spot_img
Homeਮਾਝਾਗੁਰਦਾਸਪੁਰਕਾਦੀਆਂ ਚ ਭਾਰੀ ਮੀਂਹ ਦੇ ਚਲਦੀਆਂ ਸੜਕਾਂ ਬਣਿਆਂ ਨਹਿਰਾਂ ਮਕਬੂਲ ਅਹਿਮਦ

ਕਾਦੀਆਂ ਚ ਭਾਰੀ ਮੀਂਹ ਦੇ ਚਲਦੀਆਂ ਸੜਕਾਂ ਬਣਿਆਂ ਨਹਿਰਾਂ ਮਕਬੂਲ ਅਹਿਮਦ

ਕਾਦੀਆਂ/28 ਜੁਲਾਈ(ਸਲਾਮ ਤਾਰੀ)
ਅੱਜ ਦੁਪਹਿਰ ਨੂੰ ਕਾਦੀਆਂ ਅਤੇ ਆਲੇ ਦੁਆਲੇ ਦੇ ਇਲਾਕਿਆਂ ਚ ਭਾਰੀ ਮੀਂਹ ਪਿਆ।ਭਾਰੀ ਬਾਰਸ਼ ਦੇ ਚਲਦੀਆਂ ਕਾਦੀਆਂ ਦੀ ਸੜਕਾਂ ਨੇ ਨਹਿਰ ਦਾ ਰੂਪ ਧਾਰ ਲਿਆ। ਜਿਸਦੇ ਕਾਰਨ ਸ਼ਹਿਰ ਚ ਆਵਾਜਾਹੀ ਕਾਫ਼ੀ ਦੇਰ ਤੱਕ ਰੁੱਕ ਗਈ। ਲੋਕਾਂ ਦੇ ਘਰਾਂ, ਦੁਕਾਨਾਂ ਅਤੇ ਗਲੀ ਮੁਹਲਿਆਂ ਦੇ ਅੰਦਰ ਪਾਣੀ ਵੜ ਗਿਆ। ਕਾਦੀਆਂ ਚ ਅਨੇਕ ਦੁਕਾਨਾਂ ਚ ਪਾਣੀ ਅੰਦਰ ਜਾਨ ਕਾਰਨ ਦੁਕਾਨਦਾਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਝੇਲਣੀ ਪਈ ਹੈ। ਕਾਦੀਆਂ ਚ ਸੀਵਰੇਜ ਨਾ ਹੋਣ ਕਾਰਨ ਅਤੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਸੜਕਾਂ ਚ ਪਾਣੀ ਕਾਫ਼ੀ ਘੰਟਿਆਂ ਤੱਕ ਖਲੋਤਾ ਰਿਹਾ। ਸ਼੍ਰੀ ਮਹਿਬੂਹ ਅਹਿਮਦ ਅਮਰੋਹੀ ਨੇ ਮੰਗ ਕੀਤੀ ਹੈ ਕਿ ਜ਼ਿਲਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਕਾਦੀਆਂ ਚ ਪਾਣੀ ਦੀ ਨਿਕਾਸੀ ਲਈ ਯੋਜਨਾ ਬਣਾਏ। ਸ਼ਹਿਰ ਚ ਸੀਵਰੇਜ ਨਾ ਹੋਣ ਕਾਰਨ ਮੀਂਹ ਪੈਣ ਤੇ ਸੜਕਾਂ ਨਹਿਰਾਂ ਵਾਂਗ ਰੂਪ ਧਾਰਨ ਕਰ ਲੈਂਦੀਆਂ ਹਨ। ਜਿਸਦੇ ਕਾਰਨ ਸ਼ਹਿਰ ਰੁੱਕ ਜਾਂਦਾ ਹੈ। ਇੱਸੇ ਤਰ੍ਹਾਂ ਸਮਾਜ ਸੇਵਕ ਹਫ਼ੀਜ਼ ਅਹਿਮਦ ਨੇ ਵੀ ਕਿਹਾ ਹੈ ਕਿ ਦੇਸ਼ ਨੂੰ ਆਜ਼ਾਦ ਹੋਏ 74 ਸਾਲ ਪੂਰੇ ਹੋਣ ਵਾਲੇ ਹਨ। ਪਰ ਕਿਸੇ ਵੀ ਪਾਰਟੀ ਨੇ ਸ਼ਹਿਰ ਚ ਮੁੱਢਲੀ ਸੁਵਿਧਾਂਵਾ ਮੁਹੈਆ ਕਰਵਾਉਣ ਦੀ ਖੇਚਲ ਹੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੇ ਸਮੇਂ ਨੇਤਾ ਲੋਕ ਆਮ ਜਨਤਾ ਚ ਵਿਚਰਦੇ ਹਨ। ਅਤੇ ਉਨ੍ਹਾਂ ਨੂੰ ਵਕਤੀ ਖੁLਸ਼ ਕਰਕੇ ਪੰਜ ਸਾਲਾਨਾ ਲਈ ਗ਼ਾਇਬ ਹੋ ਜਾਂਦੇ ਹਨ। ਜਿਸਦੇ ਕਾਰਨ ਅਜੇ ਤੱਕ ਸ਼ਹਿਰ ਦੀ ਖ਼ਸਤਾ ਹਾਲਤ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇੱਸ ਵਾਰ ਆਮ ਜਨਤਾ ਰਿਵਾਇਤੀ ਪਾਰਟੀਆਂ ਅਖਵਾਉਣ ਦਾ ਢੌਂਗ ਕਰਨ ਵਾਲੀ ਇਨ੍ਹਾਂ ਪਾਰਟੀਆਂ ਨੂੰ ਜੜਾਂ ਤੋਂ ਹੀ ਸਮਾਪਤ ਕਰ ਦੇਵੇਗੀ। ਇੱਸੇ ਤਰ੍ਹਾਂ ਸੰਜੀਵ ਕੁਮਾਰ ਨੇ ਦੱਸਿਆ ਕਿ ਅੱਜ ਦੇ ਮੀਂਹ ਕਾਰਨ ਉਸਦੀ ਦੁਕਾਨ ਦੇ ਅੰਦਰ ਪਾਣੀ ਆਉਣ ਕਾਰਨ ਜਿਥੇ ਕਾਫ਼ੀ ਪਰੇਸ਼ਾਨੀ ਝੇਲਣੀ ਪਈ ਉਥੇ ਕਾਫ਼ੀ ਮਾਲੀ ਨੁਕਸਾਨ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਉਨ੍ਹਾਂ ਇਲਾਕੀਆਂ ਚ ਪਾਣੀ ਦੁਕਾਨਾਂ ਅਤੇ ਘਰਾਂ ਅੰਦਰ ਘੁੱਸ ਗਿਆ ਜਿਥੇ ਕਦੇ ਵੀ ਪਾਣੀ ਵੜ ਨਹੀਂ ਸੀ ਸਕਦਾ। ਉਨ੍ਹਾਂ ਇੱਹ ਵੀ ਕਿਹਾ ਕਿ ਕਾਦੀਆਂ ਚ ਲਗਪਗ 20 ਸਾਲ ਪਹਿਲਾਂ ਸੀਵਰੇਜ ਪਾਉਣ ਦਾ ਕੰਮ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ਼ੁਰੂ ਕਰਵਾਇਆ ਸੀ। ਜੋਕਿ ਅੱਜ ਤੱਕ ਪੂਰਾ ਨਹੀਂ ਹੋ ਸਕਿਆ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੂੰ ਅਪੀਲ ਕੀਤੀ ਹੈ ਕਿ ਕਾਦੀਆਂ ਚ ਸੀਵਰੇਜ ਦਾ ਕੰਮ ਸ਼ੁਰੁ ਕਰਵਾਇਆ ਜਾਵੇ।
ਫ਼ੋਟੋ: ਕਾਦੀਆਂ ਚ ਸੜਕਾਂ ਨਹਿਰ ਦਾ ਰੂਪ ਧਾਰਨ ਕਰਦੀਆਂ ਹੋਇਆਂ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments