spot_img
Homeਦੋਆਬਾਕਪੂਰਥਲਾ-ਫਗਵਾੜਾਜਨਸੰਖਿਆ ਕੰਟਰੋਲ ਦਾ ਸੁਣੇਹਾ ਘਰ ਘਰ ਪਹੁੰਚੇ

ਜਨਸੰਖਿਆ ਕੰਟਰੋਲ ਦਾ ਸੁਣੇਹਾ ਘਰ ਘਰ ਪਹੁੰਚੇ

ਕਪੂਰਥਲਾ,16 ਜੁਲਾਈ ( ਰਮੇਸ਼ ਬੰਮੋਤਰਾ )

ਸਿਵਲ ਸਰਜਨ ਕਪੂਰਥਲਾ ਡਾ.ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ.ਰਾਜ ਕਰਨੀ ਦੀ ਰਹਿਨੁਮਾਈ ਹੇਠ ਚੱਲ ਰਹੇ ਜਨਸੰਖਿਆ ਸਥਿਰਤਾ ਪੰਦਰਵਾੜਾ ਦੇ ਸੰਬੰਧ ਵਿਚ ਬੀ.ਈ.ਈ.ਅਤੇ ਐਲ.ਐਚ.ਵੀਜ. ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ.ਰਾਜ ਕਰਨੀ ਨੇ ਕਿਹਾ ਕਿ 11 ਜੁਲਾਈ ਤੋਂ 24 ਜੁਲਾਈ ਤੱਕ ਜੋ ਜਨਸੰਖਿਆ ਪੰਦਰਵਾੜਾ ਜਾਰੀ ਹੈ ਉਸ ਵਿਚ ਵੱਧ ਤੋਂ ਵੱਧ ਪਰਿਵਾਰ ਨਿਯੋਜਨ ਦੇ ਕੇਸ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਜਨਸੰਖਿਆ ਨੂੰ ਕੰਟਰੋਲ ਕਰਨਾ ਸਮੇਂ ਦੀ ਲੋੜ ਹੈ ਤੇ ਇਹ ਸੁਣੇਹਾ ਘਰ ਘਰ ਤੱਕ ਪਹੁੰਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾ ਇਹ ਵੀ ਸੁਣੇਹਾ ਘਰ ਘਰ ਪਹੁੰਚਾਉਣ ਦੀ ਅਪੀਲ ਕੀਤੀ ਕਿ ਦੋ ਬੱਚਿਆਂ ਵਿਚ ਤਿੰਨ ਸਾਲ ਦਾ ਅੰਤਰ ਰੱਖਿਆ ਜਾਏ ਅਤੇ ਇਸ ਵਾਸਤੇ ਪਰਿਵਾਰ ਨਿਯੋਜਨ ਦੇ ਕੱਚੇ ਸਾਧਨ ਅਪਣਾਏ ਜਾਣ।
ਡਿਪਟੀ ਮਾਸ ਮੀਡੀਆ ਅਫਸਰ ਬਲਜਿੰਦਰ ਕੌਰ ਨੇ ਕਿਹਾ ਕਿ ਛੋਟੇ ਪਰਿਵਾਰ ਵਿਚ ਬੱਚਿਆਂ ਦੀ ਪਰਵਰਿਸ਼ ਵਧੀਆ ਤਰੀਕੇ ਨਾਲ ਹੁੰਦੀ ਹੈ ਤੇ ਉਨ੍ਹਾਂ ਦੀਆਂ ਸਾਰੀਆਂ ਮਿਆਰੀ ਜਰੂਰਤਾਂ ਆਸਾਨੀ ਨਾਲ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ।
ਇਸ ਮੌਕੇ ਤੇ ਬੀ.ਈ.ਈ. ਰਵਿੰਦਰ ਜੱਸਲ ਨੇ ਵੀ ਸੰਬੋਧਨ ਕੀਤਾ ਅਤੇ ਦੱਸਿਆ ਕਿ 24 ਜੁਲਾਈ ਤੱਕ ਇਹ ਕੈਂਪ ਜਿਲਾ ਹਸਪਤਾਲ ਕਪੂਰਥਲਾ ਅਤੇ ਸਬਡਵੀਜਨਲ ਹਸਪਤਾਲ ਫਗਵਾੜਾ, ਸੁਲਤਾਨਪੁਰ ਲੋਧੀ ਅਤੇ ਭੁੱਲਥ ਵਿਖੇ ਮੁਫਤ ਲਗਾਏ ਜਾ ਰਹੋ ਹਨ ।

RELATED ARTICLES
- Advertisment -spot_img

Most Popular

Recent Comments