spot_img
Homeਮਾਲਵਾਫਰੀਦਕੋਟ-ਮੁਕਤਸਰ18 ਜੁਲਾਈ ਦੀ ਬਠਿੰਡਾ ਰੈਲੀ ਲਈ ਅਧਿਆਪਕਾਂ ਚ ਭਾਰੀ ਉਤਸ਼ਾਹ--ਡੀ.ਟੀ .ਐਫ.

18 ਜੁਲਾਈ ਦੀ ਬਠਿੰਡਾ ਰੈਲੀ ਲਈ ਅਧਿਆਪਕਾਂ ਚ ਭਾਰੀ ਉਤਸ਼ਾਹ–ਡੀ.ਟੀ .ਐਫ.

ਫਰੀਦਕੋਟ 17 ਜੁਲਾਈ (ਧਰਮ ਪ੍ਰਵਾਨਾਂ)ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਡਟਵਾਂ ਵਿਰੋਧ ਕਰਨ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਲਈ 18ਜੁਲਾਈ ਨੂੰ ਸੰਯੁਕਤ ਅਧਿਆਪਕ ਫਰੰਟ ਪੰਜਾਬ ਵੱਲੋਂ ਬਠਿੰਡਾ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਲਈ ਸਮੂਹ ਅਧਿਆਪਕਾਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡੀ.ਟੀ.ਐਫ.ਫ਼ਰੀਦਕੋਟ ਦੇ ਆਗੂ ਸੁਖਵਿੰਦਰ ਸੁੱਖੀ ,ਗਗਨ ਪਾਹਵਾ, ਗੁਰਸੇਵਕ ਸਿੰਘ, ਗੁਰਜਿੰਦਰ ਸਿੰਘ ਡੋਹਕ,ਗੁਰਪ੍ਰੀਤ ਸਿੰਘ ਰੰਧਾਵਾ ,ਪਰਦੀਪ ਸਿੰਘ ਅਤੇ ਦੀਪਕ ਕੁਮਾਰ ਨੇ ਦੱਸਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ, 6ਵੇਂ ਪੇਅ ਕਮਿਸ਼ਨ ਵਿੱਚ ਸੋਧ ਕਰਵਾਉਣ, ਅਤੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਆਦਿ ਮੁੱਖ ਮੰਗਾਂ ਦੀ ਪ੍ਰਾਪਤੀ ਲਈ ਬਠਿੰਡਾ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਦੀ ਲਾਮਬੰਦੀ ਸਬੰਧੀ ਵੱਖ -ਵੱਖ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ। ਇਸ ਤੋਂ ਇਲਾਵਾ ਅਧਿਆਪਕ ਆਗੂ ਕੁਲਦੀਪ ਸਿੰਘ ,ਹਰਜਸਵੀਰ ਸਿੰਘ, ਲਵਕਰਨ ਸਿੰਘ, ਜੁਗਿੰਦਰ ਪਾਲ ਕਿਲਾ ਨੌਂ, ਅਵਤਾਰ ਸਿੰਘ ਅਤੇ ਹਰਵਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਕਾਰਨ ਸਮੁੱਚੇ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਜਿਸ ਕਾਰਨ ਉਹ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਰਹੇ ਹਨ।ਜੇਕਰ ਸਰਕਾਰ ਨੇ ਮੁਲਾਜ਼ਮਾਂ ਦੇ ਭਖਦੇ ਮਸਲਿਆਂ ਅਤੇ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਭਵਿੱਖ ਵਿੱਚ ਸਰਕਾਰ ਨੂੰ ਇਸਦਾ ਭਾਰੀ ਖਮਿਆਜ਼ਾ ਭੁਗਤਣਾ ਪਵੇਗਾ।

RELATED ARTICLES
- Advertisment -spot_img

Most Popular

Recent Comments