spot_img
Homeਮਾਝਾਗੁਰਦਾਸਪੁਰਸ਼ਹੀਦ ਸਤਨਾਮ ਸਿੰਘ ਬਾਜਵਾ ਦੀ ਸਾਲਾਨਾ ਬਰਸੀ ਮਨਾਈ ਗਈ

ਸ਼ਹੀਦ ਸਤਨਾਮ ਸਿੰਘ ਬਾਜਵਾ ਦੀ ਸਾਲਾਨਾ ਬਰਸੀ ਮਨਾਈ ਗਈ

ਸ਼ਹੀਦ ਸਤਨਾਮ ਸਿੰਘ ਬਾਜਵਾ ਦੀ ਸਾਲਾਨਾ ਬਰਸੀ ਮਨਾਈ ਗਈ

ਕਾਦੀਆਂ/10 ਜੁਲਾਈ (ਸਲਾਮ ਤਾਰੀ)
ਅੱਜ ਕਾਦੀਆਂ ਚ ਸ਼ਹੀਦ ਸਤਨਾਮ ਸਿੰਘ ਬਾਜਵਾ ਦੀ 34ਵੀਂ ਬਰਸੀ ਮਨਾਈ ਗਈ। ਇੱਸ ਮੌਕੇ ਤੇ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਆਪਣੇ ਪਿਤਾ ਦੀ ਸਮਾਧ ਚ ਪਹੁੰਚਕੇ ਉਨ੍ਹਾਂ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ।ਇੱਸ ਮੋਕੇ ਤੇ ਉਨ੍ਹਾਂ ਕਿਹਾ ਕਿ ਜ
ਸ਼ਹੀਦ ਸਤਨਾਮ ਸਿੰਘ ਬਾਜਵਾ ਨੇ ਆਪਣੇ ਜੀਵਨ ਚ ਬੜੇ ਅਹਿਮ ਫ਼ੈਸਲੇ ਲਏ।ਉਨ੍ਹਾਂ ਕਿਹਾ ਕਿ ਅੱਜ ਦੀ ਰਾਜਨੀਤਿ ਚ ਕਾਫ਼ੀ ਬਦਲਾਅ ਆਏ ਹਨ। ਪਰ ਇਨ੍ਹਾਂ ਲੋਕਾਂ ਦੇ ਜੀਵਨ ਲੋਕਾਂ ਦੇ ਲਈ ਮਿਸਾਲ ਹੁੰਦੇ ਸਨ। ਹਲਕਾ ਵਿਧਾਇਕ ਨੇ ਕਿਹਾ ਕਿ ਸ਼ਹੀਦ ਸਤਨਾਮ ਸਿੰਘ ਬਾਜਵਾ ਅਜਿਹੀ ਸ਼ਖ਼ਸੀਅਤ ਸਨ ਜਿਨ੍ਹਾਂ ਦੀ ਲੋਕੀ ਮਿਸਾਲ ਦਿੰਦੇ ਸਨ। ਇੱਸ ਮੋਕੇ ਤੇ ਸ਼੍ਰੀ ਮਨੋਹਰ ਲਾਲ ਸ਼ਰਮਾਂ ਜੋਕਿ ਪਿਛਲੇ 65 ਸਾਲਾਂ ਤੋਂ ਬਾਜਵਾ ਪਰਿਵਾਰ ਨਾਲ ਜੁੜੇ ਹੋਏ ਹਨ ਨੇ ਵੀ ਸ਼ਰਧਾਂਜਲੀ ਭੇਂਟ ਕਰਦੀਆਂ ਕਿਹਾ ਕਿ ਅੱਜ ਵੀ ਬਾਜਵਾ ਪਰਿਵਾਰ ਨੂੰ ਹਰ ਵਰਗ ਬੜਾ ਹੀ ਮਾਨ ਸਤਕਾਰ ਦਿੰਦਾ ਹੈ। ਅਤੇ ਇੱਸ ਖ਼ਾਨਦਾਨ ਦੀ ਬਹੁਤ ਇਜ਼ਤ ਹੈ। ਸ਼ਹੀਦ ਬਾਜਵਾ ਨੇ ਲੋਕਾਂ ਦੇ ਦਿਲਾਂ ਚ ਰਾਜ ਕੀਤਾ ਹੈ। ਇੱਹ ਗੱਲ ਵਰਨਣਯੋਗ ਹੈ ਕਿ 1960 ਚ ਸ਼ਹੀਦ ਸਤਨਾਮ ਸਿੰਘ ਬਾਜਵਾ ਨੇ ਪਹਿਲੀ ਵਾਰੀ ਮਿਊਂਸਪਲ ਕਮੇਟੀ ਦੀ ਚੋਣ ਲੜੀ ਸੀ। ਅਤੇ ਕਮੇਟੀ ਦੇ ਪ੍ਰਧਾਨ ਬਣੇ ਸਨ। 1962 ਵਿੱਚ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਵਿਧਾਨ ਸਭਾ ਚੋਣ ਲੜਕੇ ਕਾਮਯਾਬੀ ਹਾਸਲ ਕੀਤੀ। ਅਤੇ ਤਿੰਨ ਵਾਰ ਕੈਬਨਿਟ ਮੰਤਰੀ ਬਣੇ। ਇੱਸ ਮੋਕੇ ਤੇ ਕੰਵਰਪ੍ਰਤਾਪ ਸਿੰਘ ਬਾਜਵਾ, ਬਲਵਿੰਦਰ ਸਿੰਘ ਮਿੰਟੂ ਬਾਜਵਾ ਪੀਏ, ਚੌਧਰੀ ਅਬਦੁਲ ਵਾਸੇ ਚੱਠਾ ਮੀਤ ਪ੍ਰਧਾਨ ਨਗਰ ਕੌਂਸਲ ਕਾਦੀਆਂ, ਪਰਸ਼ੋਤਲ ਐਮ ਸੀ, ਭੁਪਿੰਦਰ ਸਿੰਘ ਬਿਟੀ ਐਸ ਐਸ ਬੋਰਡ ਮੈਬਰ, ਜੋਗਿੰਦਰਪਾਲ ਨੰਦੂ, ਸੁਖ ਭਾਟੀਆ, ਮਨੋਹਰ ਲਾਲ ਸ਼ਰਮਾਂ ਸਮੇਤ ਅਨੇਕ ਆਗੂ ਮੋਜੂਦ ਸਨ।
ਫ਼ੋਟੋ: ਫ਼ਤਿਹਜੰਗ ਸਿੰਘ ਬਾਜਵਾ ਸ਼ਹੀਦ ਸਤਨਾਮ ਸਿੰਘ ਬਾਜਵਾ ਦੀ ਬਰਸੀ ਤੇ ਫੁਲ ਚੜਾਂਉਂਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments