ਪਿੰਡ ਸੋਹਲ ਵਿਖੇ ਡਾ. ਅੰਬੇਡਕਰ ਮਿਸ਼ਨ ਦੀ ਮੀਟਿੰਗ
ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 11 ਜੁਲਾਈ (ਰਵੀ ਭਗਤ)-ਡਾ. ਬੀ.ਆਰ ਅੰਬੇਡਕਰ ਮਿਸ਼ਨ ਧਾਰੀਵਾਲ ਦੀ ਇਕ ਵਿਸ਼ਾਲ ਮੀਟਿੰਗ ਪਿੰਡ ਸੋਹਲ ਵਿਖੇ ਰਿਟਾ: ਸਟੇਸ਼ਨ ਮਾਸਟਰ ਸੱਤਪਾਲ ਸੋਹਲ ਦੇ ਪ੍ਰਬੰਧਾਂ ਹੇਠ ਗੁਰੂ ਰਵਿਦਾਸ ਮੰਦਿਰ ਵਿਖੇ ਹੋਈ ਜਿਸ ਵਿੱਚ ਮੇਜਰ ਸੋਮਨਾਥ, ਜ਼ਿਲ੍ਹਾ ਜਨਰਲ ਸਕੱਤਰ ਬਸਪਾ ਕੇ.ਕੇ ਸਰੰਗਲ, ਪ੍ਰਿੰਸੀਪਲ ਨੰਦ ਲਾਲ ਕਲਿਆਣਪੁਰੀ, ਡਾ. ਰਤਨ ਚੰਦ ਲੇਹਲ ਹਲਕਾ ਇੰਚਾਰਜ ਬਸਪਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਤੇ ਥੋਪੇ ਗਏ ਤਿੰਨ ਕਾਲੇ ਕਾਨੂੰਨਾ ਦਾ ਗ਼ਰੀਬ ਮਜ਼ਦੂਰਾਂ ਲੋਕਾਂ ਤੇ ਪੈਣ ਵਾਲੇ ਪ੍ਰਭਾਵ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਵੀ ਕੋਈ ਫਸਲ ਮੰਡੀਆਂ ਵਿੱਚ ਆਉਂਦੀ ਹੈ ਤਾਂ ਉਸ ਦਾ ਰੇਟ ਘੱਟ ਹੁੰਦਾ ਹੈ ਪਰ ਇਸ ਵਾਰ ਸਰ੍ਹੋਂ ਦੀ ਫ਼ਸਲ ਆਉਣ ਤੇ ਤੇਲ ਦੇ ਰੇਟ ਦੁੱਗਣੇ ਹੋਏ ਹਨ ਅਤੇ ਪੈਟਰੋਲ ਡੀਜ਼ਲ ਦੇ ਭਾਅ ਵੀ ਅਸਮਾਨ ਨੂੰ ਛੂਹ ਰਹੇ ਹਨ। ਉਨ੍ਹਾਂ ਕਿਹਾ ਕਿ ਬੀਜੇਪੀ ਕਿਸਾਨ ਮਜ਼ਦੂਰ ਵਿਰੋਧੀ ਅਤੇ ਸਿਰਫ਼ ਕਾਰਪੋਰੇਟ ਘਰਾਣਿਆਂ ਦੀ ਹੀ ਪਾਰਟੀ ਹੈ। ਪ੍ਰਿ: ਨੰਦ ਲਾਲ ਕਲਿਆਣਪੁਰੀ ਨੇ ਕਿਹਾ ਕਿ ਡਾ. ਅੰਬੇਡਕਰ ਮਿਸ਼ਨ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ ਘਰ-ਘਰ ਪਹੁੰਚਾਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਮੂਹ ਬਹੁਜਨ ਸਮਾਜ ਨੂੰ ਇਕ ਪਲੇਟਫਾਰਮ ਤੇ ਇਕੱਤਰ ਹੋਣ ਦੀ ਲੋੜ ਹੈ ਉਨ੍ਹਾਂ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਹਾਜਰੀਨ ਨੂੰ ਪ੍ਰੇਰਿਤ ਕੀਤਾ। ਇਸ ਦੌਰਾਨ ਸਟੇਸ਼ਨ ਮਾਸਟਰ ਸੱਤਪਾਲ ਸੋਹਲ ਨੇ ਹਾਜ਼ਰ ਹੋਏ ਸਭ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਕਾਰ ਸਿੰਘ, ਹਲਕਾ ਪ੍ਰਧਾਨ ਰਾਜਪਾਲ, ਕੈਪਟਨ ਸਤਪਾਲ ਭਗਤ, ਪ੍ਰਧਾਨ ਤਿਲਕ ਰਾਜ, ਬਲਬੀਰ ਸਿੰਘ, ਯਸ਼ਪਾਲ, ਘਸੀਟਾ ਰਾਮ, ਤਰਸੇਮ ਲਾਲ ਰਾਮ ਲੁਭਾਇਆ, ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ।

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਕਾਦੀਆਂ ਵਿੱਚ ‘ਬਟਵਾਰੇ ਦੀ ਭਿਆਨਕਤਾ ਯਾਦ ਦਿਵਸ’ ਮਨਾਇਆ ਗਿਆ
ਕਾਦੀਆਂ 14 ਅਗਸਤ (ਸਲਾਮ ਤਾਰੀ ) – ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੰਨ 1947 ਦੇ ਭਾਰਤ-ਪਾਕਿਸਤਾਨ ਬਟਵਾਰੇ ਦੇ ਦੁਖਾਂਤ