ਰੇਲ ਪਾਰਕ ਜਗਰਾਂਓ ਚ ਚੱਲ ਰਿਹਾ ਕਿਸਾਨ ਸੰਘਰਸ਼ ਮੋਰਚਾ 292 ਵੇਂ ਦਿਨ ਸ਼ਾਮਿਲ

ਜਗਰਾਉਂ 19 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ )ਰੇਲ ਪਾਰਕ ਜਗਰਾਂਓ ਚ ਚੱਲ ਰਿਹਾ ਕਿਸਾਨ ਸੰਘਰਸ਼ ਮੋਰਚਾ ਅੱਜ 292 ਵੇਂ ਦਿਨ ਵੀ ਜਾਰੀ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਮੋਰਚੇ ਦੀ ਸ਼ੁਰੂਆਤ ਪਰਵਾਰ ਸਿੰਘ ਡੱਲਾ ਦੀਆਂ ਕਵੀਸ਼ਰੀਆਂ ਨਾਲ ਹੋਈ। ਇਸ ਸਮੇਂ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਦੇ ਰੁਪਿੰਦਰ ਅਤੇ ਹਰਵਿੰਦਰ ਨੇ ਵੀ ਅਪਣੀਆਂ ਕਵੀਸ਼ਰੀਆਂ ਰਾਹੀਂ ਹਾਜਰੀ ਲਵਾਈ ।ਜਗਤਾਰ ਸਿੰਘ ਦੇਹੜਕਾ ਨੇ ਅਪਣੇ ਸੰਬੋਧਨ ਚ ਬੋਲਦਿਆਂ ਕਿਹਾ ਕਿ ਲੋਕਤੰਤਰ ਦੇ ਨਾਮ ਤੇ ਧੱਬਾ ਮੋਦੀ ਹਕੂਮਤ ਅੱਜ ਤੋਂ ਸ਼ੁਰੂ ਪਾਰਲੀਮੈਂਟ ਸੈਸ਼ਨ ਚ ਭਾਜਪਾ ਹਕੂਮਤ ਬਿਜਲੀ ਐਕਟ 2020 ਨਾਂ ਦੇ ਆਰਡੀਨੈਂਸ ਨੂੰ ਐਕਟ ਦਾ ਰੂਪ ਦਿੱਤਾ ਜਾ ਰਿਹਾ ਹੈ।ਇਸ ਦਾ ਸਾਫ ਮਤਲਬ ਹੈ ਕਿ ਬਿਜਲੀ ਆਮ ਲੋਕਾਂ ਦੇ ਵਿੱਤ ਚੋਂ ਬਾਹਰ ਕੱਢੀ ਜਾ ਰਹੀ ਹੈ ਉਨਾਂ ਕਿਹਾ ਕਿ ਪਰਾਲੀ ਸਾੜਨਸਬੰਧੀ ਕਾਲੇ ਆਰਡੀਨੈਂਸਨੂੰ ਵੀ ਕਨੂੰਨ ਦਾ ਰੂਪ ਦੇ ਕੇ ਕਿਸਾਨਾਂ ਨੂੰ ਦਬਾਉਣ ਦਾ ਰਾਹ ਲੱਭਿਆ ਜਾ ਰਿਹਾਹੈ। ਇਸ ਸਮੇਂ ਬੋਲਦਿਆਂ ਕਿਸਾਨ ਆਗੂ ਧਰਮ ਸਿੰਘ ਸੂਜਾਪੁਰ ਨੇ ਬੋਲਦਿਆਂ ਦਿੱਲੀ ਪੁਲਸ ਵਲੋਂ 22 ਜੁਲਾਈ ਤੋਂ ਸੰਸਦ ਦੇ ਸਾਹਮਣੇ ਖੇਤੀ ਕਨੂੰਨ ਰੱਦ ਕਰਾਉਣ ਲਈ ਕੀਤੇ ਜਾ ਰਹੇ ਪ੍ਰਦਰਸ਼ਨਾਂ ਤੇ ਰੋਕ ਲਾਉਣ ਦੀ ਨਿੰਦਾ ਕਰਦਿਆਂ ਇਸ ਨੂੰ ਜਮਹੂਰੀਅਤ ਦਾ ਗਲਾ ਘੁੱਟਣ ਦਾ ਜਾਬਰ ਹਿਟਲਰੀ ਕਦਮ ਕਰਾਰ ਦਿੱਤਾ। ਇਸ ਸਮੇਂ ਬੋਲਦਿਆਂ ਬਲਾਕ ਸੱਕਤਰ ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ ਜਗਰਾਂਓ ਬਲਾਕ ਦੇ ਪਿੰਡਾਂ ਚੋਂ ਆਉਂਦੇ ਦਿਨਾਂ ਚ ਦਿੱਲੀ ਬਾਰਡਰਾਂ ਤੇ ਸੰਘਰਸ਼ ਮੋਰਚਿਆਂ ਚ ਭੇਜਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਮੇਂ ਇਕ ਵੇਰ ਫਿਰ ਪਿੰਡ ਰੂਮੀ ਦੀ ਨਾਬਾਲਗ ਬੱਚੀ ਦੇ ਬਲਾਤਕਾਰੀ ਨੂੰ ਗ੍ਰਿਫਤਾਰ ਨਾ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨਾਂ ਐਸ ਐਸ ਪੀ ਜਗਰਾਂਓ ਤੋਂ ਬਲਾਤਕਾਰ ਨੂੰ ਬਿਨਾਂ ਕਿਸੇ ਦੇਰੀ ਤੋਂ ਗ੍ਰਿਫਤਾਰ ਕੀਤਾ ਜਾਵੇ। ਇਸ ਸਮੇਂ ਹਰਬੰਸ ਸਿੰਘ ਬਾਰਦੇਕੇ ,ਕੁੰਡਾ ਸਿੰਘ ਕਾਉਂਕੇ ,ਮਦਨ ਸਿੰਘ ਆਦਿ ਆਗੂ ਹਾਜ਼ਰ ਸਨ।

Share on facebook
Share on twitter
Share on email
Share on whatsapp
Share on telegram

ਪਿੰਡ ਛੀਨਾ ਰੇਤ ਵਾਲਾ ਵਿਖੇ ਅੰਡਰਗਰਾਊਂਡ ਸੀਵਰੇਜ ਦਾ ਨੀਂਹ ਪੱਥਰ ਰੱਖਿਆ

ਕਾਦੀਆਂ 7 ਅਗਸਤ( ਸਲਾਮ ਤਾਰੀ )ਅੱਜ ਪਿੰਡ ਛੀਨਾ ਰੇਤ ਵਾਲਾ ਵਿਖੇ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਜੀ ਨੇ

ਡੀਏਵੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਵਿਦਿਆਰਥਣਾ ਨੇ ਮਨਾਇਆ ਤੀਆਂ ਦਾ ਤਿਉਹਾਰ

ਕਾਦੀਆਂ 7 ਅਗਸਤ (ਮੁਨੀਰਾ ਸਲਾਮ ਤਾਰੀ) ਡੀਏਵੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਸਕੂਲੀ ਵਿਦਿਆਰਥਣਾਂ ਵੱਲੋਂ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ

ਸਬਸਿਡੀ ’ਤੇ ਖੇਤੀ ਮਸ਼ੀਨਰੀ ਲੈਣ ਲਈ ਕਿਸਾਨ 15 ਅਗਸਤ ਤੱਕ ਆਨਲਾਈਨ ਵਿਧੀ ਰਾਹੀਂ ਦੇ ਸਕਦੇ ਹਨ ਅਰਜ਼ੀਆਂ – ਜਗਰੂਪ ਸੇਖਵਾਂ

ਕਾਦੀਆਂ 7 ਅਗਸਤ (ਮੁਨੀਰਾ ਸਲਾਮ ਤਾਰੀ) :- ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ

13 ਤੋਂ 15 ਅਗਸਤ ਤੱਕ ਸਮੂਹ ਦੇਸ਼ ਵਾਸੀ ਆਪਣੇ ਘਰਾਂ ਉੱਤੇ ਤਿਰੰਗਾ ਝੰਡਾ ਲਹਿਰਾਉਣ – ਕੁਲਵਿੰਦਰ ਕੌਰ ਗੁਰਾਇਆ

ਕਾਦੀਆਂ 7 ਅਗਸਤ (ਮੁਨੀਰਾ ਸਲਾਮ ਤਾਰੀ) :- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਮਹਿਲਾ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਕੁਲਵਿੰਦਰ ਕੌਰ ਗੁਰਾਇਆ ਨੇ ਸਮੂਹ ਦੇਸ਼ ਵਾਸੀਆਂ ਨੂੰ

2 ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਮੌਜੂਦਾ ਕੌਂਸਲਰ ਰੀਟਾ ਭਾਟੀਆ ਦਾ ਪਰਸ ਖੋਹ ਕੇ ਰਫੂਚੱਕਰ

ਕਾਦੀਆਂ 7 ਅਗਸਤ (ਮੁਨੀਰਾ ਸਲਾਮ ਤਾਰੀ ) :- ਕਾਦੀਆਂ ਸ਼ਹਿਰ ਅੰਦਰ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਲੁਟੇਰੇ ਸ਼ਹਿਰ ਅੰਦਰ

ਸਰਕਾਰੀ ਪ੍ਰਾਇਮਰੀ ਸਕੂਲ ਦਾਰਾਪੁਰ ਵਿਖੇ ਅਜਾਦੀ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ ਕਰਵਾਇਆ*

  *ਗੁਰਦਾਸਪੁਰ 07 ਅਗਸਤ ( ਸਲਾਮ ਤਾਰੀ ) * * ਜਿਲ੍ਹਾ ਸਿੱਖਿਆ ਅਫ਼ਸਰ (ਐਲੀ) ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਡਿਪਟੀ ਡੀ.ਈ.ਓ. ਐਲੀ: ਬਲਬੀਰ ਸਿੰਘ