spot_img
Homeਮਾਲਵਾਜਗਰਾਓਂਪੁਲਸ ਇੰਸਪੈਕਟਰ ਦੇ ਜਬਰ ਦਾ ਸ਼ਿਕਾਰ ,ਮੋਤ ਦੀ ਲੜਾਈ ਲੜ ਰਹੀ ਕੁਲਵੰਤ...

ਪੁਲਸ ਇੰਸਪੈਕਟਰ ਦੇ ਜਬਰ ਦਾ ਸ਼ਿਕਾਰ ,ਮੋਤ ਦੀ ਲੜਾਈ ਲੜ ਰਹੀ ਕੁਲਵੰਤ ਕੋਰ ਨੂੰ ਇਨਸਾਫ ਦੇਣ ਤੇ ਦੋਸ਼ੀ ਅਫਸਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ _ਕਿਸਾਨ ਆਗੂ

ਜਗਰਾਉਂ 17 ਜੁਲਈ ਰਛਪਾਲ ਸਿੰਘ ਸ਼ੇਰਪੁਰੀ) 290 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਚ ਚੱਲ ਰਹੇ ਦਾਖਲ ਹੋਏ ਕਿਸਾਨ ਸੰਘਰਸ਼ ਮੋਰਚੇ ਚ ਅੱਜ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਚ ਧਰਨੇ ਚ ਇਲਾਕੇ ਭਰ ਚੋਂ ਵੱਡੀ ਗਿਣਤੀ ਚ ਮਜਦੂਰਾਂ ਕਿਸਾਨਾਂ ਨੇ ਭਾਗ ਲਿਆ। ਇਸ ਸਮੇਂ ਸਭ ਤੋਂ ਪਹਿਲਾਂ ਬੀਤੇ ਦਿਨੀਂ ਅਫਗਾਨਿਸਤਾਨ ਵਿੱਚ ਤਾਲਿਬਾਨ ਤੇ ਸਰਕਾਰੀ ਫੌਜਾਂ ਚ ਚੱਲ ਰਹੇ ਖੂਨੀ ਟਕਰਾਅ ਦੀ ਕਵਰੇਜ ਕਰਦਿਆਂ ਫੋਟੋ ਪੱਤਰਕਾਰ ਦਾਨਿਸ਼ ਸਿਦੀਕੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਸਖਤ ਨਿੰਦਿਆ ਦਾ ਮਤਾ ਪਾਸ ਕੀਤਾ ਗਿਆ । ਰਾਇਟਰ ਨਿਊਜ ਏਜੰਸੀ ਨਾਲ ਜੂੜੇ ਦਾਨਿਸ਼ ਸਿਦੀਕੀ ਦੀ ਫੋਟੋ ਪੱਤਰਕਾਰੀ ਨੇ ਪਿਛਲੇ ਸਮਿਆਂ ਚ ਨਵੇਂ ਮੀਲ ਪੱਥਰ ਸਿਰਜੇ ਹਨ। ਖਤਰਿਆਂ ਵਾਲੀਆਂ ਥਾਵਾਂ ਤੇ ਤਸਵੀਰਾਂ ਖਿੱਚਣਾ ਉਸ ਦਾ ਸ਼ੌਕ ਹੀ ਨਹੀਂ ਕਿਸਬ ਸੀ। ਧਰਨੇ ਚ ਸੰਸਾਰ ਭਰ ਦੇ ਪੱਤਰਕਾਰਾਂ ਵਲੋਂ ਇਸ ਕਤਲ ਵਿਰੁੱਧ ਮੁੰਹ ਨਾ ਖੋਲਣਾ ਅਤਿਅੰਤ ਚਿੰਤਾਜਨਕ ਵਰਤਾਰਾ ਹੈ। ਉਨਾਂ ਕਿਹਾ ਕਿ ਅਫਗਾਨਿਸਤਾਨ ਚੋਂ ਅਮਰੀਕੀ ਫੌਜਾਂ ਦੇ ਬਾਹਰ ਨਿਕਲ ਜਾਣ ਤੋਂ ਬਾਅਦ ਕੱਟੜ ਤਾਲਿਬਾਨ ਨੇ ਅਫਗਾਨਿਸਤਾਨ ਤੇ ਕਬਜਾ ਕਰਨ ਲਈ ਅਫਗਾਨੀ ਲੋਕਾਂ ਨੂੰ ਘਰੋਂ ਬੇਘਰ ਕੀਤਾ ਜਾ ਰਿਹਾ ਹੈ।ਇਸ ਸਮੇਂ ਧਰਨਾਕਾਰੀਆਂ ਨੇ ਦੋ ਮਿੰਟ ਦਾ ਮੋਨ ਧਾਰ ਕੇ ਦਾਨਿਸ਼ ਨੂੰ ਸ਼ਰਧਾਜਲੀ ਭੇਂਟ ਕੀਤੀ।ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆ ਹਰਭਜਨ ਸਿੰਘ ਦੌਧਰ ਨੇ ਕਿਹਾ ਕਿ ਇਕ ਪਾਸੇ ਲੋਕ ਜਿਨਾਂ ਚ ਕੱਚੇ ਅਧਿਆਪਕ, ਡਾਕਟਰ,ਸਰਕਾਰੀ ਕਰਮਚਾਰੀ, ਖੇਤ ਮਜਦੂਰ , ਕਿਸਾਨ ਅਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਤੇ ਦੂਜੇ ਆਸੇ ਮੌਕਾਪ੍ਰਸਤ ਸਿਆਸੀ ਧੜੇ ਬੁਰਕੀ ਪਾਉਣ ਦੀ ਕੁਰੱਪਟ ਖੇਡ ਚ ਰੁਝੇ ਹੋਏ ਹਨ। ਇਸ ਸਮੇਂ ਇਕ ਮਤੇ ਰਾਹੀਂ ਜਗਰਾਂਓ ਵਿਖੇ ਡੇਢ ਦਹਾਕੇ ਪਹਿਲਾਂ ਪੁਲਸ ਇੰਸਪੈਕਟਰ ਗੁਰਿੰਦਰ ਬੱਲ ਦੇ ਜਬਰ ਦਾ ਸ਼ਿਕਾਰ ,ਜਿੰਦਗੀ ਮੋਤ ਦੀ ਲੜਾਈ ਲੜ ਰਹੀ ਕੁਲਵੰਤ ਕੋਰ ਨੂੰ ਇਨਸਾਫ ਦੇਣ ਦੀ ਮੰਗ ਪੂਰੀ ਕਰਦਿਆਂ ਦੋਸ਼ੀ ਅਫਸਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।ਇਸ ਸਮੇਂ ਕਿਸਾਨ ਆਗੂ ਧਰਮ ਸਿੰਘ ਸੂਜਾਪੁਰ ਨੇ ਸਿਰਸਾ ਵਿਖੇ ਸੰਘਰਸ਼ਸ਼ੀਲ ਕਿਸਾਨਾਂ ਤੇ ਦਰਜ ਦੇਸ਼ ਧ੍ਰੋਹ ਦੇ ਪਰਚੇ ਰੱਦ ਕਰਨ ਦੀ ਜੋਰਦਾਰ ਮੰਗ ਕੀਤੀ।ਇਸ ਸਮੇਂ ਕਰਤਾਰ ਸਿੰਘ ਵੀਰਾਨ, ਜਗਨ ਨਾਥ ਸੰਘਰਾਓ ,ਪਰਵਾਰ ਸਿੰਘ ਡੱਲਾ ਨੇ ਗੀਤ ਤੇ ਕਵਿਤਾਵਾਂ,ਕਵੀਸ਼ਰੀਆਂ ਪੇਸ਼ ਕੀਤੀਆਂ।

RELATED ARTICLES
- Advertisment -spot_img

Most Popular

Recent Comments