spot_img
Homeਮਾਲਵਾਜਗਰਾਓਂਸ਼ਹੀਦ ਕਿਸਾਨ ਬਲਕਰਨ ਸਿੰਘ ਲੋਧੀਵਾਲ ਦੇ ਪਰਿਵਾਰ ਨੂੰ ਪੰਜ ਲੱਖ ...

ਸ਼ਹੀਦ ਕਿਸਾਨ ਬਲਕਰਨ ਸਿੰਘ ਲੋਧੀਵਾਲ ਦੇ ਪਰਿਵਾਰ ਨੂੰ ਪੰਜ ਲੱਖ ਦਾ ਚੈਕ ਜਾਰੀ ਨਾ ਕੀਤਾਂ ਤਾਂ ਜਥੇਬੰਦਕ ਐਕਸ਼ਨ ਕੀਤਾ ਜਾਵੇਗਾ

ਜਗਰਾਉਂ 14 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦੀ 11 ਵੀਂ ਬਰਸੀ ਤੇ ਅੱਜ ਉਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਧਰਨਾਕਾਰੀਆਂ ਨੇ ਸ਼ਰਧਾਜਲੀ ਭੇਂਟ ਕੀਤੀ। ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਚੱਲੇ ਇਸ ਧਰਨੇ ਚ ਬੋਲਦਿਆਂ ਜਗਰਾਂਓ ਬਲਾਕ ਦੇ ਸੱਕਤਰ ਤਰਸੇਮ ਸਿੰਘ ਬੱਸੂਵਾਲ ਨੇ ਦੱਸਿਆ ਕਿ ਅਜ ਦੇ ਦਿਨ ਗਿਆਰਾਂ ਸਾਲ ਪਹਿਲਾਂ ਰਾਜਪੁਰਾ ਪਟਿਆਲਾ ਰੋਡ ਤੇ ਅਪਣੀ ਪਤਨੀ ਸਹਿਤ ਸੜਕ ਹਾਦਸੇ ਦਾ ਸ਼ਿਕਾਰ ਹੋਏ ਬਲਕਾਰ ਸਿੰਘ ਡਕੌਂਦਾ ਦੀ ਘਾਟ ਅਜ ਕਿਸਾਨ ਲਹਿਰ ਦੇ ਉਭਾਰ ਸਮੇਂ ਬੁਰੀ ਤਰਾਂ ਰੜਕਦੀ ਹੈ। ਜਥੇਬੰਦੀ ਦੀ ਉਸਾਰੀ ਚ ਉਨਾਂ ਦੀ ਅਮਿੱਟ ਦੇਣ ਸਾਡਾ ਅਨਮੋਲ ਸਰਮਾਇਆ ਹੈ। ਇਸ ਸਮੇਂ ਬੋਲਦਿਆਂ ਟਰੇਡ ਯੂਨੀਅਨ ਆਗੂ ਜਗਦੀਸ਼ ਸਿੰਘ ਨੇ ਦੱਸਿਆ ਕਿ ਆਕਸਫੇਮ ਸੰਸਥਾਂ ਦੀ ਰਿਪੋਰਟ ਅਨੁਸਾਰ ਹਰ ਮਿੰਟ ਵਿਚ ਇਸ ਸੰਸਾਰ ਚ ਗਿਆਰਾਂ ਵਿਅਕਤੀ ਭੁੱਖਮਰੀ ਦੀ ਭੇਟ ਚੜ੍ਹ ਰਹੇ ਹਨ।ਇਸ ਨਾਜਕ ਸਥਿਤੀ ਚ ਸਮਝਣ ਵਾਲੀ ਗੱਲ ਇਹ ਹੈ ਕਿ ਪੂੰਜੀ ਥੋੜੇ ਹੱਥਾਂ ਚ ਕੇਂਦਰਿਤ ਹੋ ਰਹੀ ਹੈ।ਬਹੁਗਿਣਤੀ ਲੋਕ ਜਿੰਦਗੀ ਜਿਉਣ ਦੇ ਸਾਧਨਾਂ ਤੋਂ ਵਿਰਵੇ ਹੋ ਰਹੇ ਹਨ।ਇਸ ਸਮੇਂ ਬੋਲਦਿਆਂ ਬਲਾਕ ਜਗਰਾਂਓ ਦੇ ਸਕੱਤਰ ਤਰਸੇਮ ਸਿੰਘ ਬੱਸੂਵਾਲ ਨੇ ਦੱਸਿਆ ਕਿ ਕਿਸਾਨ ਮਜਦੂਰ ਸੰਘਰਸ਼ ਦੇ ਦਬਾਅ ਹੇਠ ਕਾਉਂਕੇ ਪਿੰਡ ਦੇ ਸ਼ਹੀਦ ਸੋਹਣ ਸਿੰਘ ਦੇ ਪਰਿਵਾਰ ਲਈ ਸਰਕਾਰੀ ਸਹਾਇਤਾ ਮਿਲਣ ਨੇ ਇਲਾਕਾਵਾਸੀਆਂ ਦਾ ਜਥੇਬੰਦਕ ਏਕਤਾ ਚ ਯਕੀਨ ਹੋਰ ਪੱਕਾ ਕੀਤਾ ਹੈ।ਇਸ ਸਮੇਂ ਅਪਣੇ ਸੰਬੋਧਨ ਚ ਕਿਸਾਨ ਆਗੂ ਦਰਸ਼ਨ ਸਿੰਘ ਗਾਲਬ ਨੇ ਜਿਲਾ ਲੁਧਿਆਣਾ ਦੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪਿੰਡ ਲੋਧੀਵਾਲ ਦੇ ਸ਼ਹੀਦ ਨੌਜਵਾਨ ਕਿਸਾਨ ਬਲਕਰਨ ਸਿੰਘ ਲੋਧੀਵਾਲ ਦੇ ਪੀੜਤ ਪਰਿਵਾਰ ਲਈ ਪੰਜ ਲੱਖ ਰੁਪਏ ਦਾ ਚੈਕ ਇਕ ਦੋ ਦਿਨ ਚ ਜਾਰੀ ਨਹੀਂ ਹੋਇਆ ਤਾਂ ਇਕ ਵੇਰ ਫੇਰ ਜਥੇਬੰਦਕ ਐਕਸ਼ਨ ਕੀਤਾ ਜਾਵੇਗਾ।ਉਨਾਂ।ਹੈਰਾਨੀ ਪ੍ਰਗਟ ਕੀਤੀ ਕਿ ਤਿੰਨ ਮਹੀਨੇ ਲੰਘ ਜਾਣ ਦੇ ਬਾਵਜੂਦ ਪੀੜਤ ਪਰਿਵਾਰ ਲਈ ਚੈੱਕ ਜਾਰੀ ਨਾ ਹੋਣਾ ਜਿਲਾ ਪ੍ਰਸਾਸ਼ਨ ਦੀ ਘੋਰ ਨਾਲਾਇਕੀ ਹੈ। ਉਨਾਂ ਕਿਹਾ ਕਿ ਬੀਤੇ ਕਲ ਵੀ ਟ੍ਰੈਫਿਕ ਜਾਮ ਧਰਨੇ ਚ ਵੀ ਇਸ ਮਸਲੇ ਤੇ ਤਹਿਸੀਲਦਾਰ ਜਗਰਾਂਓ ਕੋਲ ਜੋਰਦਾਰ ਢੰਗ ਨਾਲ ਇਹ ਮੰਗ ਰੱਖੀ ਗਈ ਸੀ।ਇਸ ਸਮੇਂ ਸਮੂਹ ਪਿੰਡ ਇਕਾਈਆਂ ਨੂੰ ਅਪੀਲ ਕੀਤੀ ਕਿ 17 ਜੁਲਾਈ ਸ਼ਨੀਵਾਰ ਸਵੇਰੇ 10 ਵਜੇ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੂੰ ਦਿੱਲੀ ਸੈਸ਼ਨ ਦੋਰਾਨ ਕਾਲੇ ਕਾਨੂੰਨ ਰੱਦ ਕਰਾਉਣ ਲਈ ਆਵਾਜ ਉਠਾਉਣ ਲਈ ਚਿਤਾਵਨੀ ਪਤਰ ਦੇਣ ਜਾਣ ਲਈ ਰੇਲ ਪਾਰਕ ਜਗਰਾਂਓ ਵਿਖੇ ਹਰ ਪਿੰਡ ਚੋਂ ਪੰਜ ਪੰਜ ਸਾਥੀ ਸਮੇਂ ਸਿਰ ਪੁੱਜਣ । ਇਥੋਂ ਕਾਫਲਾ ਬੰਨ ਕੇ ਮੈਂਬਰ ਪਾਰਲੀਮੈਂਟ ਕੋਲ ਜਾਇਆ ਜਾਵੇਗਾ।ਇਸ ਸਮੇਂ ਮਦਨ ਸਿੰਘ, ਦਲਜੀਤ ਬਿੱਲੂ ,ਬਲਦੇਵ ਸਿੰਘ ਫੌਜੀ , ਕਰਨੈਲ ਸਿੰਘ ਭੋਲਾ ਆਦਿ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments