ਖਾਸਾ ਵਿਖੇ ਭਰਤੀ ਰੈਲੀ 6 ਸਤੰਬਰ ਤੋਂ 25 ਸਤੰਬਰ ਤੱਕ ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਦੇ ਨੌਜਵਾਨ ਲੈ ਸਕਣਗੇ ਭਾਗ

ਬਟਾਲਾ, 19 ਜੁਲਾਈ (ਸਲਾਮ ਤਾਰੀ) – ਅੰਮ੍ਰਿਤਸਰ ਨੇੜੇ ਨਿਊ ਮਿਲਟਰੀ ਸਟੇਸ਼ਨ ਖਾਸਾ ਛਾਉਣੀ ਵਿਚ ਭਾਰਤੀ ਫੌਜ ਦੀ ਭਰਤੀ ਰੈਲੀ 6 ਸਤੰਬਰ ਤੋਂ 25 ਸਤੰਬਰ ਤੱਕ ਕਰਵਾਈ ਜਾ ਰਹੀ ਹੈ, ਜਿਸ ਵਿਚ ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਦੇ ਨੌਜਵਾਨ ਭਾਗ ਲੈ ਸਕਣਗੇ ਅਤੇ ਭਰਤੀ ਹੋਣ ਵਾਲੇ ਨੌਜਵਾਨ 21 ਅਗਸਤ ਤੱਕ ਆਪਣੀ ਆਨਲਾਈਨ ਰਜਿਸਟਰੇਸ਼ਨ joinindianarmy.nic.in ’ਤੇ ਜਾ ਕੇ ਕਰ ਸਕਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਕਰਨਲ ਸਤਬੀਰ ਸਿੰਘ ਨੇ ਦੱਸਿਆ ਕਿ ਇਸ ਭਰਤੀ ਰੈਲੀ ਵਿੱਚ ਸਿਪਾਹੀ ਜਨਰਲ ਡਿਊਟੀ, ਸਿਪਾਹੀ ਤਕੀਨਕੀ ਵਰਗ, ਸਿਪਾਹੀ ਨਰਸਿੰਗ ਸਹਾਇਕ, ਸਿਪਾਹੀ ਕਲਰਕ ਕਮ ਸਟੋਰ ਕੀਪਰ ਦੇ ਵਰਗ ਅਤੇ ਸਿਪਾਹੀ ਟਰੇਡ ਮੈਨ ਦੀ ਭਰਤੀ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਭਰਤੀ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਲਈ ਵੈਕਸੀਨ ਦੀ ਇਕ ਡੋਜ ਲੱਗੀ ਹੋਣੀ ਜਰੂਰੀ ਜਾਂ 72 ਘੰਟੇ ਪਹਿਲਾਂ ਦੀ ਆਰ:ਟੀ:ਪੀ:ਸੀ:ਆਰ ਦੀ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ।

ਕਰਨਲ ਸਤਬੀਰ ਸਿੰਘ ਨੇ ਦੱਸਿਆ ਕਿ ਉਮੀਦਵਾਰ ਆਪਣਾ ਦਾਖਲਾ ਕਾਰਡ ਨਾਲ ਲੈ ਕੇ ਆਉਣ ਅਤੇ ਉਸ ਨੂੰ ਫੋਲਡ ਨਾ ਕੀਤਾ ਜਾਵੇ ਅਤੇ ਰੈਲੀ ਵਿੱਚ ਸਾਮਲ ਹੋਣ ਦਾ ਦਾਖਲਾ ਕਾਰਡ ਸਾਰੇ ਨੌਜਵਾਨਾਂ ਨੂੰ 22 ਅਗਸਤ ਤੋਂ 31 ਅਗਸਤ ਤੱਕ ਉਨ੍ਹਾਂ ਵੱਲੋਂ ਰਜਿਸਟਰ ਕਰਵਾਈ ਗਈ ਈ ਮੇਲ ਤੇ ਭੇਜ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਫਿਜੀਕਲ ਟੈਸਟ ਤੋਂ ਬਾਅਦ ਚੁਣੇ ਹੋਏ ਨੌਜਵਾਨਾਂ ਦਾ ਲਿਖਤੀ ਟੈਸਟ ਵੀ ਹੋਵੇਗਾ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ joinindianarmy.nic.in ’ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਆਨਲਾਈਨ ਰਜਿਸਟਰਡ ਹੋਣ ਤੋਂ ਬਾਅਦ ਸਾਰੇ ਉਮੀਦਵਾਰ ਸਿੱਖਿਆ ਦੇ ਅਸਲੀ ਸਰਟੀਫਿਕੇਟ, ਜਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਡੋਮੀਸਾਈਲ ਸਰਟੀਫਿਕੇਟ, ਜਾਤ ਸਰਟੀਫਿਕੇਟ, ਸਕੂਲ ਦਾ ਚਾਲ ਚਲਣ ਸਰਟੀਫਿਕੇਟ, ਸਰਪੰਚ ਦੁਆਰਾ ਜਾਰੀ ਚਾਲ-ਚਲਣ ਤੇ ਨਾ ਵਿਆਹੇ ਹੋਣ ਦਾ ਸਰਟੀਫਿਕੇਟ, ਐਨ.ਸੀ.ਸੀ ਜਾਂ ਕੋਈ ਖੇਡ ਪ੍ਰਾਪਤੀ ਦਾ ਸਰਟੀਫਿਕੇਟ ਨਾਲ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਰੈਲੀ ਵਾਲੀ ਥਾਂ ਤੇ ਮੋਬਾਇਲ ਫੋਨ ਲੈ ਕੇ ਜਾਣ ਦੀ ਸਖਤ ਮਨਾਹੀ ਹੋਵੇਗੀ।

वेदकौर आर्य गर्ल्स सीनियर सेकेंडरी स्कूल में तीज का त्योहार बड़ी धूमधाम से मनाया गया

कादियां : स्थानीय वेदकौर आर्य गर्ल्स सीनियर सेकेंडरी स्कूल में पंजाबी सभ्याचार को दर्शाता तीज का त्योहार बड़ी धूमधाम से मनाया गया ।इस दौरान छात्राओं

ਦੇਸ਼ ਦੇ 75 ਵੇਂ ਅਜ਼ਾਦੀ ਦਿਵਸ ਨੂੰ ਸਮਰਪਿਤ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਵਿੱਖੇ ਰੰਗਾ ਰੰਗ ਪ੍ਰੋਗਾਮ ਦਾ ਆਯੋਜਨ

ਕਾਦੀਆਂ 12 ਅਗਸਤ (ਸਲਾਮ ਤਾਰੀ) ਦੇਸ਼ ਦੇ 75 ਵੇਂ ਅਜ਼ਾਦੀ ਦਿਵਸ ਨੂੰ ਮਨਾਉਣ ਲਈ ਜਿੱਥੇ ਪੂਰੇ ਦੇਸ਼ ਭਰ ਵਿਚ ਤਿਆਰੀਆਂ ਜੋਰਾਂ ਚ ਚੱਲ ਰਹੀਆਂ ਹੱਨ

ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਕੂਲ ਵਿੱਚ ਪੌਦੇ ਲਗਾਏ ਗਏ

*ਬਟਾਲਾ 12 ਅਗਸਤ (ਮੁਨੀਰਾ ਸਲਾਮ ਤਾਰੀ ) ਸਮਾਜ ਸੇਵਾ ਵਿੱਚ ਮੋਹਰੀ ਰਹਿਣ ਵਾਲੀ ਸੰਸਥਾ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਰਕਾਰੀ ਸੀਨੀਃ ਸੈਕੰਃ ਸਕੂਲ ਮਸਾਣੀਆਂ ਵਿਖੇ

ਸਰਕਾਰੀ ਪ੍ਰਇਮਰੀ ਸਮਾਰਟ ਸਕੂਲ ਭੰਗਵਾਂ ਵਿਖੇ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਪ੍ਰੋਗਰਾਮ ਆਯੋਜਿਤ

ਕਾਹਨੂੰਵਾਨ 12 ਅਗਸਤ ( ਮੁਨੀਰਾ ਸਲਾਮ ਤਾਰੀ) *ਅੱਜ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੰਗਵਾਂ ਬਲਾਕ ਕਾਹਨੂੰਵਾਨ

कादियां में धूमधाम से मनाया गया रक्षाबंधन का त्योहार

कादियां: रक्षा बंधन के पवित्र त्योहार के अवसर पर जहां उस लोगों द्वारा वीरवार को राखियां बांधी गई वहीं शुक्रवार को भी अधिकतर लोगों द्वारा 

ਨਾਕਾਬੰਦੀ ਦੌਰਾਨ ਪੁਲੀਸ ਮੁਲਾਜ਼ਮ ਤੇ ਚੜਾਈ ਕਾਰ, “ਤਲਾਸ਼ੀ ਲੈਣ ਤੇ 10 ਗ੍ਰਾਮ ਹੈਰੋਇਨ ਬਰਾਮਦ

ਕਾਦੀਆਂ 12 ਅਗਸਤ (ਮੁਨੀਰਾ ਸਲਾਮ ਤਾਰੀ) :- ਪੁਲਿਸ ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਬੱਲੋਵਾਲ ਵਿਚ ਘੁਮਾਣ ਪੁਲੀਸ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਚਿੱਟੇ ਰੰਗ ਦੀ