spot_img
Homeਮਾਝਾਗੁਰਦਾਸਪੁਰਬੀ.ਐਨ.ਓ ਰਾਮਲਾਲ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਧਿਆਪਕ ਪ੍ਰੋਜੈਕਟ...

ਬੀ.ਐਨ.ਓ ਰਾਮਲਾਲ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਧਿਆਪਕ ਪ੍ਰੋਜੈਕਟ ਮੇਲਾ ਸ੍ਰੀ ਹਰਗੋਬਿੰਦਪੁਰ ਵਿਖੇ ਲਗਾਇਆ ਗਿਆ।

ਬਟਾਲਾ 25, ਜੁਲਾਈ -(ਸਲਾਮ ਤਾਰੀ) ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਹਰਗੋਬਿੰਦਪੁਰ ਵਿੱਚ ਬੀ ਐਨ ਓ ਰਾਮਲਾਲ ਦੀ ਅਗਵਾਈ ਹੇਠ ਬਲਾਕ ਸਕੂਲਾਂ ਦੇ ਵਿਗਿਆਨ ਅਤੇ ਗਣਿਤ ਦੇ ਅਧਿਆਪਕਾਂ ਨੂੰ ਮਾਡਲ ਬਣਾਉਣ ਦੇ ਮੁਕਾਬਲੇ ਕਰਵਾਏ ਗਏ,। ਇਸ ਮੁਕਾਬਲੇ ਵਿੱਚ ਸਮੂਹ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਬਲਾਕ ਨੇ ਭਾਗ ਲਿਆ.। ਇਸ ਮੌਕੇ ਗੁਰਨਾਮ ਸਿੰਘ ਮੰਡ ਲੈਕਚਰਾਰ ਪੋਲੀਟੀਕਲ ਸਾਇੰਸ ਅਤੇ ਦਵਿੰਦਰ ਕੁਮਾਰ ਹੈੱਡ ਟੀਚਰ ਮਾੜੀ ਪੰਨਵਾਂ ਨੇ ਬਤੌਰ ਜੱਜ ਦੀ ਭੂਮਿਕਾ ਨਿਭਾਈ, ਵਿਗਿਆਨ ਦੇ ਵਿਸ਼ੇ ਸੁਰੇਸ਼ ਕੁਮਾਰ ਸਰਕਾਰੀ ਮਿਡਲ ਸਕੂਲ ਕੋਟਲੀ ਲਹਿਲ ਪਹਿਲੇ ਸਥਾਨ ਤੇ , ਸਰੋਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਹਰਗੋਬਿੰਦਪੁਰ ਦੂਜੇ, ਸੁਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਘੁਮਾਣ ਤੀਜੇ ਸਥਾਨ ‘ਤੇ ਰਹੀਆਂ। ਇਸੇ ਤਰ੍ਹਾਂ ਗਣਿਤ ਵਿਸ਼ੇ ਦੇ ਮੁਕਾਬਲੇ ਵਿਚ ਸਰਵਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਾਣ, ਅਤੇ ਸੰਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਚੋਵਾਲ, ਪਹਿਲੇ ਗੁਰਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦਕੋਹਾ, ਗੁਰਦੀਪ ਸਿੰਘ ਸਰਕਾਰੀ ਸੀਨੀਅਰ, ਪਹਿਲੇ, ਬਲਜਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ , ਬਹਾਦਰਪੁਰ ਰਾਜੋਆ ਤੀਜੇ ਨੰਬਰ ਤੇ ਰਹੇ। ਇਸ ਮੌਕੇ, ਜਦਕਿ ਬੀ ਐਨ ਓ ਰਾਮਲਾਲ ਨੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ, ਉਥੇ ਉਨ੍ਹਾਂ ਨੂੰ ਅਜਿਹੇ ਮਾਡਲਾਂ ਅਤੇ ਪ੍ਰਾਜੈਕਟ ਬਣਾ ਕੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਿਚ ਆਪਣਾ ਯੋਗਦਾਨ ਪਾਉਣ ਲਈ ਵੀ ਉਤਸ਼ਾਹਿਤ ਕੀਤਾ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਐਨਏਐਸ ਦੀ ਤਿਆਰੀ ਵਿਚ ਹਿੱਸਾ ਲੈਣ ਲਈ ਵੀ ਕਿਹਾ। ਇਸ ਮੌਕੇ ਤੇ ਸੁਨੀਤਾ ਕੁਮਾਰੀ ਡੀਆਰਪੀ ਦਿਲਬਾਗ ਸਿੰਘ ਪ੍ਰਿੰਸੀਪਲ ਰਜਨੀਵਾਲਾ ਬੀਐਮ ਸਰਬਜੀਤ ਸਿੰਘ ਰਾਜਪ੍ਰੀਤ ਸਿੰਘ ਅਤੇ ਅਮਰਿੰਦਰ ਸਿੰਘ ਇਸ ਮੌਕੇ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments