spot_img
Homeਮਾਲਵਾਸੁਲਤਾਨਪੁਰਨਸ਼ਾ ਪੀੜਤਾਂ ਤੇ ਉਨ੍ਹਾਂ ਦੇ ਪਾਰਿਵਾਰਿਕ ਮੈਂਬਰਾਨ ਨੂੰ ਮੁੱਹਇਆ ਕਰਵਾਈ ਜਾ ਰਹੀ...

ਨਸ਼ਾ ਪੀੜਤਾਂ ਤੇ ਉਨ੍ਹਾਂ ਦੇ ਪਾਰਿਵਾਰਿਕ ਮੈਂਬਰਾਨ ਨੂੰ ਮੁੱਹਇਆ ਕਰਵਾਈ ਜਾ ਰਹੀ ਹਾਈਜੀਨ ਕਿਟਸ

ਸੁਲਤਾਨਪੁਰ ਲੋਧੀ, 20 ਜੁਲਾਈ (ਪਰਮਜੀਤ ਡਡਵਿੰਡੀ )

ਜਿਲਾ ਪ੍ਰਸ਼ਾਸਨ ਕਪੂਰਥਲਾ ਅਤੇ ਸਿਹਤ ਵਿਭਾਗ ਨਸ਼ਾ ਪੀੜਤਾਂ ਨੂੰ ਸਹੀ ਸੇਧ ਦੇਣ ਤੇ ਉਨ੍ਹਾਂ ਦੇ ਇਲਾਜ ਵਿਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਨਸ਼ਾ ਛੁਡਾਓ ਕੇਂਦਰ ਕਪੂਰਥਲਾ ਦੇ ਇੰਚਾਰਜ ਡਾ.ਸੰਦੀਪ ਭੋਲਾ ਨੇ ਦੱਸਿਆ ਕਿ ਇੰਡੀਆਂ ਐਚ.ਆਈ.ਵੀ.ਏਡਜ ਅਲਾਇੰਸ ਵੱਲੋਂ ਨਸ਼ਾ ਪੀੜਤਾਂ ਤੇ ਉਨ੍ਹਾਂ ਦੇ ਪਾਰਿਵਾਰਿਕ ਮੈਂਬਰਾਨ ਖਾਸ ਕਰ ਮਹਿਲਾ ਮੈਂਬਰਾਨ ਨੂੰ ਹਾਈਜੀਨ ਕਿਟਸ ਮੁੱਹਇਆ ਕਰਵਾਈ ਜਾ ਰਹੀ ਹੈ। ਜਿਕਰਯੋਗ ਹੈ ਕਿ ਕੋਵਿਡ ਦੇ ਮੱਦੇਨਜਰ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਅਤੇ ਸਿਵਲ ਸਰਜਨ ਡਾ.ਪਰਮਿੰਦਰ ਕੌਰ ਦੇ ਉਪਰਾਲਿਆਂ ਸਦਕਾ ਇਹ ਸੰਭਵ ਹੋ ਪਾਇਆ ਹੈ। ਡਾ.ਸੰਦੀਪ ਭੋਲਾ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਕਿੱਟਾਂ ਵਿਚ ਮਾਸਕ, ਸੈਨੀਟਾਈਜਰ, ਸਾਬੁਨ, ਸੈਵਲੋਨ, ਬੈਂਡਏਡ ਤੇ ਸੈਨੀਟਰੀ ਨੈਪਕਿਨ ਉਪੱਲਬਧ ਹਨ। ਇਹੀ ਨਹੀਂ ਇਹ ਕਿਟਸ ਮਹਿਲਾ ਡਰੱਗ ਯੂਜਰਜ ਨੂੰ ਵੀ ਮੁਹਇਆ ਕਰਵਾਈਆਂ ਗਈਆਂ ਹਨ ਤੇ ਨਾਲ ਹੀ ਇਸ ਕਿੱਟ ਸੰਬੰਧੀ ਤੇ ਕੋਵਿਡ ਤੋਂ ਬਚਾਅ ਸੰਬੰਧੀ ਉਨ੍ਹਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।ਅੱਜ ਸਿਵਲ ਸਰਜਨ ਡਾ.ਪਰਮਿੰਦਰ ਕੌਰ ਵੱਲੋਂ ਨਸ਼ਾ ਪੀੜਤਾਂ ਦੀਆਂ ਪਤਨੀਆਂ ਨੂੰ ਇਹ ਕਿੱਟਾਂ ਵੰਡੀਆ ਗਈਆਂ।ਇਸ ਮੌਕੇ ਤੇ ਡਾ.ਸੰਦੀਪ ਭੋਲਾ, ਡਾ.ਗੀਤਾਂਜਲੀ, ਸਰਬਜੀਤ ਕੌਰ ਪ੍ਰੋਜੈਕਟ ਮੈਨੇਜਰ ਵੀ ਹਾਜਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments