ਸਾਇੰਸ ਸਿਟੀ ਵਿਖੇ ਪ੍ਰਮਾਣੂ ਸ਼ਕਤੀ ਤੇ ਅਧਾਰਤ ਗੈਲਰੀ ਦਾ ਵਿਸਥਾਰ ਸੈਲਾਨੀਆਂ ਦੇ ਲਈ ਖਿੱਚ ਦਾ ਕੇਂਦਰ ਬਣੇਗੀ ਨਿਊਕਲੀਅਰ ਪਾਵਰ ਗੈਲਰੀ : ਡਾ.ਜੈਰਥ

ਕਪੂਰਥਲਾ 14 ਜੁਲਾਈ ( ਰਮੇਸ਼ ਬੰਮੋਤਰਾ )

ਪਸ਼ਪਾ ਗਜਰਾਲ ਸਾਇੰਸ ਸਿਟੀ ਵਿਖੇ ਸਥਾਪਿਤ ਪ੍ਰਮਾਣੂ ਸ਼ਕਤੀ ਕੇਂਦਰ ਵਿਖੇ ਲੋਕਾਂ ਨੂੰ ਪ੍ਰਮਾਣੂ ਊਰਜਾ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਦੇ ਆਸ਼ੇ ਨਾਲ ਪ੍ਰਮਾਣੂ ਸ਼ਕਤੀ ਤੇ ਅਧਾਰਤ ਗੈਲਰੀ ਦਾ ਅੱਜ ਵਿਸਥਾਰ ਕਰਕੇ ਸੈਲਾਨੀਆ ਲਈ ਖੋਲ੍ਹੀ ਗਈ ਹੈ। ਇਸ ਗੈਲਰੀ ਦਾ ਵਿਸਥਾਰ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆਂ ਵਲੱੋਂ ਕੀਤਾ ਗਿਆ ਹੈ।ਪ੍ਰਮਾਣੂ ਸ਼ਕਤੀ *ਤੇ ਅਧਾਰਤ ਇਸ ਵਿਸਥਾਰਤ ਗੈਲਰੀ ਦਾ ਉਦਘਾਟਨ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਵਲੋਂ ਕੀਤਾ ਗਿਆ ਹੈ। ਇਸ ਮੌਕੇ ਡਾ. ਜੈਰਥ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਮਾਣੂ ਊਰਜਾ ਨੂੰ ਪਹਿਲੀ ਵਾਰ 1950 ਵਿਚ ਵਪਾਰਕ ਤੌਰ *ਤੇ ਵਰਤੋਂ ਵਿਚ ਲਿਆਂਦਾ ਗਿਆ । ਉਦੋਂ ਤੋਂ ਇਸ ਦੀ ਵਰਤੋਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ । ਅੱਜ ਪੂਰੀ ਦੁਨੀਆਂ ਵਿਚ 400 ਨਿਊਕਲੀਅਰ ਪਾਵਰ ਪਲਾਂਟ ਕੰਮ ਰਹੇ ਹਨ ਅਤੇ ਧਰਤੀ ਤੇ ਵਰਤੀ ਜਾਣ ਵਾਲੀ ਕੁੱਲ ਬਿਜਲੀ ਦਾ 10 ਫ਼ੀਸਦ ਹਿੱਸਾ ਇਹ ਨਿਊਕਲੀਅਰ ਪਾਵਰ ਪਲਾਂਟ ਮਹੁੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਮਾਣੂ ਊਰਜਾ ਯੂਰੇਨੀਅਮ ਤੇ ਨਿਊਟਰਨ ਦੇ ਧਮਾਕੇ ਨਾਲ ਪੈਦਾ ਹੁੰਦੀ ਹੈ। ਪ੍ਰਮਾਣੂ ਊਰਜਾ ਦੀ ਵਰਤੋਂ ਕਰਨ *ਤੇ ਘੱਟ ਕਾਰਬਨ ਪੈਦਾ ਹੋਣ ਕਾਰਨ ਇਹ ਅੱਜ ਊਰਜਾ ਦਾ ਪ੍ਰਮੁੱਖ ਸਰੋਤ ਬਣ ਚੁੱਕਾ ਹੈ, ਇਸ ਕਾਰਨ ਹੀ ਜੈਵਿਕ ਈੱਧਨ ਦੀ ਵਰਤੋਂ ਵੱਲ ਸਾਡਾ ਰੁਝਾਨ ਘੱਟ ਰਿਹਾ ਹੈ । ਉਨ੍ਹਾਂ ਕਿਹਾ ਕਿ ਨਿਊਕਲੀਅਰ ਪਾਵਰ ਪਲਾਂਟ ਸਥਾਪਿਤ ਕਰਨ ਸਮੇਂ ਸੁਰੱਖਿਆਂ ਦੇ ਸਾਰੇ ਪ੍ਰਬੰਧ ਯਕੀਨੀ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆl ਕਿ ਬੀਤੇ 60 ਸਾਲਾਂ ਦੌਰਾਨ ਇਹਨਾਂ ਪਾਵਰ ਪਲਾਂਟਾਂ ਦੀਆਂ ਤਕਨੀਕਾਂ ਵਿਚ ਇਹਨਾਂ ਨੀਵਨੀਕਰਨ ਹੋ ਚੁੱਕਾ ਹੈ ਕਿ ਪ੍ਰਮਾਣੂ ਊਰਜਾ ਦੀ ਵਰਤੋਂ ਸਮੇਂ ਹੋਣ ਵਾਲੇ ਹਾਦਸਿਆਂ ਦੇ ਖਤਰੇ ਬਹੁਤ ਘੱਟ ਹਨ। ਉਨ੍ਹਾਂ ਦੱਸਿਆ ਕਿ ਸਾਇੰਸ ਸਿਟੀ ਵਿਖੇ ਸਥਾਪਿਤ ਗੈਲਰੀ ਵਿਚ ਪ੍ਰਮਾਣੂ ਉਰਜਾ ਦੇ ਵੱਖ—ਵੱਖ ਪਹਿਲੂਆਂ, ਖਤਰਿਆਂ ਅਤੇ ਇਸ ਦੀ ਵਰਤੋਂ ਸਾਡੀ ਜਿੰਦਗੀ ਅਤੇ ਵਾਤਾਵਰਣ ਦੀ ਬੇਹਤਰੀ ਲਈ ਕਿਵੇਂ ਸਹਾਈ ਹੋ ਸਕਦੀ ਹੈ, ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਇਹ ਗੈਲਰੀ ਆਡੀਓ ਵਿਜ਼ੂਅਲ ਤਕਨੀਕ *ਤੇ ਅਧਾਰਤ ਆਕਰਸ਼ਕ ਪ੍ਰਦਰਸ਼ਨੀਆਂ ਰਾਹੀਂ ਪ੍ਰਮਾਣੂ ਊਰਜਾ ਪੈਦਾ ਕਰਨ *ਤੇ ਕੇਂਦਰਿਤ ਹੈ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਜਾਣਕਾਰੀ ਦਿੰਦਿਾਆ ਦੱਸਿਆ ਕਿ ਪ੍ਰਮਾਣੂ ਉਰਜਾ, ਸਾਰੇ ਸਰੋਤਾਂ ਵਿਚੋਂ ਸਭ ਤੋਂ ਵੱਧ ਕਫ਼ਾਇਤੀ ਊਰਜਾ ਦਾ ਸਰੋਤ ਹੈ।ਇਹ ਜਲਵਾਯੂ ਪਰਿਵਰਤਨ ਅਤੇ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਨੂੰ ਰੋਕਣ ਲਈ ਬਹੁਤ ਲਾਹੇਵੰਦ ਹੈ। ਇਸ ਗੈਲਰੀ ਨੂੰ ਸਥਾਪਤਿ ਕਰਨ ਦਾ ਉਦੇਸ਼ ਲੋਕਾਂ ਵਿਚ ਪ੍ਰਮਾਣੂ ਊਰਜਾ ਦੀ ਵਰਤੋਂ ਪ੍ਰਤੀ ਪਾਏ ਜਾਂਦੇ ਭਰਮ ਭੁਲੇਖਿਆ ਨੂੰ ਦਿਲਚਸਪ ਅਤੇ ਸੋਖੇ ਢੰਗ ਨਾਲ ਦੂਰ ਕਰਨਾ ਹੈ ।

बबीता खोसला ने आज कदियां की मुटियारोंं के संग अपने घर में तीयों का त्यौहार मनाया

कादियां आम आदमी पार्टी की स्टेट जाईट सचिव बबीता खोसला ने आज कदियां की मुटियारोंं के संग अपने घर में तीयों का त्यौहार मनाया इस

ਸਿਹਤ ਵਿਭਾਗ ਦੀ ਟੀਮ ਨੇ ਜਨਤਕ ਥਾਵਾਂ ‘ਤੇ ਤੰਬਾਕੂ ਵੇਚਣ ‘ਤੇ 14 ਵਿਅਕਤੀਆਂ ਨੂੰ ਜੁਰਮਾਨਾ ਕੀਤਾ

ਕਾਦੀਆਂ 10 ਅਗਸਤ (ਮੁਨੀਰਾ ਸਲਾਮ ਤਾਰੀ) :- ਸਿਹਤ ਵਿਭਾਗ ਦੀ ਟੀਮ ਵੱਲੋਂ ਖੁੱਲੇ ਵਿੱਚ ਜਨਤਕ ਥਾਵਾਂ ਤੇ ਤੰਬਾਕੂ ਦੀ ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ

सरकारी आईटीआई कादियां में एल्बेंडाजोल की 200 गोलियां बांटी गई की गई

कादियां : सिविल सर्जन गुरदासपुर हरभजन राम मांडी के दिशा निर्देशों तथा एस एम ओ कादियां मनोहर लाल की देखरेख में हैल्थ इंस्पैक्टर कुलबीर सिंह

सरकारी हाईस्कूल भाम में तीज का त्योहार धूमधाम से मनाया गया

कादियां : (सलाम तारी) सरकारी हाई स्कूल भाम में स्कूल की छात्राओं द्वारा स्कूल प्रिंसिपल कलभूषण के नेतृत्व में सावन माह का त्योहार मेला तीयां

ਰਾਸ਼ਟਰੀ ਡੀ-ਵਾਰਮਿੰਗ ਦਿਵਸ ਮੌਕੇ 19 ਸਾਲ ਤੱਕ ਦੇ ਬੱਚਿਆਂ ਨੂੰ ਖੁਆਈ ਗਈ ਪੇਟ ਦੇ ਕੀੜੇ ਮਾਰਨ ਦੀ ਗੋਲੀ

ਕਾਦੀਆਂ 10 ਅਗਸਤ (ਸਲਾਮ ਤਾਰੀ) ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਵਾ ਕੇ ਸਿਹਤਮੰਦ ਬਣਾਉਣ ਸਬੰਧੀ 10 ਅਗਸਤ ਨੂੰ ਰਾਸ਼ਟਰੀ ਡੀ ਵਾਰਮਿੰਗ ਦਿਵਸ ਮਨਾਇਆ

ਲਾਇਨਜ਼ ਕਲੱਬ ਐਕਸ਼ਨ ਕਾਦੀਆ ਵੱਲੋਂ ਫ੍ਰੀ ਮੈਡੀਕਲ ਚੈੱਕਅੱਪ ਕੈਂਪ ਲਗਾਈਆ ਗਿਆ

ਕਾਦੀਆਂ 10 ਅਗਸਤ (ਸਲਾਮ ਤਾਰੀ) :- ਭਾਰਤ ਦੇ 75ਵੇਂ ਗਣਤੰਤਰ ਦਿਵਸ ਦੀ ਖ਼ੁਸ਼ੀ ਵਿੱਚ ਲਾਇਨਜ਼ ਕਲੱਬ ਐਕਸ਼ਨ ਯੂਨਿਟ ਕਾਦੀਆਂ ਵਲੋਂ ਸਿਹਤ ਵਿਭਾਗ ਕਾਦੀਆਂ ਦੇ ਸਹਿਯੋਗ