ਜ਼ਿਲ੍ਹਾ ਵਾਸੀਆਂ ਦੀ ਚੰਗੀ ਸਿਹਤ, ਫਿੱਟਨੈੱਸ ਅਤੇ ਲੜਕੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ‘Health and Nutrition Webinar ’ਦੀ ਸ਼ਾਨਦਾਰ ਸ਼ੁਰੂਆਤ-ਡਿਪਟੀ ਕਮਿਸ਼ਨਰ

ਗੁਰਦਾਸਪੁਰ, 10 ਜੁਲਾਈ (ਸਲਾਮ ਤਾਰੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਰਹਿਨੁਮਾਈ ਅਤੇ ਅਗਵਾਈ ਹੇਠ ਅੱਜ ‘Health and Nutrition Webinar (ਹੈਲਥ ਐਂਡ ਨਿਊਟਰੇਸ਼ਨ ਵੈਬੀਨਾਰ) ’ ਦੀ ਸਫਲਤਾਪੂਰਵਕ ਸ਼ੁਰੂਆਤ ਕੀਤੀ ਗਈ, ਜਿਸ ਵਿਚ ਜ਼ਿਲਾ ਵਾਸੀਆਂ ਨੇ ਜੂਮ ਮੀਟਿੰਗ ਅਤੇ ਡਿਪਟੀ ਕਮਿਸ਼ਨਰ ਦੇ ਯੂ ਟਿਊਬ ਚੈਨਲ ਰਾਹੀ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਅਮਰਜੀਤ ਸਿੰਘ ਭੁੱਲਰ ਜ਼ਿਲਾ ਪ੍ਰੋਗਰਾਮ ਅਫਸਰ, ਡਾ. ਅਮੀਸ਼ਾ ਡੋਗਰਾ, ਸਹਾਇਕ ਸੁਪਰਡੈਂਟ ਜੇਲ੍ਹ ਮੈਡਮ ਹਿਮਾਨੀ, ਹਰਜਿੰਦਰ ਸਿੰਘ ਕਲਸੀ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਨਹਿਰੂ ਯੁਵਾ ਕੇਂਦਰ ਦੇ ਕੁਆਰਡੀਨੇਟਰ ਮੈਡਮ ਅਲਕਾ ਰਾਵਤ , ਪਿ੍ਰੰਸੀਪਲ ਬਲਵਿੰਦਰ ਕੋਰ ਮੋਜੂਦ ਸਨ।

ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਸ ਤਰਾਂ ਪਹਿਲਾਂ ਜਿਲਾ ਵਾਸੀਆਂ ਦੇ ਸਹਿਯੋਗ ਨਾਲ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨ ਆਫ ਗੁਰਦਾਸਪੁਰ’ ਆਨਲਾਈਨ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਵਿਚ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਸਖਸ਼ੀਅਤਾਂ ਵਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ, ਸਫਲਤਾਪੂਰਵਕ ਚੱਲ ਰਿਹਾ ਹੈ, ਉਸੇ ਤਰਾਂ ਹੁੁਣ ਆਨਲਾਈਨ ‘Health and Nutrition Webinar ਦੀ ਸ਼ੁਰੂਆਤ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਜ਼ਿਲਾ ਵਾਸੀਆਂ ਦੀ ਚੰਗੀ ਸਿਹਤ, ਫਿੱਟਨੈੱਸ, ਮਾਨਸਿਕ ਤੰਦਰੁਸਤੀ, ਚੰਗਾ-ਖਾਣਪੀਣ ਅਤੇ ਲੜਕੀਆਂ ਦੀ ਸੁਰੱਖਿਆਂ ਨੂੰ ਮੁੱਖ ਰੱਖਦਿਆਂ ਲੀਗਲ ਮੁੱਦੇ ਆਦਿ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ। ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਹਰ ਹਫਤੇ ਇਕ ਵਿਸ਼ੇ ਤੇ ਅਧਾਰਿਤ ਪੈਨਲ ਡਿਸਕਸ਼ਨ ਕੀਤੀ ਜਾਇਆ ਕਰੇਗੀ ਅਤੇ ਮਾਹਿਰ ਡਾਕਟਰਾਂ ਵਲੋ ਨੁਕਤੇ ਸਾਂਝੇ ਕੀਤੇ ਜਾਣਗੇ।

ਇਸ ਮੌਕੇ ਜ਼ਿਲ੍ਹਾ ਪ੍ਰੋਗਾਰਮ ਅਫਸਰ ਅਮਰਜੀਤ ਸਿੰਘ ਭੁੱਲਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਉਲੀਕੇ ਗਏ ਉਪਰੋਕਤ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਜਿਸ ਮਨਸ਼ਾ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਉਸ ਦੀ ਪ੍ਰਾਪਤੀ ਲਈ ਪੂਰੇ ਯਤਨ ਕੀਤੇ ਜਾਣਗੇ।

ਅੱਜ ਦੇ ਪਹਿਲੇ ਪ੍ਰੋਗਰਾਮ ਵਿਚ ‘ Nutrition & Good Food-ਤੇ ਗੱਲ ਕਰਦਿਆਂ ਡਾ. ਅਮੀਸ਼ਾ ਡੋਗਰਾ ਨੇ ਬਹੁਤ ਹੀ ਵਿਸਥਾਰ ਵਿਚ ਤੰਦਰੁਸਤ ਰਹਿਣ ਲਈ ਵੱਖ-ਵੱਖ ਪਹਿਲੂਆਂ ’ਤੇ ਵੱਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਗਈ। ਉਨਾਂ ਦੱਸਿਆ ਕਿ ਸਾਨੂੰ ਆਪਣੀ ਖਾਣ-ਪੀਣ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਖਾਣ ਵਾਲੀ ਥਾਲੀ ਵਿਚ ਪੋਸ਼ਟਿਕ ਆਹਾਰ ਹੋਣਾ ਬਹੁਤ ਜਰੂਰੀ ਹੈ। ਸਰੀਰ ਨੂੰ ਹਰੇਕ ਤਰਾਂ ਦੇ ਵਿਟਾਮਿਨ ਦੀ ਲੋੜ ਹੁੰਦੀ ਹੈ, ਇਸ ਲਈ ਰੋਟੀ, ਚਾਵਲ, ਦਾਲਾਂ, ਤਾਜ਼ੀਆਂ ਸਬਜ਼ੀਆਂ, ਫਲ, ਦੁੱਧ, ਦਹੀਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਸਹੀ ਸਮੇਂ ਤੇ ਕੀ ਖਾਣਾ ਹੈ ਅਤੇ ਕਿੰਨਾ ਖਾਣਾ ਹੈ, ਦਾ ਖਿਆਲ ਰੱਖੋ। ਰੋਜਾਨਾ ਕਸਰਤ ਕਰੋ।

ਉਨਾਂ ਅੱਗੇ ਦੱਸਿਆ ਕਿ 45 ਸਾਲ ਤੋਂ ਉੱਪਰ ਉਮਰ ਵਾਲੀਆਂ ਅੋਰਤਾਂ ਨੂੰ ਆਪਣੀ ਡਾਈਟ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਬਹੁਤ ਜ਼ਿਆਦਾ ਮਿੱਠਾ ਜਾਂ ਨਮਕ ਨਹੀਂ ਖਾਣਾ ਚਾਹੀਦਾ। ਉਨਾਂ ਕਿਹਾ ਕਿ ਜੇਕਰ ਇਕ ਪਰਿਵਾਰ ਵਿਚ ਔਰਤ ਸਿਹਤਮੰਦ ਹੋਵੇਗੀ ਤਾਂ ਸਾਰਾ ਪਰਿਵਾਰ ਹੀ ਸਿਹਤਮੰਦ ਹੋਵੇਗਾ।

ਇਸ ਮੌਕੇ ਸਹਾਇਕ ਸੁਪਰਡੈਂਟ ਜੇਲ੍ਹ ਮੈਡਮ ਹਿਮਾਨੀ ਨੇ ਕਿਹਾ ਕਿ ਤੁਹਾਡੀ ਸਿਹਤ, ਤੁਹਾਡੇ ਖਾਣ-ਪੀਣ ਤੇ ਨਿਰਭਰ ਕਰਦੀ ਹੈ। ਉਨਾਂ ਲੜਕੀਆਂ ਦੀ ਚੰਗੀ ਸਿਹਤ ਦੇ ਨਾਲ-ਨਾਲ ਉਨਾਂ ਦੇ ਫਿਜ਼ੀਕਲ ਮਜ਼ਬੂਤ ਹੋਣ ਉਪਰੰਤ ਜੋਰ ਦਿੰਦਿਆਂ ਕਿਹਾ ਕਿ ਲੜਕੀਆਂ ਨੂੰ ਜਿੰਮ ਜਰੂਰ ਜੁਆਇੰਨ ਕਰਨਾ ਚਾਹੀਦਾ ਹੈ ਅਤੇ ਕਸਰਤ ਕਰਨੀ ਚਾਹੀਦੀ ਹੈ। ਲੜਕੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ ਤਵੱਜੋ ਦੇਣੀ ਚਾਹੀਦੀ ਹੈ।

ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਕੁਆਰਡੀਨੇਟਰ ਮੈਡਮ ਅਲਕਾ ਰਾਵਤ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਖਾਣ-ਪੀਣ ਵੱਲ ਵਿਸ਼ੇਸ ਧਿਆਨ ਦੇਈਆਂ ਅਤੇ ਫਾਸਟ ਫੂਡ ਤੋਂ ਦੂਰ ਰਹੀਏ ਤਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ।

ਦੱਸਣਯੋਗ ਹੈ ਕਿ ਇਹ ਪ੍ਰੋਗਰਾਮ ਹਰ ਸਨਿਚਰਵਾਰ ਸਵੇਰੇ 11 ਵਜੇ ਤੋਂ 12 ਵਜੇ ਤਕ ਜੂਮ ਮੀਟਿੰਗ ਰਾਹੀਂ ਕੀਤਾ ਜਾਵੇਗਾ। ਜੂਮ ਮੀਟਿੰਗ ਰਾਹੀਂ ਯੂਜਰ ਨੇਮ 99154-33700, ਪਾਸਵਰਡ 0033 ਤੇ ਜੁਆਇੰਨ ਕੀਤਾ ਜਾ ਸਕਦਾ ਹੈ । ਇਸ ਤੋਂ ਇਲਾਵਾ ਇਹ ਪ੍ਰੋਗਰਾਮ ਯੂ ਟਿਊਬ ਚੈਨਲ dcofficegurdaspur ਤੇ ਵੀ ਲਾਈਵ ਚਲਾਇਆ ਜਾਂਦਾ ਹੈ।

बबीता खोसला ने आज कदियां की मुटियारोंं के संग अपने घर में तीयों का त्यौहार मनाया

कादियां आम आदमी पार्टी की स्टेट जाईट सचिव बबीता खोसला ने आज कदियां की मुटियारोंं के संग अपने घर में तीयों का त्यौहार मनाया इस

ਸਿਹਤ ਵਿਭਾਗ ਦੀ ਟੀਮ ਨੇ ਜਨਤਕ ਥਾਵਾਂ ‘ਤੇ ਤੰਬਾਕੂ ਵੇਚਣ ‘ਤੇ 14 ਵਿਅਕਤੀਆਂ ਨੂੰ ਜੁਰਮਾਨਾ ਕੀਤਾ

ਕਾਦੀਆਂ 10 ਅਗਸਤ (ਮੁਨੀਰਾ ਸਲਾਮ ਤਾਰੀ) :- ਸਿਹਤ ਵਿਭਾਗ ਦੀ ਟੀਮ ਵੱਲੋਂ ਖੁੱਲੇ ਵਿੱਚ ਜਨਤਕ ਥਾਵਾਂ ਤੇ ਤੰਬਾਕੂ ਦੀ ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ

सरकारी आईटीआई कादियां में एल्बेंडाजोल की 200 गोलियां बांटी गई की गई

कादियां : सिविल सर्जन गुरदासपुर हरभजन राम मांडी के दिशा निर्देशों तथा एस एम ओ कादियां मनोहर लाल की देखरेख में हैल्थ इंस्पैक्टर कुलबीर सिंह

सरकारी हाईस्कूल भाम में तीज का त्योहार धूमधाम से मनाया गया

कादियां : (सलाम तारी) सरकारी हाई स्कूल भाम में स्कूल की छात्राओं द्वारा स्कूल प्रिंसिपल कलभूषण के नेतृत्व में सावन माह का त्योहार मेला तीयां

ਰਾਸ਼ਟਰੀ ਡੀ-ਵਾਰਮਿੰਗ ਦਿਵਸ ਮੌਕੇ 19 ਸਾਲ ਤੱਕ ਦੇ ਬੱਚਿਆਂ ਨੂੰ ਖੁਆਈ ਗਈ ਪੇਟ ਦੇ ਕੀੜੇ ਮਾਰਨ ਦੀ ਗੋਲੀ

ਕਾਦੀਆਂ 10 ਅਗਸਤ (ਸਲਾਮ ਤਾਰੀ) ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਵਾ ਕੇ ਸਿਹਤਮੰਦ ਬਣਾਉਣ ਸਬੰਧੀ 10 ਅਗਸਤ ਨੂੰ ਰਾਸ਼ਟਰੀ ਡੀ ਵਾਰਮਿੰਗ ਦਿਵਸ ਮਨਾਇਆ

ਲਾਇਨਜ਼ ਕਲੱਬ ਐਕਸ਼ਨ ਕਾਦੀਆ ਵੱਲੋਂ ਫ੍ਰੀ ਮੈਡੀਕਲ ਚੈੱਕਅੱਪ ਕੈਂਪ ਲਗਾਈਆ ਗਿਆ

ਕਾਦੀਆਂ 10 ਅਗਸਤ (ਸਲਾਮ ਤਾਰੀ) :- ਭਾਰਤ ਦੇ 75ਵੇਂ ਗਣਤੰਤਰ ਦਿਵਸ ਦੀ ਖ਼ੁਸ਼ੀ ਵਿੱਚ ਲਾਇਨਜ਼ ਕਲੱਬ ਐਕਸ਼ਨ ਯੂਨਿਟ ਕਾਦੀਆਂ ਵਲੋਂ ਸਿਹਤ ਵਿਭਾਗ ਕਾਦੀਆਂ ਦੇ ਸਹਿਯੋਗ