spot_img
Homeਮਾਲਵਾਜਗਰਾਓਂਵਿਦਿਆਰਥੀ ਦੇ ਸਕੂਲ ਆਉਣ ਨਾਲ ਮੁੜ ਚਹਿਕਿਆ ਗੁਰੁ ਹਰਗੋਬਿੰਦ ਪਬਲਿਕ ਸਕੂਲ ਸਿੱਧਵਾਂ...

ਵਿਦਿਆਰਥੀ ਦੇ ਸਕੂਲ ਆਉਣ ਨਾਲ ਮੁੜ ਚਹਿਕਿਆ ਗੁਰੁ ਹਰਗੋਬਿੰਦ ਪਬਲਿਕ ਸਕੂਲ ਸਿੱਧਵਾਂ ਖੁਰਦ।

ਜਗਰਾਉ 28 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ,) ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੂਬੇ ਭਰ ਵਿੱਚ ਬੰਦ ਪਏ ਸਕੂਲ ਮੁੜ ਤੋਂ ਖੁੱਲੇ੍ਹ ਜੋ ਕਿ ਲੰਮੇ ਸਮੇਂ ਤੋ ਂਬੰਦ ਪਏ ਸਨ। ਕੋਰੋਨਾ ਮਹਾਂਮਾਰੀ ਨੇ ਜਿੱਥੇ ਸਾਰਿਆਂ ਨੂੰ ਹੀ ਪ੍ਰਭਾਵਿਤ ਕੀਤਾ ਹੈ ਉਥੇ ਬੱਚਿਆਂ ਦੇ ਸਕੂਲੀ ਜੀਵਨ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਾਟਾਵਾ ਪ੍ਰਿੰਸੀਪਲ ਪਵਨ ਸੂਦ ਜੀ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਮੁੜ ਸਕੂਲ ਖੁੱਲ੍ਹਣ ਨਾਲ ਜਿੱਥੇ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ, ਉੱਥੇ ਹੀ ਅਧਿਆਪਕ ਵੀ ਬੜੀ ਬੇਸਬਰੀ ਨਾਲ ਬੱਚਿਆਂ ਦੇ ਸਕੂਲ ਆਉਣ ਦਾ ਇੰਤਜ਼ਾਰ ਕਰੇ ਸਨ। ਉਨ੍ਹਾਂ ਨੇ ਕਿਹਾ ਕਿ ਸਕੂਲ ਦੇ ਬਾਗ਼ ਬਗ਼ੀਚੇ ਵੀ ਬੱਚਿਆਂ ਦੀ ਚਹਿਕ ਤੋਂ ਬਿਨਾਂ ਵਿਰਾ ਨ ਪਏ ਸਨ ਜੋ ਕਿ ਬੱਚਿਆਂ ਦੇ ਸਕੂਲ ਆਉਣ ਨਾਲ ਖਿੜ ਉੱਠੇ ਹਨ। ਪ੍ਰਿੰਸੀਪਲ ਪਵਨ ਸੂਦ ਅਤੇ ਅਧਿਆਪਕਾਂ ਦੁਆਰਾ ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਦਾ ਸਕੂਲ ਵਿੱਚ ਆਉਣ ਤੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਕੋਰੋਨਾ ਗਾਇਡ ਲਾਇਨਜ਼ ਤੋਂ ਜਾਣੂ ਕਰਵਾਇਆ ਗਿਆ ਜੋ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਗਈਆਂ ਹਨ। ਬੱਚਿਆਂ ਅਤੇ ਅਧਿਆਪਕਾਂ ਨੂੰ ਇਨ੍ਹਾਂ ਗਾਇਡ ਲਾਇਨਾਂ ਦੀ ਪਾਲਣਾ ਸਖ਼ਤੀ ਨਾਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਸੁੱਰਖਿਆ ਸੰਬੰਧੀ ਨਿਸ਼ਚਿੰਤ ਹੋਣ ਲਈ ਕਿਹਾ ਉਨ੍ਹਾਂ ਨੇ ਪ੍ਰਮਾਤਮਾ ਅੱਗੇ ਇਸ ਭਿਆਨਕ ਮਹਾਂਮਾਰੀ ਦੇ ਖ਼ਤਮ ਹੋਣ ਦੀ ਕਾਮਨਾ ਕਰਦੇ ਹੋਏ ਸਾਰੇ ਵਿਦਿਆਰਥੀਆਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ।

RELATED ARTICLES
- Advertisment -spot_img

Most Popular

Recent Comments