spot_img
Homeਮਾਲਵਾਜਗਰਾਓਂਕਾਂਗਰਸ ਪਾਰਟੀ ਵਲੋਂ ਚੰਡੀਗੜ੍ਹ ਤਾਜਪੋਸ਼ੀ ਡਰਾਮੇ ਦੀ _ ਕਿਸਾਨ...

ਕਾਂਗਰਸ ਪਾਰਟੀ ਵਲੋਂ ਚੰਡੀਗੜ੍ਹ ਤਾਜਪੋਸ਼ੀ ਡਰਾਮੇ ਦੀ _ ਕਿਸਾਨ ਆਗੂਆਂ ਨੇ ਕੀਤੀ ਆਲੋਚਨਾ

ਜਗਰਾਉਂ 24 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ ) 297 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਚ ਚਲਦੇ ਕਿਸਾਨ ਸੰਘਰਸ਼ ਮੋਰਚੇ ਚ ਲੁਧਿਆਣਾ ਜਿਲੇ ਸਾਰੇ ਬਲਾਕਾਂ ਦੇ ਕਿਸਾਨ ਆਗੂਆਂ ਨੇ ਭਾਗ ਲਿਆ।ਸਭ ਤੋਂ ਪਹਿਲਾਂ ਕਾਮਾਗਾਟਾਮਾਰੂ ਜਹਾਜ ਦੇ ਮੁੱਖੀ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਜੋ ਕਿ ਅਜ ਦੇ ਦਿਨ 1954 ਚ ਵਿਛੋੜਾ ਦੇ ਗਏ ਸਨ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਯਾਦ ਰਹੇ ਪੱਟੀ ਦੇ ਵਪਾਰੀ ਬਾਬਾ ਗੁਰਦਿੱਤ ਸਿੰਘ ਵਲੋਂ ਕਨਾਡਾ ਲਈ ਇਹ ਸਮੰਦਰੀ ਜਹਾਜ ਸਾਲਮ ਕਿਰਾਏ ਤੇ ਲਿਆ ਗਿਆ ਸੀ। ਇਸ ਜਹਾਜ ਰਾਹੀਂ ਗਦਰੀਆਂ ਦੇ ਆਉਣ ਦੇ ਅੰਦੇਸ਼ੇ ਦੇ ਚਲਦਿਆਂ ਵੈਨਕੂਵਰ ਦੀ ਬੰਦਰਗਾਹ ਤੇ ਇਹ ਜਹਾਜ ਢਾਈ ਮਹੀਨੇ ਰੋਕ ਕੇ ਰਖਣ ਤੋਂ ਬਾਅਦ ਵਾਪਸ ਮੋੜ ਦਿੱਤਾ ਗਿਆ ਸੀ।ਇਸ ਸਮੇਂ ਲਖਵੀਰ ਸਿੰਘ ਸਿੱਧੂ ਤੇ ਸਤਪਾਲ ਤੋਂ ਬਿਨਾਂ ਭਰਪੂਰ ਸਿੰਘ ਗੁਜਰਵਾਲ ਨੇ ਗੀਤਾਂ ਰਾਹੀਂ ਰੰਗ ਬੰਨ੍ਹਿਆ। ਅਪਣੇ ਸੰਬੋਧਨ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮਹਿਲਕਲਾਂ ਬਲਾਕ ਦੇ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਅਜ ਅਖਬਾਰਾਂ ਦੀਆਂ ਸੁਰਖੀਆਂ ਹਨ ਕਿ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦੀ ਕਾਰਵਾਈ ਠੱਪ ਤਾਂ ਦੂਜੇ ਪਾਸੇ ਕਿਸਾਨ ਸੰਸਦ ਨੇ ਖੇਤੀ ਮੰਤਰੀ ਨਰਿੰਦਰ ਤੋਮਰ ਨੂੰ ਮੰਡੀਕਰਨ ਦੇ ਮੁੱਦੇ ਤੇ ਬਹਿਸ ਕਰਨ ਉਪਰੰਤ ਬੁਰੀ ਤਰਾਂ ਹਰਾ ਦਿਤਾ ਜਿਸ ਤੇ ਮੰਤਰੀ ਨੂੰ ਅਸਤੀਫਾ ਦੇਣਾ ਪਿਆ।ਇਸ ਸਮੇਂ ਕਾਂਗਰਸੀ ਸਾਂਸਦਾਂ ਵਲੋਂ ਪੀਪਲਜ਼ ਵਿਪ ਦੀ ਪਾਲਣਾ ਨਾ ਕਰਨ ਦੀ ਨਿੰਦਾ ਦਾ ਮਤਾ ਕਿਸਾਨ ਸੰਸਦ ਚ ਪਰਵਾਨ ਕਰਨਾ ਪ੍ਰਗਟਾਉਂਦਾ ਹੈ ਕਿ ਕਾਂਗਰਸ ਇਨਾਂ ਕਨੂੰਨਾਂ ਦੀ ਅਸਲ ਜਨਕ ਹੈ। ਉਨਾਂ ਕਾਂਗਰਸ ਪਾਰਟੀ ਵਲੋਂ ਚੰਡੀਗੜ੍ਹ ਤਾਜਪੋਸ਼ੀ ਡਰਾਮੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਿਸਾਨ ਦਿਲੀ ਬਾਰਡਰਾਂ ਤੇ ਮਰ ਰਹੇ ਹਨ ਤੇ ਕਾਂਗਰਸੀ ਜਸ਼ਨ ਮਨਾ ਰਹੇ ਹਨ।ਇਸ ਸਮੇਂ ਅਪਣੇ ਸੰਬੋਧਨ ਚ ਗੁਰਪ੍ਰੀਤ ਸਿੰਘ ਸਿਧਵਾਂ ਨੇ ਬੋਲਦਿਆਂ ਸਮੂਹ ਪਿੰਡਾਂ ਦੇ ਕਿਸਾਨਾਂ ਮਜਦੂਰਾਂ ਨੂੰ ਸੱਦਾ ਦਿਤਾ ਕਿ ਕਿਉਂਕਿ ਦਿੱਲੀ ਸਘੰਰਸ਼ ਜਿੱਤ ਦੇ ਨੇੜੇ ਪੰਹੁਚ ਚੁੱਕਾ ਹੈ ਇਸ ਲਈ ਹਰ ਪਿੰਡ ਚੋਂ ਞਧ ਤੋਂ ਵਧ ਕਿਸਾਨ ਮਜਦੂਰ ਦਿੱਲੀ ਧਰਨੇ ਚ ਸ਼ਾਮਲ ਹੋਣ। ਇਸ ਸਮੇਂ ਬੋਲਦਿਆਂ ਮਹਿੰਦਰ ਸਿੰਘ ਕਮਾਲਪੁਰਾ ਜਿਲਾ ਪ੍ਰਧਾਨ ਨੇ ਕਿਹਾ ਕਿ ਪਿੰਡਾਂ ਚੋਂ ਇਕ ਵੇਰ ਫਿਰ ਪੂਰੇ ਜੋਰ ਨਾਲ ਮੋਦੀ ਹਕੂਮਤ ਦੇ ਇਨਾਂ ਕਾਲੇ ਕਨੂੰਨਾਂ ਨੂੰ ਰੱਦ ਕਰਾਉਣ ਲਈ ਕਮਰਕੱਸੇ ਕਰ ਲੈਣ ਕਿਓਂਕਿ ਸੰਯੁਕਤ ਕਿਸਾਨ ਮੋਰਚੇ ਦੀ ਸੁਚੱਜੀ ਅਗਵਾਈ ਚ ਇਕ ਵੇਰ ਫੇਰ ਦਿਲੀ ਕਿਸਾਨਾਂ ਦੇ ਮੂਹਰੇ ਲਿਫ ਗਈ ਹੈ ਸਿਰਫ ਦਸਤਖਤ ਕਰਾਉਣੇ ਬਾਕੀ ਹਨ। ਇਸ ਸਮੇਂ ਜਗਤਾਰ ਸਿੰਘ ਦੇਹੜਕਾ ਨੇ ਦੱਸਿਆ ਕਿ ਪਿੰਡ ਸਿਧਵਾਂ ਕਲਾਂ,ਚਚਰਾੜੀ,ਭੰਮੀਪੁਰਾ, ਦੇਹੜਕਾ,ਬੱਸੂਵਾਲ,ਗਾਲਬ ਕਲਾਂ,ਜਨੇਤਪੁਰਾ,ਨੂਰਪੁਰਾ , ਬੱਸੀਆਂ , ਮਾਣੂਕੇ ਤੋ ਕਿਸਾਨ ਜਥੇ ਟੀਕਰੀ ਬਾਰਡਰ ਲਈ ਕੂਚ ਕਰ ਚੁਕੇ ਹਨ।

RELATED ARTICLES
- Advertisment -spot_img

Most Popular

Recent Comments