spot_img
Homeਮਾਝਾਗੁਰਦਾਸਪੁਰਗੰਨੇ ਦੀ ਫਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਸਰਬਪੱਖੀ ਕੀਟ...

ਗੰਨੇ ਦੀ ਫਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਸਰਬਪੱਖੀ ਕੀਟ ਪ੍ਰਬੰਧ ਤਕਨੀਕ ਅਪਨਾਉਣ ਦੀ ਜ਼ਰੂਰਤ : ਗੰਨਾ ਮਾਹਿਰ

ਗੁਰਦਾਸਪੁਰ , 17 ਜੁਲਾਈ (ਸਲਾਮ ਤਾਰੀ ) ਮੈਨੇਜਿੰਗ ਡਾਇਰੈਕਟਰ ਸ਼ੂਗਰਫੈਡ ਸ਼੍ਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਗੰਨੇ ਦੀਆਂ ਨਵੀਆਂ ਕਿਸਮਾਂ ਹੇਠ ਰਕਬਾ ਵਧਾਉਣ ਲਈ ਤਿਆਰ ਕੀਤੇ ਜਾ ਰਹੇ ਬੀਜ ਦੀਆਂ ਨਰਸਰੀਆਂ ਦੇ ਨਿਰੀਖਣ ਲਈ ਗਠਿਤ ਪੰਜਾਬ ਪੱਧਰੀ ਗੰਨਾ ਮਾਹਿਰਾਂ ਦੀ ਟੀਮ ਵੱਲੋਂ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਪਨੜਿਆ ਦੇ ਉਧਿਕਾਰਤ ਖੇਤਰ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਤਾਂ ਜੋ ਗੰਨੇ ਦੀ ਬਿਜਾਈ ਲਈ ਲੋੜੀਂਦੇ ਬੀਜ ਦੀ ਸ਼ੁੱਧਤਾ ਨੂੰ ਕਾਇਮ ਰੱਖਿਆ ਜਾ ਸਕੇ । ਇਸ ਟੀਮ ਵਿੱਚ ਡਾ . ਸੁਰਿੰਦਰ ਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਡਾ. ਗੁਲਜ਼ਾਰ ਸਿੰਘ ਸੰਘੇੜਾ ਪ੍ਰਿੰਸੀਪਲ ਸਾਇੰਟਿਸਟ (ਗੰਨਾ ਪ੍ਰਜਨਣ) ਖੋਜ ਕੇਂਦਰ ਕਪੂਰਥਲਾ , ਡਾ. ਅਮਰੀਕ ਸਿੰਘ ਸਹਾਇਕ ਗੰਨਾ ਵਿਕਾਸ ਕਮ ਖੇਤੀਬਾੜੀ ਅਫ਼ਸਰ , ਡਾ . ਬਿਕਰਮਜੀ ਸਿੰਘ ਖਹਿਰਾ ਨੋਡਲ ਅਫ਼ਸਰ (ਗੰਨਾ )-ਕਮ – ਮੁੱਖ ਗੰਨਾ ਵਿਕਾਸ ਅਫ਼ਸਰ, ਡਾ. ਅਰਵਿੰਦਰ ਸਿੰਘ ਕੈਰੋ ਮੁੱਖ ਗੰਨਾ ਵਿਕਾਸ ਅਫ਼ਸਰ ਗੰਨਾ ਮਿੱਲ ਗੁਰਦਾਸਪੁਰ , ਡਾ. ਪਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਡਾ . ਰਜਿੰਦਰ ਪਾਲ, ਡਾ. ਅਨੁਰਾਧਾ ਸ਼ਰਮਾ ਸਮੇਤ ਮਿੱਲ ਦਾ ਤਕਨੀਕੀ ਫੀਲਡ ਸਟਾਫ਼ ਸ਼ਾਮਿਲ ਸੀ । ਟੀਮ ਵੱਲੋਂ ਟਿਸ਼ੂ ਕਲਚਰ , ਸਿੰਗਲ ਬੱਡ ਤਕਨੀਕ ਨਾਲ ਤਿਆਰ ਬੂਟਿਆਂ , ਖੋਜ ਕੇਂਦਰ ਦੁਆਰਾ ਮੁਹੱਈਆ ਕਰਵਾਏ ਬੀਜ ਅਤੇ ਕਿਸਮਾਂ ਦੁਆਰਾ ਆਪਣੇ ਤੌਰ ਤੇ ਤਿਆਰ ਕੀਤੇ ਜਾ ਰਹੇ ਬੀਜ ਨਰਸਰੀਆਂ ਦਾ ਨਿਰੀਖਣ ਕੀਤਾ ਗਿਆ ।

ਸਹਿਕਾਰੀ ਗੰਨਾ ਮਿੱਲ ਗੁਰਦਾਸਪੁਰ ਦੇ ਗੰਨਾ ਫਾਰਮ ਤੇ ਗੱਲਬਾਤ ਕਰਦਿਆਂ ਡਾ . ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਮਿੱਟੀ ਉਤੇ ਪੋਣ ਪਾਣੀ ਗੰਨੇਦ ਫਸਲ ਦੀ ਪੈਦਵਾਰ ਲਈ ਬਹੁਤ ਹੀ ਢੁਕਵੀਂ ਹੈ ਜਿਸ ਕਾਰਨ ਪੰਜਾਬ ਦੇ ਕੁੱਲ ਗੰਨੇ ਹੇਠ ਰਕਬੇ ਦਾ 30 ਫੀਸਦੀ ਰਕਬਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਦਾ ਹੁੰਦਾ ਹੈ । ਉਨ੍ਹਾਂ ਕਿਹਾ ਕਿ ਛੇ ਖੰਡ ਮਿੱਲਾਂ ਦੀਆਂ ਜ਼ਰੂਰਤਾਂ ਨੂੰ ਇਥੋਂ ਦੇ ਗੰਨਾਕਾਸਤਕਾਰਾਂ ਦੁਆਰਾ ਪੁਰਿਆਂ ਕੀਤਾ ਜਾਂਦਾ ਹੈ । ਡਾ . ਗੁਲਜ਼ਾਰ ਸਿੰਘ ਸੰਘੇੜਾ ਨੇ ਕਿਹਾ ਕਿ ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਅਤੇ ਖੰਡ ਰਿਕਵਰੀ ਵਿੱਚ ਵਾਧਾ ਕਰਨ ਲਈ ਜ਼ਰੂਰੀ ਹੈ ਕਿ ਸੀ ਓ 0238 ਦੀ ਜਗਾ ਨਵੀਆਂ ਕਿਸਮਾਂ ਸੀ ਓ ਪੀ ਬੀ 95, 96 ਅਤੇ ਸੀ ਓ 15023 ਹੇਠ ਰਕਬੇ ਵਿੱਚ ਵਾਧਾ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਅੱਸੁ ਦੀ ਬਿਜਾਈ ਲਈ ਅਗਾਂਹਵਧੂ ਗੰਨਾ ਕਾਸਤਕਾਰਾਂ ਨੂੰ ਨਵੀਆਂ ਕਿਸਮਾਂ ਦਾ ਬੀਜ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਗੰਨੇ ਦੇ ਬੀਜ ਬਦਲਣ ਦਰ ਵਿੱਚ ਵਾਧਾ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਫਿਲਹਾਲ ਗੰਨੇ ਦੀ ਫਲਸ ਉੱਪਰ ਕਿਸੇ ਮੁੱਖ ਕੀੜੇ ਜਾਂ ਬਿਮਾਰੀ ਦਾ ਹਮਲਾ ਨਹੀਂ ਹੋਇਆ ਫਿਰ ਵੀ ਗੰਨੇ ਦੀ ਫਸਲ ਦਾ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ ਤਾਂ ਜੋ ਸਮੇਂ ਸਿਰ ਸਰਬਪਖੀ ਕੀਟ ਪ੍ਰਬੰਧ ਪ੍ਰਣਾਲੀ ਅਪਣਾ ਕੇ ਰੋਕਥਾਮ ਕੀਤੀ ਜਾ ਸਕੇ । ਡਾ . ਬਿਕਰਮਜੀਤ ਸਿੰਘ ਖਹਿਰਾ ਨੇ ਅੱਜ ਦੇ ਦੌਰਾ ਦੇ ਮਕਸਦ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿੱਲ ਦੇ ਅਧਿਕਾਰਤ ਖੇਤਰ ਦੇ ਗੰਨਾ ਕਾਸ਼ਤਕਾਰਾਂ ਦੁਆਰਾ ਪੀ.ਏ.ਯੂ ਦੁਆਰਾ ਸਿਫਾਰਸ਼ਸ਼ੁਦਾ ਕਿਸਮਾਂ ਦੇ ਤਿਆਰ ਕੀਤੇ ਜਾ ਰਹੇ ਬੀਜ ਦੀ ਸ਼ੁਧਤਾ ਨੂੰ ਕਾਇਮ ਰੱਖਣ ਲਈ ਖੇਤਾਂ ਵਿੱਚ ਜਾ ਕੇ ਨਿਰੀਖਣ ਕਰਨਾ ਹੈ ਤਾਂ ਜੋ ਕਿਸੇ ਕਿਸਮ ਦੀ ਮਿਲਾਵਟ ਨਾ ਹੋ ਸਕੇ । ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਗੰਨਾਂ ਕਾਸਤਕਾਰਾਂ ਨੂੰ ਜਨੈਟੀਕਲੀ ਸ਼ੁੱਧ ਬੀਜ ਮੁਹੱਈਆ ਕਰਵਾਉਣ ਵਿੱਚ ਮਦਦ ਮਿਲਦੀ ਹੈ । ਡਾ. ਅਮਰੀਕ ਸਿੰਘ ਸਹਾਇਕ ਗੰਨਾ ਵਿਕਾਸ ਅਫ਼ਸਰ ਨੇ ਦੱਸਿਆ ਕਿ ਕੋਵਿਡ -19 ਦੇ ਚੱਲਦਿਆਂ ਖੰਡ ਮਿੱਲਾਂ ਦੇ ਅਧਿਕਾਰ ਖੇਤਰ ਦੇ ਗੰਨਾ ਕਾਸਤਕਾਰਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਮਿੱਲ ਵਾਰ ਆਨਲਾਈਨ ਵੈਬੀਨਾਰ ਆਯੋਜਿਤ ਕਰਨ ਤੋਂ ਇਲਾਵਾ ਗੰਨਾ ਕਾਸਤਕਾਰਾਂ ਦੇ ਖੇਤਾਂ ਵਿੱਚ ਜਾ ਕੇ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਗੰਨਾ ਕਾਸ਼ਤਕਾਰਾਂ ਦੇ ਖੇਤੀ ਲਾਗਤ ਖਰਚੇ ਘਟਾ ਕੇ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ । ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਗੰਨੇ ਦੀ ਫਸਲ ਨੁੰ ਜ਼ਰੂਰਤ ਅਨੁਸਾਰ ਸਮੇਂ ਸਮੇਂ ਤੇ ਪਾਣੀ ਦਿੰਦੇ ਰਹਿਣ ਤਾਂ ਜੋ ਪਾਣੀ ਕਾਰਨ ਗੰਨੇ ਦੀ ਫਸਲ ਪ੍ਰਭਵਤ ਨਾ ਹੋ ਸਕੇ । ਉਨ੍ਹਾਂ ਦੱਸਿਆ ਕਿ ਅੱਸੂ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਗੰਨੇ ਦੀ ਬਿਜਾਈ ਸਬੰਧੀ ਕਾਸ਼ਕਾਰੀ ਤਕਨੀਕਾਂ ਬਾਰੇ ਆਨਲਾਈਨ ਵੈਬੀਨਾਰਾਂ ਦਾ ਆਯੋਜਨ ਕੀਤਾ ਜਾਵੇਗਾ । ਡਾ. ਅਰਵਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਅੱਸੂ ਦੀ ਬਿਜਾਈ ਤਾਂ ਹੀ ਆਰਥਿਕ ਪੱਖੋਂ ਫਾਇਦੇਮੰਦ ਹੈ ਜੇਕਰ ਗੰਨੇ ਦੀ ਫਲਸ ਵਿੱਚ ਅੰਤਰ ਫਸਲਾਂ ਦੇ ਤੌਰ ਤੇ ਹੋਰਨਾਂ ਹਾੜੀ ਦੀਆਂ ਫਸਲਾਂ ਦੀ ਕਾਸਤ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਜਿਸ ਗੰਨੇ ਦੀ ਫਲਸ ਵਿੱਚ ਆਗ ਦੇ ਗੜੂੰਏ ਦੀ ਰੋਕਥਾਮ ਲਈ ਕੀਟਨਾਸ਼ਕ ਦੀ ਵਰਤੋਂ ਕੀਤੀ ਗਈ ਹੋਵੇ, ਉਸ ਖੇਤ ਵਿੱਚੋਂ ਡੇਢ ਮਹੀਨੇ ਤੱਕ ਘਾਹ ਜਾਂ ਨਦੀਨ ਵੱਢ ਕੇ ਪਸ਼ੂਆਂ ਨੂੰ ਨਹੀਂ ਪਾਉਣਾ ਚਾਹੀਦਾ । ਗੰਨਾ ਕਾਸਤਕਾਰ ਕਰਨੈਲ ਸਿੰਘ ਅਤੇ ਗੋਰਵ ਕੁਮਾਰ ਸਿੰਘ ਨੇ ਦੱਸਿਆ ਕਿ 4 ਫੁੱਟ ਦੀ ਦੂਰੀ ਤੇ ਲਗਾਈ ਗੰਨੇ ਦੀ ਫਸਲ ਨੂੰ ਕੀੜੇ ਅਤੇ ਬਿਮਾਰੀਆਂ ਘੱਟ ਲੱਗਦੀਆਂ ਹਨ ਅਤੇ ਗੰਨੇ ਦਾ ਭਾਰ ਵਧੇਰੇ ਹੋਣ ਕਾਰਨ ਪੈਦਾਵਾਰ ਵਧੇਰੇ ਮਿਲਦੀ ਹੈ । ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਗੰਨੇ ਦੀ ਫਲਸ ਪੋਕਾ ਬੋਇੰਗ ਨਾਮ ਦੀ ਬਿਮਾਰੀ ਨੇ ਹਮਲਾ ਕੀਤਾ ਸੀ , ਜਿਸ ਦੀ ਗੰਨਾ ਮਾਹਿਰਾਂ ਦੀ ਸਲਾਹ ਨਾਲ ਰੋਕਥਾਮ ਕਰ ਲਈ ਗਈ ਹੈ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments