spot_img
Homeਮਾਝਾਗੁਰਦਾਸਪੁਰਆਕਾਸ਼ ਹਸਪਤਾਲ ਬਟਾਲਾ ਵੱਲੋਂ ਅੱਜ ਪਿੰਡ ਭਾਗੋਵਾਲ ਵਿੱਖੇ ਖਿਡਾਰੀਆਂ ਨੂੰ ਕੀਤਾ ਜਾਵੇਗਾ...

ਆਕਾਸ਼ ਹਸਪਤਾਲ ਬਟਾਲਾ ਵੱਲੋਂ ਅੱਜ ਪਿੰਡ ਭਾਗੋਵਾਲ ਵਿੱਖੇ ਖਿਡਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ: ਡਾ. ਭਾਗੋਵਾਲੀਆ

ਨੌਸ਼ਹਿਰਾ ਮੱਝਾ ਸਿੰਘ, 22 ਜੁਲਾਈ (ਰਵੀ ਭਗਤ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਭਾਗੋਵਾਲ ਛਿੰਝ ਮੇਲੇ ਦੌਰਾਨ ਆਕਾਸ਼ ਹਸਪਤਾਲ ਬਟਾਲਾ ਵੱਲੋਂ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਕਾਸ਼ ਹਸਪਤਾਲ ਬਟਾਲਾ ਦੇ ਆਨਰ ਤੇ ਰਿਟਾ: ਐਸ.ਐਮ.ਓ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਆਪਣੇ ਪਿਤਾ ਸਰਦਾਰ ਮਹਿੰਦਰ ਸਿੰਘ ਪਹਿਲਵਾਨ ਜੀ ਦੀ ਯਾਦ ਵਿੱਚ ਅੱਜ ਕਰਵਾਏ ਜਾ ਰਹੇ ਖੇਡ ਮੇਲੇ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਆਪਣੀ ਨੇਕ ਕਮਾਈ ਵਿਚੋਂ ਆਪਣੇ ਸਵ: ਪਿਤਾ ਸ: ਮਹਿੰਦਰ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਇਹ ਸਮਾਗਮ ਪਿਛਲੇ 20 ਸਾਲਾਂ ਤੋਂ ਕਰਵਾ ਰਹੇ ਹਨ ਅਤੇ ਬਾਬਾ ਮਹਿਤੈਅਰ ਸ਼ਾਹ ਦੀ ਅਪਾਰ ਕਿਰਪਾ ਨਾਲ ਪਹਿਲਵਾਨਾਂ ਅਤੇ ਕਬੱਡੀ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਅਤੇ ਪਿੰਡ ਭਾਗੋਵਾਲ ਦਾ ਨਾਮ ਸਮੁੱਚੀ ਦੁਨੀਆਂ ਵਿੱਚ ਰੋਸ਼ਨ ਕਰਨ ਦੇ ਮੰਤਵ ਨਾਲ ਇਨਾਮ ਵੰਡ ਸਮਾਰੋਹ ਕਰਵਾ ਰਹੇ ਹਨ। ਡਾ. ਭਾਗੋਵਾਲੀਆ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਹਲਕਾ ਫਤਿਹਗਡ਼੍ਹ ਚੂਡ਼ੀਆਂ ਦੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਵਾਸਤੇ ਕੋਈ ਕਦਮ ਨਹੀਂ ਚੁੱਕੇ ਜਿਸ ਕਰਕੇ ਇਲਾਕਾ ਵਾਸੀਆਂ ਅਤੇ ਖਿਡਾਰੀਆਂ ‘ਚ’ ਡਿੱਗ ਰਹੇ ਮਨੋਬਲ ਕਾਰਨ ਮਾਯੂਸੀ ਪਾਈ ਜਾ ਰਹੀ ਹੈ। ਡਾ. ਭਾਗੋਵਾਲੀਆ ਨੇ ਕਿਹਾ ਕਿ ਛਿੰਝ ਮੇਲੇ ਪ੍ਰੋਗਰਾਮ ਤਹਿਤ ਅੱਜ ਦੁਪਹਿਰ ਸਮਾਂ 12 ਵਜੇ ਬਾਬਾ ਸ਼ਿਵ ਸਿੰਘ ਜੀ ਬੋਹੜੀ ਸਾਹਿਬ ਵਾਲੇ ਪਿੰਡ ਭਾਗੋਵਾਲ ਵਿੱਖੇ ਖ਼ਲੀਫ਼ਾ ਪਹਿਲਵਾਨਾਂ ਨੂੰ ਸਨਮਾਨ ਚਿੰਨ੍ਹ, ਨਗਦ ਇਨਾਮ, ਟਰੈਕਸੂਟ, ਦੇਸੀ ਘਿਉ ਅਤੇ ਨਗਦ ਇਨਾਮ ਰਾਸ਼ੀ ਨਾਲ ਸਨਮਾਨਿਤ ਕਰਨਗੇ।

RELATED ARTICLES
- Advertisment -spot_img

Most Popular

Recent Comments