spot_img
Homeਮਾਲਵਾਜਗਰਾਓਂਕਿਸਾਨ ਸੰਘਰਸ਼ 284 ਵੇਂ ਦਿਨ ਚ ਸ਼ਾਮਿਲ ਹੋਇਆ

ਕਿਸਾਨ ਸੰਘਰਸ਼ 284 ਵੇਂ ਦਿਨ ਚ ਸ਼ਾਮਿਲ ਹੋਇਆ

ਜਗਰਾਉਂ 11 ਜੁਲਾਈ ਼਼(਼ਰਛਪਾਲ ਸਿੰਘ ਸ਼ੇਰਪੁਰੀ ) ਅਜ ਸਥਾਨਕ ਰੇਲ ਪਾਰਕ ਮੋਰਚੇ ਚ ਕਿਸਾਨ ਕਿਸਾਨ ਸੰਘਰਸ਼ ਦੇ 284 ਵੇਂ ਦਿਨ ਚ ਦਾਖਲ ਹੋਣ ਤੇ ਅਜ ਸਥਾਨਕ ਰੇਲ ਪਾਰਕ ਮੋਰਚੇ ਚ ਕਿਸਾਨ ਆਗੂਆਂ ਨੇ ਖੇਤੀ ਮੰਤਰੀ ਤੋਮਰ ਨੂੰ ਮੋਦੀ ਵਾਂਗ ਹੀ ਗੋਬਲਜ ਦਾ ਚੇਲਾ ਕਰਾਰ ਦਿੰਦਿਆ ਖੇਤੀਬਾੜੀ ਢਾਂਚਾਗਤ ਵਿਕਾਸ ਫੰਡ ਨੂੰ ਇਕ ਨਵਾਂ ਮਜਾਕ ਕਰਾਰ ਦਿੱਤਾ। ਕਿਸਾਨ ਆਗੂ ਦਰਸ਼ਨ ਸਿੰਘ ਗਾਲਬ,ਗੁਰਪ੍ਰੀਤ ਸਿੰਘ ਸਿਧਵਾਂ ਨੇ ਬੋਲਦਿਆਂ ਕਿਹਾ ਕਿ ਇਹ ਅਸਲ ਚ ਖੇਤੀਬਾੜੀ ਢਾਂਚਾਗਤ ਫੰਡ ਚ ਕੁਝ ਸੋਧਾਂ ਜੋੜੀਆਂ ਗਈਆਂ ਹਨ ਜਿਨਾਂ ਰਾਹੀ ਖੇਤੀ ਸੈਕਟਰ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨਾ ਹੈ।ਮੰਡੀ ਪ੍ਰਬੰਧ ਦੀ ਮਜਬੂਤੀ ਦਾ ਪ੍ਰਚਾਰ ਤਾਂ ਲੋਕਾਂ ਨੂੰ ਗੁੰਮਰਾਹ ਕਰਨਾ ਮਾਤਰ ਹੈ।ਏਪੀ ਐਮ ਸੀ ਮੰਡੀਆਂ ਨੂੰ ਇਕ ਲੱਖ ਕਰੋੜ ਦੇਣ ਦਾ ਡਰਾਮਾ ਹੀ ਹੈ, ਇਸ ਕੰਮ ਲਈ ਤਾਂ ਇਕ ਰੁਪਿਆ ਵੀ ਨਹੀਂ ਰੱਖਿਆ ਗਿਆ। ਇਹ ਤਾਂ ਕਾਰਪੋਰੇਟਾਂ ਵਲੋਂ ਬੈਕਾਂ ਤੋ ਕਰਜੇ ਲੈਣ ਦੀ ਹੀ ਕਵਾਇਦ ਬਣਾਈ ਗਈ ਹੈ। ਉਨਾਂ ਕਿਹਾ ਕਿ ਕਿਂਸਾਨ ਸੰਘਰਸ਼ ਦੇ ਤਿੱਖੇ ਹੋ ਰਹੇ ਦਬਾਅ ਨੇ ਮੌਦੀ ਹਕੂਮਤ ਦੀ ਰਾਤਾਂ ਦੀ ਨੀਂਦ ਉਡਾਈ ਹੋਈ ਹੈ। ਅਜਿਹੀ ਹਾਲਤ ਚ ਹੀ ਦਰਜਨਾਂ ਵੇਰ ਤੋਮਰ ਨਾਂ ਦਾ ਮੁਹੰਮਦ ਤੁਗਲਕ ਸਰਕਾਰ ਗੱਲਬਾਤ ਲਈ ਤਿਆਰ ਦੀ ਮੁਹਾਰਨੀ ਪੜਦਾ ਆ ਰਿਹਾ ਹੈ। ਇਸ ਸਮੇਂ ਅਪਣੇ ਸੰਬੋਧਨ ਚ ਲੋਕ ਆਗੂ ਕੰਵਲਜੀਤ ਖੰਨਾ ਨੇ ਘਰੇਲੂ ਬਿਜਲੀ ਦੇ ਵਧ ਰਹੇ ਕੱਟਾਂ ਲਈ ਕੈਪਟਨ ਸਰਕਾਰ ਦੇ ਦੁਰਪਰਬੰਧ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਤਿੱਖੀ ਗਰਮੀ ਚ ਤੜਪ ਰਹੇ ਲੋਕਾਂ ਨੂੰ ਕਾਂਗਰਸ ਹਕੂਮਤ ਦੇ ਕਾਰਪੋਰੇਟ ਪੱਖੀ ਸਮਝੌਤਿਆਂ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ। ਇਸ ਸਮੇਂ ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਦੇ ਬਲਾਕ ਸੱਕਤਰ ਕੁਲਦੀਪ ਸਿੰਘ ਗੁਰੂਸਰ ਨੇ ਕਿਹਾ ਕਿ ਕਾਲੇ ਕਨੂੰਨਾਂ ਖਿਲਾਫ ਲੜ ਰਹੇ ਕਿਸਾਨਾਂ ਵਾਂਗ ਹੀ ਪੰਜਾਬ ਭਰ ਚ ਕੱਚੇ ਅਧਿਆਪਕ ਪੱਕੇ ਹੋਣ ਲਈ ਜਿੰਦਗੀ ਮੋਤ ਦੀ ਲੜਾਈ ਲੜ ਰਹੇ ਹਨ। ਉਨਾਂ ਕਿਸਾਨਾਂ ਨੂੰ ਰੁਜ਼ਗਾਰ ਮੰਗਦੇ ਅਪਣੇ ਪੁੱਤਾਂ ਧੀਆਂ ਦੇ ਹੱਕ ਚ ਆਵਾਜ ਬੁਲੰਦ ਕਰਨ ਦਾ ਸੱਦਾ ਦਿੱਤਾ।

RELATED ARTICLES
- Advertisment -spot_img

Most Popular

Recent Comments