ਸਿੱਖਿਆ ਦੇ ਵਿਸ਼ੇ ਤੇ ਚੇਤਨਾ ਲੈਕਚਰ ਦਾ ਆਯੋਜਨ ਕੀਤਾ ਗਿਆ

ਜਗਰਾਉਂ 11ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਦੀ ਜਿਲਾ ਲੁਧਿਆਣਾ ਇਕਾਈ ਵਲੋਂ ਸਥਾਨਕ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਵਿਖੇ ਨਵੀਂ ਸਿਖਿਆ ਨੀਤੀ 2020 ਬਨਾਮ ਸਕੂਲੀ ਸਿੱਖਿਆ,ਉੱਚ ਸਿੱਖਿਆ ਦੇ ਵਿਸ਼ੇ ਤੇ ਚੇਤਨਾ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਲਾ ਕਮੇਟੀ ਮੈਂਬਰ ਅਤੇ ਪ੍ਰਸਿੱਧ ਰੰਗਕਰਮੀ ਸੁਰਿੰਦਰ ਸ਼ਰਮਾ ਦੀ ਮੰਚ ਸੰਚਾਲਨਾ ਹੇਠ ਆਯੋਜਿਤ ਇਸ ਸਮਾਗਮ ਚ ਪ੍ਰਸਿੱਧ ਚਿੰਤਕ ਤੇ ਸਿਖਿਆ ਸਾਸ਼ਤਰੀ ਪ੍ਰੋ ਕੰਵਲਜੀਤ ਸਿੰਘ (ਰਿਜਨਲ ਸੈੰਟਰ ਬਠਿੰਡਾ) ਨੇ ਮੁੱਖ ਬੁਲਾਰੇ ਵਜੋਂ ਡੇਢ ਘੰਟਾ ਭਰਵੇਂ ਇੱਕਠ ਨਾਲ ਅਪਣਾ ਸੰਵਾਦ ਰਚਾਇਆ। ਇਸ ਸਮੇਂ ਪ੍ਰਧਾਨਗੀ ਮੰਡਲ ਚ ਪ੍ਰਿੰਸੀਪਲ ਜਗਜੀਤ ਸਿੰਘ ਬਰਾੜ ਖਾਲਸਾ ਕਾਲਜ ਸੁਧਾਰ,ਡਾ ਬਲਦੇਵ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਸਿਖਿਆ ਵਿਭਾਗ, ਡਾ ਗੁਰਕੰਵਲ ਸਿੰਘ ਡਿਪਟੀ ਡਾਇਰੈਕਟਰ ਹੋਰਟੀਕਲਚਰ ਪੰਜਾਬ,ਪ੍ਰੋ ਵਰੁਣ ਗੋਇਲ,ਪ੍ਰੋ ਕਰਮ ਸਿੰਘ ਸੰਧੂ ਪ੍ਰਧਾਨਗੀ ਮੰਡਲ ਚ ਸੁਸ਼ੋਭਿਤ ਸਨ। ਮੰਚ ਸੰਚਾਲਕ ਵਲੋਂ ਮੁੱਖ ਬੁਲਾਰੇ ਦੀ ਭਾਵਪੂਰਤ ਜਾਣ ਪਹਿਚਾਣ ਉਪਰੰਤ ਪ੍ਰੋ ਕੰਵਲਜੀਤ ਸਿੰਘ ਨੇ ਨਵੀਂ ਸਿਖਿਆਨੀਤੀ ਦੀ ਪਰਤ ਦਰ ਪਰਤ ਬਹੁਤ ਤਿੱਖੀ ਪੜਚੋਲ ਕਰਦਿਆਂ ਸਰੋਤਿਆਂ ਦੇ ਗਿਆਨ ਚ ਭਰਪੂਰ ਵਾਧਾ ਕੀਤਾ। ਉਨਾਂ ਕਿਹਾ ਕਿ ਨਵੀਂ ਸਿਖਿਆ ਨੀਤੀ ਮਨੁੱਖੀ ਵਿਕਾਸ ਦੀ ਥਾਂ ਸਾਮਰਾਜੀ ਨੀਤੀਆਂ ਦੀ ਪੈਦਾਇਸ਼ ਹੈ। ਸਿਖਿਆ ਹੁਣ ਵਪਾਰ ਤੇ ਮੁਨਾਫੇ ਦਾ ਸਾਧਨ ਹੈ। ਵਿਦਿਆ ਵਿਚਾਰੀ ਤਾਂ ਪਰੳਪਕਾਰੀ ਦੀ ਥਾਂ ਕਾਰਪੋਰੇਟਾਂ ਲਈ ਮੁਨਾਫਿਆਂ ਦਾ ਧੰਦਾ ਬਣ ਦਿਤਾ ਗਿਆ ਹੈ।ਹੁਣ ਨਵੀਂ ਨੀਤੀ ਚ ਸਿਖਿਆ ਨੂੰ ਬਾਜਾਰ ਦੀਆਂ ਲੋੜਾਂ ਮੁਤਾਬਿਕ ਢਾਲਿਆ ਜਾ ਰਿਹਾ ਹੈ।ਸਿਖਿਆ ਨੀਤੀ ਦੀ ਜਨਕ ਹੁਣ ਭਾਰਤੀ ਲੋੜਾਂ ਨਹੀਂ ਸਗੋਂ ਬਾਜਾਰ ਚ ਇਸ ਕਾਰਪੋਰੇਟ ਸੈਕਟਰ ਨੂੰ ਚਲਾਉਣ ਵਾਲੇ ਮਨੁੱਖੀ ਰੋਬੋਟ ਪੈਦਾ ਕਰਨਾ ਹੈ। ਨਵੳਦਾਰਵਾਦੀ ਨੀਤੀਆਂ ਨੇ ਉੱਚ ਸਿੱਖਿਆ ਦੇ ਖੇਤਰ ਚ ਉੱਚ ਮੈਰਿਟ ਰਖ ਕੇ ਤੇ ਹਰ ਸਾਲ ਲੱਖਾਂ ਰੁਪਏ ਫੀਸਾਂ ਉਗਰਾਹ ਕੇ ਕੁਆਲਟੀ ਉਹ ਪੈਦਾ ਕਰਨੀ ਹੈ ਜਿਹੜੀ ਕਾਰਪੋਰੇਟ ਦੇ ਉਤਪਾਦਨ ਲਈ ਵਧ ਤੋਂ ਵਧ ਉਪਭੋਗਤਾ ਪੈਦਾ ਕਰ ਸਕੇ। ਸਕੂਲੀ ਸਿਖਿਆ ਨੂੰ ਵੀ ਯੋਗਤਾ,ਹੁਨਰ ਤੇ ਲਿਆਕਤ ਸਮੇਤ ਚੰਗੇ ਨਾਗਰਿਕ ਪੈਦਾ ਕਰਨ ਦੀ ਥਾਂ ਸਿਰਫ ਸੰਦ ਪੈਦਾ ਕਰਨ ਵੱਲ ਸੇਧਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅਧਿਆਪਕ ਨੂੰ ਸਿਖਿਆ ਦੇ ਹਰ ਖੇਤਰ ਚ ਕਠਪੁਤਲੀ ਬਣਾਇਆ ਜਾ ਰਿਹਾ ਹੈ। ਵਿਦਿਅਕ ਆਜਾਦੀ ਖਤਮ ਕਰਕੇ ਅਧਿਆਪਕ ਨੂੰ ਕਾਰਪੋਰੇਟ ਹਿਤ ਦੇ ਸਿਕੰਜੇ ਚ ਕਸਿਆ ਜਾ ਰਿਹਾ ਹੈ।ਸਿਖਿਆ ਸੰਸਾਰ ਦਾ ਬੇੜਾ ਗਰਕ ਕੀਤਾ ਜਾ ਰਿਹਾ ਹੈ। ਇਸ ਸਮੇਂ ਡਾ ਗੁਰਕੰਵਲ ਸਿੰਘ ਨੇ ਕਿਹਾ ਕਿ ਸਮਾਜ ਦੇ ਹਰ ਖੇਤਰ ਚ ਸੋਚਵਾਨ ਲੋਕਾਂ ਨੂੰ ਬਦਲ ਮੁਹੱਈਆ ਕਰਨਾ ਹੋਵੇਗਾ। ਸਮਾਜ ਦੇ ਸਮਾਨ ਵਿਕਾਸ ਲਈ ਸਮਾਨ ਤੇ ਸਮਾਜਵਾਦੀ ਸਿਖਿਆ ਪ੍ਰਣਾਲੀ ਦਾ ਮਾਡਲ ਸਾਨੂੰ ਉਸਾਰਨਾ ਹੋਵੇਗਾ ਉਵੇਂ ਹੀ ਜਿਵੇਂ ਖੇਤੀ ਅਤੇ ਸਿਹਤ ਦੇ ਖੇਤਰ ਚ ਵੀ। ਪ੍ਰੋ ਞਰੁਣ ਗੋਇਲ ਨੇ ਕਿਹਾ ਕਿ ਮੈ ਪਹਿਲੀ ਵੇਰ ਨਵੀ ਸਿਖਿਆ ਨੀਤੀ ਦਾ ਐਨਾ ਸ਼ਾਨਦਾਰ ਤੇ ਆਲੋਚਨਾਤਮਕ ਵਿਸਲੇਸ਼ਣ ਸੁਣਿਆ ਹੈ। ਇਸ ਸਮੇਂ ਤਰਕਸ਼ੀਲ ਵਿਦਵਾਨ ਮਾਸਟਰ ਸੁਰਜੀਤ ਦੌਧਰ,ਵਰੁਣ ਗੋਇਲ,ਜਗਜੀਤ ਸਿੰਘ ਬਰਾੜ,ਗੁਰਮੇਲ ਸਿੰਘ ਭਰੋਵਾਲ ਨੇ ਵੀ ਵਿਚਾਰ ਚਰਚਾ ਚ ਭਾਗ ਲਿਆ। ਮਾਸਟਰ ਦਲਜੀਤ ਸਿੰਘ ਨੇ ਪੇ ਕਮਿਸ਼ਨ ਦੀ ਮੁਲਾਜਮ ਵਿਰੋਧੀ ਰਿਪੋਰਟ ਤੇ ਚਾਨਣਾ ਪਾਇਆ।ਇਸ ਸਮੇ ਸਮਾਗਮ ਚ ਕੱਚੇਅਧਿਆਪਕ ਪੱਕੇ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸੁਸਾਇਟੀਆਂ ਚੋਂ ਕਢਕੇ ਸਿਖਿਆ ਵਿਭਾਗ ਚ ਰੈਗੂਲਰ ਕਰਨ , ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪੇਅ ਕਮਿਸ਼ਨ ਦੀ ਰਿਪੋਰਟ ਤਰੁਟੀਆਂ ਖਤਮ ਕਰਕੇ ਤੁਰਤ ਲਾਗੂ ਕਰਨ ਆਦਿ ਮੰਗਾਂ ਦੇ ਮਤੇ ਸਰਵਸੰਮਤੀ ਨਾਲ ਪਾਸ ਕੀਤੇ ਗਏ।ਸਮਾਗਮ ਚ ਰਮਨਜੀਤ ਸੰਧੂ,ਹਰਿੰਦਰ ਮੰਡਿਆਣੀ,ਕੁਲਵਿੰਦਰ ਛੋਕਰਾਂ,ਨਵਗੀਤ ਸਿੰਘ,ਕੁਲਦੀਪ ਗੁਰੂਸਰ,ਬਲਬੀਰ ਬਾਸੀ, ਜੰਗਪਾਲ ਸਿੰਘ,ਉਪਕਾਰ ਸਿੰਘ,ਧਰਮ ਸਿੰਘ ਸੂਜਾਪੁਰ,ਪ੍ਰਗਟ ਸਿੰਘ,ਹਰਭਜਨ ਸਿੰਘ ਸਿੱਧੂ, ਬਲਰਾਜ ਸਿੰਘ ,ਕਰਮਜੀਤ ਸਿੰਘ,ਰਾਜਵਿੰਦਰ ਸਿੰਘ ,ਜਸਵੀਰ ਸਿੰਘ ਬੱਸੀਆਂ,ਗੁਰਮੀਤ ਸਿੰਘ ਧਨੋਆ,ਦਲਜੀਤ ਸਿੰਘ , ਕੁਲਵੰਤ ਸਿੰਘ,ਬਲਵਿੰਦਰ ਸਿੰਘ,ਹਰਬੰਸ ਸਿੰਘ ਅਖਾੜਾ,ਲੈਕਚਰਾਰ ਅਵਤਾਰ ਸਿੰਘ,ਗੁਰਪ੍ਰੀਤ ਸਿੰਘ ਸਿਧਵਾਂ, ਕੰਵਲਜੀਤ ਖੰਨਾ ,ਡਾ ਸਾਧੂ ਸਿੰਘ ,ਗੁਰਜੀਤ ਸਹੋਤਾ, ਇੰਦਰਵੀਰ ਕੋਰ ਹੇਅਰ,ਕਰਮਜੀਤ ਕੌਰ, ਕੁਲਦੀਪ ਕੌਰ ਆਦਿ ਹਾਜਰ ਸਨ।

ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸ਼ਰੀਫ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ

ਕਾਹਨੂੰਵਾਨ 11 ਅਗਸਤ ( ਮੁਨੀਰਾ ਸਲਾਮ ਤਾਰੀ)ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸ਼ਰੀਫ ਬਲਾਕ ਕਾਹਨੂੰਵਾਨ 1 ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ , ਜਿਸ ਵਿੱਚ ਬਲਾਕ ਪ੍ਰਾਇਮਰੀ

ਆਜ਼ਾਦੀ ਦੀ 75 ਵੀਂ ਵਰਗੰਢ ਨੂੰ ਸਮਰਪਿਤ ਜ੍ਹਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਆਯੋਜਿਤ

ਕਾਦੀਆਂ  11  ਅਗਸਤ  (ਮੁਨੀਰਾ ਸਲਾਮ ਤਾਰੀ)ਅੱਜ ਆਜ਼ਾਦੀ ਦੀ 75 ਵੀਂ ਵਰਗੰਢ ਨੂੰ ਸਮਰਪਿਤ ਜ੍ਹਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਸਥਾਨਕ ਆਰ.ਡੀ.ਖੋਸਲਾ ਡੀ.ਈ.ਵੀ. ਮਾਡਲ ਸੀਨੀ: ਸੈਕੰਃ ਸਕੂਲ ਵਿਖੇ

ਭਾਰਤ ਮਾਤਾ ਦੀ ਜੈ* ਅਤੇ *ਵੰਦੇ ਮਾਤਰਮ* ਦੇ ਨਾਅਰਿਆਂ ਨਾਲ ਸ਼ੁਰੂ ਹੋਈ ਤਿਰੰਗਾ ਰੈਲੀ

ਕਾਦੀਆਂ  11  ਅਗਸਤ  (ਮੁਨੀਰਾ ਸਲਾਮ ਤਾਰੀ) ਭਾਰਤ ਵਿਕਾਸ ਪ੍ਰੀਸ਼ਦ ਦੇ ਵਲੰਟੀਅਰਾਂ ਵੱਲੋਂ ਅੰਮ੍ਰਿਤ ਮਹੋਤਸਵ ਮੌਕੇ ਪੈਦਲ ਮਾਰਚ ਕਰਨ ਉਪਰੰਤ ਵੀਰਵਾਰ ਸਵੇਰੇ 9 ਵਜੇ ਭਾਵਿਪ ਦਫ਼ਤਰ

बबीता खोसला ने आज कदियां की मुटियारोंं के संग अपने घर में तीयों का त्यौहार मनाया

कादियां आम आदमी पार्टी की स्टेट जाईट सचिव बबीता खोसला ने आज कदियां की मुटियारोंं के संग अपने घर में तीयों का त्यौहार मनाया इस

ਸਿਹਤ ਵਿਭਾਗ ਦੀ ਟੀਮ ਨੇ ਜਨਤਕ ਥਾਵਾਂ ‘ਤੇ ਤੰਬਾਕੂ ਵੇਚਣ ‘ਤੇ 14 ਵਿਅਕਤੀਆਂ ਨੂੰ ਜੁਰਮਾਨਾ ਕੀਤਾ

ਕਾਦੀਆਂ 10 ਅਗਸਤ (ਮੁਨੀਰਾ ਸਲਾਮ ਤਾਰੀ) :- ਸਿਹਤ ਵਿਭਾਗ ਦੀ ਟੀਮ ਵੱਲੋਂ ਖੁੱਲੇ ਵਿੱਚ ਜਨਤਕ ਥਾਵਾਂ ਤੇ ਤੰਬਾਕੂ ਦੀ ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ

सरकारी आईटीआई कादियां में एल्बेंडाजोल की 200 गोलियां बांटी गई की गई

कादियां : सिविल सर्जन गुरदासपुर हरभजन राम मांडी के दिशा निर्देशों तथा एस एम ओ कादियां मनोहर लाल की देखरेख में हैल्थ इंस्पैक्टर कुलबीर सिंह