ਜਗਰਾਉ 27 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਤਹਿਸੀਲਦਾਰ ਮਨਮੋਹਣ ਕੌਸ਼ਿਕ ਵੱਲੋ ਅੱਜ ਸੁਤੰਤਰਤਾ ਦਿਵਸ ਅਤੇ ਹੜ੍ਹਾ ਦੀ ਰੋਕਥਾਮ ਲਈ ਅਗਾਊ ਪ੍ਰਬੰਧਾਂ ਸਬੰਧੀ ਸਬ ਡਵੀਜਨ ਜਗਰਾੳ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮੀਟਿੰਗ ਕਰਕੇ ਵਿਚਾਰ –ਵਟਾਂਦਰਾ ਕੀਤਾ ਗਿਆ ਅਤੇ ਲੋੜੀਂਦੇ ਪ੍ਰਬੰਧਾਂ ਬਾਰੇ ਤੁਰੰਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆ।ਇਸ ਮੋਕੇ ਤਹਿਸੀਲਦਾਰ ਕੌਸ਼ਿਕ ਨੇ ਕਿਹਾ ਕਿ ਸੁਤੰਤਰਤਾ ਦਿਵਸ ਸਾਡੇ ਦੇਸ਼ ਦਾ ਰਾਸ਼ਟਰੀ ਦਿਹਾੜਾ ਹੈ।ਇਸ ਲਈ ਸਾਨੂੰ ਸਾਰਿਆ ਨੂੰ ਰਲਮਿਲ ਕੇ ਮਨਾਉਣ ਚਾਹੀਦਾ ਹੈ। ਉਨਾਂ ਵੱਲੋ ਵੱਖ-ਵੱਖ ਵਿਭਾਗਾਂ ਦੀਆਂ ਲਗਾਈਆ ਡਿਊਟੀਆਂ ਬਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ।ਉਨਾਂ ਸੁਤੰਤਰਤਾ ਦਿਵਸ ਮੋਕੇ ਕਾਰਵਾਈਆ ਜਾ ਰਹੀਆਂ ਗਤੀਵਧੀਆ ਬਾਰੇ ਵਧੀਆ ਢੰਗ ਨਾਲ ਪ੍ਰਬੰਧ ਕਰਨ ਲਈ ਵੀ ਹਦਾਇਤ ਕੀਤੀ।ਇਸ ਮੀਟਿੰਗ ਵਿੱਚ ਹੜ੍ਹਾਂ ਦੀ ਰੋਕਥਾਮ ਲਈ ਅਗਾਉ ਪ੍ਰਬੰਧਾਂ ਬਾਰੇ ਰਿਪੋਰਟਾਂ ਲਈਆ ਗਈਆਾਂ ਅਤੇ ਅਧਿਕਾਰੀਆ/ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਸਤਲੁਜ ਦਰਿਆ ਵਿੱਚ ਪਾਣੀ ਵੱਧ ਛੱਡਣ ਬਾਰੇ ਅਲਰਟ ਜਾਰੀ ਹੁੰਦਾ ਹੈ ਤਾਂ ਲਗਾਈਆਂ ਡਿਊਟੀਆਂ ਅਨੁਸਾਰ ਤੁਰੰਤ ਪ੍ਰਬੰਧ ਕੀਤੇ ਜਾਣ।ਉਨਾਂ ਹਦਾਇਤ ਕੀਤੀ ਕਿ ਕੋਈ ਵੀ ਅਧਿਕਾਰੀ/ਕਰਮਚਾਰੀ ਬਿਨਾਂ ਛੁੱਟੀ ਮਨਜੂਰੀ ਆਪਣਾ ਸਟੇਸ਼ਨ ਨਹੀ ਛੱਡੇਗਾ ।ਇਸ ਮੋਕੇ ਨਾਇਬ ਤਹਿਸੀਲਦਾਰ ਸਤਿਗੁਰ ਸਿੰਘ ,ਗੁਰਦੀਪ ਸਿੰਘ ਏ.ਓ,ਬਅੰਤ ਸਿੰਘ ਏ.ਐਫ.ਐਸ.ਓ,ਜਗਪਾਲ ਸਿੰਘ ਏ.ਐਫ.ਐਸ.ਓ.ਪ੍ਰਿੰਸੀਪਲ ਨਰੇਸ਼ ਵਰਮਾ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜਰ ਸਨ।

ਪਿੰਡ ਛੀਨਾ ਰੇਤ ਵਾਲਾ ਵਿਖੇ ਅੰਡਰਗਰਾਊਂਡ ਸੀਵਰੇਜ ਦਾ ਨੀਂਹ ਪੱਥਰ ਰੱਖਿਆ
ਕਾਦੀਆਂ 7 ਅਗਸਤ( ਸਲਾਮ ਤਾਰੀ )ਅੱਜ ਪਿੰਡ ਛੀਨਾ ਰੇਤ ਵਾਲਾ ਵਿਖੇ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਜੀ ਨੇ