ਪ੍ਰੈਸ ਕਲੱਬ ਪੰਜਾਬ ਦੇ ਸੂਬਾ ਪ੍ਰਧਾਨ ਨੇ ਪੁਲਿਸ ਜ਼ਬਰ ਦਾ ਸ਼ਿਕਾਰ ਲੜਕੀ ਦ‍ਾ ਦੁੱਖ ਸੁਣਿਆ

ਜਗਰਾਉਂ 16 ਜੁਲਾਈm( ਰਛਪਾਲ ਸਿੰਘ ਸ਼ੇਰਪੁਰੀ ) ਜਨਰਲਿਸਟ ਪ੍ਰੈਸ ਕਲੱਬ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਅਤੇ ਨਿਹੰਗ ਸਿੰਘ ਜੱਥੇਬੰਦੀਆਂ ਤੇ ਰੰਗਰੇਟਾ ਦਲ਼ ਪੰਜਾਬ ਦੇ ਪ੍ਰਧਾਨ ਜੱਥੇਦਾਰ ਬਲਵੀਰ ਸਿੰਘ ਚੀਮਾ ਦੀ ਅਗਵਾਈ ਵਿਚ ਅੱਜ ਪ੍ਰੈਸ ਕਲੱਬ ਦੇ ਦੋ ਦਰਜ਼ਨ ਪੱਤਰਕਾਰਾਂ ਨੇ ਪਹਿਲਾਂ ਜਿਥੇ ਜਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸੋਹਲ਼ ਨੂੰ ਮਿਲ ਕੇ ਇਨਸਾਫ਼ ਦੀ ਮੰਗ ਕੀਤੀ ਉਥੇ ਫਿਰ ਪੀੜਤ ਲੜਕੀ ਕੁਲਵੰਤ ਕੌਰ ਦੇ ਘਰ ਜਾ ਕੇ ਪਰਿਵਾਰ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਵੀ ਦਿੱਤਾ। ਪ੍ਰੈਸ ਨੂੰ ਜਾਰੀ ਇਕ ਬਿਆਨ ‘ਚ ਮਨਜੀਤ ਸਿੰਘ ਮਾਨ ਅਤੇ ਜੱਥੇਦਾਰ ਚੀਮਾ ਨੇ ਕਿਹਾ ਕਿ ਅੱਤਿਆਚਾਰ ਕਰਨ ਵਾਲੇ ਥਾਣੇਦਾਰ ਤੇ ਹਰ-ਹਾਲ਼ਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ ਭਾਵੇਂ ਪੰਜਾਬ ਭਰ ਸਮੂਹ ਪੱਤਰਕਾਰ ਭਾਈਚਾਰੇ ਨੂੰ ਸੜਕਾਂ ‘ਤੇ ਕਿਉਂ ਨਾ ਆਉਣਾ ਪਵੇ। ਕਾਬਲ਼ੇਗੌਰ ਹੈ ਕਿ ਪੀੜ੍ਤ ਲੜਕੀ ਅਤੇ ਉਸ ਦੀ ਮਾਤਾ ਨੂੰ ਉਸ ਸਮੇਂ ਦਾ ਥਾਣਾ ਮੁਖੀ ਰਾਤ ਨੂੰ ਘਰੋਂ ਚੁੱਕ ਲਿਆਇਆ ਸੀ ਅਤੇ ਥਾਣੇ ਲਿਆਕੇ ਰਾਤ ਨੂੰ ਲੜਕੀ ਨੂੰ ਕਰੰਟ ਲਗਾਇਆ ਸੀ। ਅੱਜ ਲੜਕੀ ਅੱਜ ਕਰੰਟ ਲਗਾਉਣ ਨਾਲ ਸਰੀਰਿਕ ਤੌਰ ‘ਤੇ ਨਕਾਰਾ ਹੋਈ ਮੰਜੇ ਪਈ ਪੰਜਾਬ ਦੇ ਮੁੱਖ ਮੰਤਰੀ ਤੋਂ ਇਨਸਾਫ਼ ਦੀ ਥਾਂ ਮੌਤ ਮੰਗਣ ਲਈ ਮਜ਼ਬੂਰ ਹੈ। ਇਸ ਸਮੇਂ ਸੂਬਾ ਪ੍ਰਧਾਨ ਮਨਜੀਤ ਮਾਨ ਤੇ ਪ੍ਰਧਾਨ ਬਲਵੀਰ ਸਿੰਘ ਚੀਮਾ ਤੋਂ ਇਲਾਵਾ ਪ੍ਰੈਸ ਕਲੱਬ ਦੇ ਸਰਪ੍ਰਸਤ ਜੇ.ਅੈਸ.ਸੰਧੂ, ਜਨਰਲ ਸਕੱਤਰ ਸਤੀਸ਼ ਜੌੜਾ, ਸਟੇਟ ਕੋਆਰਡੀਨੇਟਰ ਪਿਰਤਪਾਲ ਸਿੰਘ, ਕਲੱਬ ਦੇ ਕਾਨੂੰਨੀ ਸਲਾਹਕਾਰ ਦੀਪਕ ਸ਼ਰਮਾ, ਜਿਲ੍ਹਾ ਪ੍ਰਧਾਨ ਪ੍ਰੀਤ ਸੰਗੋਜ਼ਲ਼ਾ, ਡਾ. ਮਨਜੀਤ ਸਿੰਘ ਲ਼ੀਲਾ, ਨਸੀਬ ਵਿਰਕ, ਗੁਰਦੇਵ ਗਾਲਿਬ, ਰਛਪਾਲ ਸ਼ੇਰਪੁਰੀ, ਮਨੀ ਧੀਰ, ਹਰਜੋਤ ਸੇਠੀ, ਰਾਜਾ ਮਹਿਤਪੁਰ, ਤਰਸੇਮ ਲਾਲ਼ਕਾ ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਮੌਜ਼ੂਦ ਸੀ।

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਕਾਦੀਆਂ ਵਿੱਚ ‘ਬਟਵਾਰੇ ਦੀ ਭਿਆਨਕਤਾ ਯਾਦ ਦਿਵਸ’ ਮਨਾਇਆ ਗਿਆ

ਕਾਦੀਆਂ 14 ਅਗਸਤ (ਸਲਾਮ ਤਾਰੀ ) – ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੰਨ 1947 ਦੇ ਭਾਰਤ-ਪਾਕਿਸਤਾਨ ਬਟਵਾਰੇ ਦੇ ਦੁਖਾਂਤ

ਗੁਰਪ੍ਰੀਤ ਸਿੰਘ ਕਾਦੀਆਂ ਬਣੇ ਆਲ ਇੰਡੀਆ ਯੋਧਾ ਸੰਘਰਸ਼ ਦਲ ਦੇ ਪੰਜਾਬ ਯੂਥ ਵਿੰਗ ਪ੍ਰਧਾਨ

ਕਾਦੀਆ 14 ਅਗੱਸਤ (ਸਲਾਮ ਤਾਰੀ) ਆਲ ਇੰਡੀਆ ਯੋਧਾ ਸੰਘਰਸ਼ ਦਲ ਦੇ ਕੌਮੀ ਪ੍ਰਧਾਨ ਸੁਖਵੰਤ ਸਿੰਘ ਭੋਮਾ ਦੇ ਵੱਲੋਂ ਅੱਜ ਪੰਜਾਬ ਦੇ ਅੰਦਰ ਨਵੀਆਂ ਨਿਯੁਕਤੀਆਂ ਕਰਦੇ

ਅਹਿਮਦੀਆ ਮੁਸਲਿਮ ਜਮਾਤ ਵਲੋਂ ਦੇਸ਼ ਵਾਸੀਆਂ ਨੂੰ ਅਜ਼ਾਦੀ ਦਿਵਸ ਦੀ ਲੱਖ ਲੱਖ ਵਧਾਈ

ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਬਹੁਤ ਬਹੁਤ ਮੁਬਾਰਕ ਹੋਵੇ । ਅਹਿਮਦੀਆ ਮੁਸਲਿਮ ਜਮਾਤ ਭਾਰਤ ਵੱਲੋਂ ਆਜ਼ਾਦੀ ਦਿਵਸ ਦੇ ਮੌਕੇ ਤੇ ਸਾਰੇ

ਵਤਨ ਨਾਲ ਮੁਹੱਬਤ ਅਤੇ ਵਫਾਦਾਰੀ ਹਰ ਮੁਸਲਮਾਨ ਦੇ ਈਮਾਨ ਦਾ ਹਿੱਸਾ ਹੈ । ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਬਹੁਤ ਬਹੁਤ ਮੁਬਾਰਕ ਹੋਵੇ ।

ਕਾਦੀਆ 14 ਅਗਸਤ (ਸਲਾਮ ਤਾਰੀ) ਅੱਜ ਸਾਡੇ ਦੇਸ਼ ਭਾਰਤ ਨੂੰ ਆਜ਼ਾਦ ਹੋਏ 75 ਸਾਲ ਹੋ ਚੁੱਕੇ ਹਨ। ਸਾਰੇ ਭਾਰਤਵਾਸੀ ਇਸ ਵਿਸ਼ੇਸ਼ ਦਿਨ ਨੂੰ ਆਜ਼ਾਦੀ ਦੇ

ਮਜਲਿਸ ਖ਼ੁਦਾਮ ਉਲ ਅਹਿਮਦੀਆ ਵੱਲੋਂ ਖੂਨਦਾਨ ਕੈਂਪ ਕੱਲ

ਕਾਦੀਆਂ 14 ਅਗਸਤ(ਸਲਾਮ ਤਾਰੀ) ਮੁਸਲਿਮ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ ਕਾਦੀਆਂ ਵਿਖੇ ਮੁਸਲਿਮ ਜਮਾਤ ਅਹਿਮਦੀਆ ਦੇ ਨੌਜਵਾਨਾਂ ਦੀ ਸੰਸਥਾ ਮਜਲਿਸ ਖ਼ੁਦਾਮ ਉਲ ਅਹਿਮਦੀਆ ਕਾਦੀਆਂ ਵੱਲੋਂ