spot_img
Homeਮਾਲਵਾਫਰੀਦਕੋਟ-ਮੁਕਤਸਰਫਰੀਦਕੋਟ ਕਲੱਬ ਦੇ ਨਵੀਨੀਕਰਨ ਉਪਰੰਤ ਨਵੇਂ ਹਾਲ ਦਾ ਉਦਘਾਟਨ

ਫਰੀਦਕੋਟ ਕਲੱਬ ਦੇ ਨਵੀਨੀਕਰਨ ਉਪਰੰਤ ਨਵੇਂ ਹਾਲ ਦਾ ਉਦਘਾਟਨ

ਫਰੀਦਕੋਟ ਕਲੱਬ ਵਿੱਚ ਸਹੂਲਤਾਂ ਵਿੱਚ ਹੋਵੇਗਾ ਹੋਰ ਵਾਧਾ-ਸੇਤੀਆ
ਫਰੀਦਕੋਟ 20 ਜੁਲਾਈ (ਧਰਮ ਪ੍ਰਵਾਨਾਂ) ਡਿਪਟੀ ਕਮਿਸ਼ਨਰ ਕਮ ਪਰੈਜੀਡੈਂਟ ਫਰੀਦਕੋਟ ਕਲੱਬ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਫਰੀਦਕੋਟ ਦੇ ਵੱਕਾਰੀ ਕਲੱਬ ਫਰੀਦਕੋਟ ਕਲੱਬ ਵਿੱਚ ਮਹਿਫਲ ਹਾਲ ਦੇ ਨਵੀਨੀਕਰਨ ਉਪਰੰਤ ਇਸ ਦਾ ਉਦਘਾਟਨ ਕੀਤਾ। ਇਸ ਮੌਕੇ ਕਲੱਬ ਦੇ ਵੱਡੀ ਗਿਣਤੀ ਵਿੱਚ ਅਫਸਰ ਅਤੇ ਮੈਂਬਰ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਫਰੀਦਕੋਟ ਕਲੱਬ ਵਿੱਚ ਮੈਂਬਰਾਂ ਤੇ ਆਉਣ ਵਾਲਿਆਂ ਦੀ ਸਹੂਲਤਾਂ ਲਈ ਵੱਡੀ ਪੱਧਰ ਤੇ ਵਾਧਾ ਕੀਤਾ ਜਾ ਰਿਹਾ ਹੈ ਅਤੇ ਇਸ ਕਲੱਬ ਨੂੰ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਸੇਵਾਵਾਂ ਨਾਲ ਲੈੱਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਲੱਬ ਦੇ ਮਹਿਫਲ ਹਾਲ ਦਾ ਨਵੀਨੀਕਰਨ ਕੀਤਾ ਗਿਆ ਹੈ। ਜਿਸ ਨਾਲ ਕਲੱਬ ਮੈਬਰਾਂ ਤੇ ਇਥੇ ਆਉਣ ਵਾਲਿਆਂ ਨੂੰ ਹੋਰ ਵਧੀਆ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਪਹਿਲਾ ਹੀ ਕਲੱਬ ਵਿੱਚ ਮੀਟਿੰਗ ਹਾਲ, ਨਿਰਵਾਣਾ ਹਾਲ, ਜਿੰਮ, ਵਧੀਆ ਪਾਰਕ ਆਦਿ ਉਪਲਬਧ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਸਹੂਲਤਾਂ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਸੜਕ ਤੋਂ ਫਰੀਦਕੋਟ ਕਲੱਬ ਵਾਲੇ ਪਾਸੇ ਵਧੀਆ ਗੇਟ ਤੋਂ ਇਲਾਵਾ ਕਲੱਬ ਦੇ ਅੰਦਰੂਨੀ ਗੇਟ ਦਾ ਨਵੀਨੀਕਰਨ ਕਰਕੇ ਇਸ ਨੂੰ ਵਿਰਾਸਤੀ ਦਿੱਖ ਦਿੱਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਕਲੱਬ ਮੈਂਬਰਾਂ ਦੇ ਸੁਝਾਅ ਅਨੁਸਾਰ ਵੀ ਹੋਰ ਸਹੂਲਤਾਂ ਵਿੱਚ ਵਾਧਾ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਫਰੀਦਕੋਟ ਕਲੱਬ ਨੂੰ ਰਾਸ਼ਟਰੀ ਕਲੱਬ ਦੇ ਹੋਰ ਕਲੱਬਾਂ ਨਾਲ ਜੋੜਨ ਲਈ ਕਾਰਵਾਈ ਚੱਲ ਰਹੀ ਹੈ ਜਿਸ ਦੇ ਵਧੀਆ ਸਿੱਟੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਦੇ ਹੋਰ ਕਲੱਬਾਂ ਦੇ ਫਰੀਦਕੋਟ ਕਲੱਬ ਨਾਲ ਜੁੜਨ ਉਪਰੰਤ ਜਿੱਥੇ ਸੈਰ ਸਪਾਟੇ ਨੂੰ ਵਾਧਾ ਮਿਲੇਗਾ ਉੱਥੇ ਹੀ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਇੱਥੋਂ ਤੇ ਵਪਾਰ ਨੂੰ ਵੀ ਹੁੰਗਾਰਾ ਮਿਲੇਗਾ।
ਇਸ ਮੌਕੇ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ ਬਲਜੀਤ ਕੌਰ, ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਲਲਿਤ ਗੁਪਤਾ, ਡਾ. ਐਸ.ਪੀ. ਐਸ ਸੋਢੀ, ਡਾ. ਸੰਜੀਵ ਗੋਇਲ, ਸ੍ਰੀ ਅਸ਼ੋਕ ਸੱਚਰ, ਸ੍ਰੀ ਰਾਜ ਕੁਮਾਰ ਐਕਸੀਅਨ, ਸ੍ਰੀ ਰਜਨੀਸ਼ ਗਰੋਵਰ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments