spot_img
Homeਦੋਆਬਾਰੂਪਨਗਰ-ਨਵਾਂਸ਼ਹਿਰਕੇਸੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਘਰਾਂ ’ਚ ਬਣਾਏ ਕੋਰੋਨਾ ਯੋਧਾ...

ਕੇਸੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਘਰਾਂ ’ਚ ਬਣਾਏ ਕੋਰੋਨਾ ਯੋਧਾ ਦੇ ਸਨਮਾਨ ’ਚ ਪੋਸਟਰ

ਨਵਾਂਸ਼ਹਿਰ , 07 ਜੁਲਾਈ (ਵਿਪਨ)

ਕੇਸੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੋਰੋਨਾ ਮਹਾਮਾਰੀ ਦੇ ਚਲਦੇ ਘਰਾਂ ’ਚ ਹੀ ਸਕੂਲ ਡਾਇਰੇਕਟਰ ਪ੍ਰੋ. ਕੇ. ਗਣੇਸ਼ਨ ਦੀ ਦੇਖਰੇਖ ’ਚ ਪੋਸਟਰ ਬਣਾ ਕੇ ਕੋਰੋਨਾ ਯੋਧਾ ਦਾ ਸਨਮਾਨ ਵਧਾਇਆ ਹੈ । ਡੇ ਬੋਰਡਿੰਗ ਸਕੂਲ ਡੀਨ ਰੁਚਿਕਾ ਵਰਮਾ ਅਤੇ ਸਕੂਲ ਮੈਨੇਜਰ ਆਸ਼ੁ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਚਲਦੇ ਰੋਜਾਨਾ ਹੋ ਰਹੀ ਮੌਤਾਂ ਨੇ ਸਾਰੇ ਵਿਸ਼ਵ ਨੂੰ ਡਰਾ ਕੇ ਰੱਖਿਆ ਹੋਇਆ ਹੈ। ਜਿਸ ਵਿਅਕਤੀਆਂ ਅਤੇ ਵਿਭਾਗਾਂ ਦੇ ਸਟਾਫ ਨੇ ਆਪਣੀ ਜਾਨ ’ਤੇ ਖੇਲ ਕੇ ਕੋਰੋਨਾ ਕਾਲ ’ਚ ਲੋਕਾਂ ਦੀ ਜਾਨ ਬਚਾਈ ਹੈ ਅਤੇ ਜਿਨਾਂ ਨੇ ਕੋਰੋਨਾ ਪਾੱਜਿਟਿਵ ਰਹਿ ਕੇ ਇਸ ਮਹਾਮਾਰੀ ਦੀ ਜੰਗ ਨੂੰ ਜਿੱਤਿਆ ਹੈ, ਉਨਾਂ ਦੇ ਸਨਮਾਨ ’ਚ ਬਣਾਏ ਇਹ ਪੋਸਟਰ ਉਨਾਂ ’ਚ ਨਵਾਂ ਉਤਸ਼ਾਹ ਭਰਣਗੇ । ਇਹ ਪੋਸਟਰ ਉਨਾਂ ਤੱਕ ਸਟੂਡੈਂਟ ਅਤੇ ਸਟਾਫ ਆਪਣੇ ਆਪ ਪਹੁੰਚਾਏਗਾ ਅਤੇ ਇਸ ਨਾਲ ਉਹਨਾਂ ਦਾ ਆਤਮਬਲ ਅਤੇ ਮਨੋਬਲ ਦੋਨੋ ਵਧੇਗਾ । ਐਕਟੀਵਿਟੀ ਕੋਆਰਡੀਨੇਟਰ ਸੰਦੀਪ ਵਾਲੀਆ ਨੇ ਦੱਸਿਆ ਕਿ ਇਸ ਪੋਸਟਰ ਮੈਕਿੰਗ ਮੁਕਾਬਲੇ ’ਚ ਕਰੀਬ 100 ਵਿਦਿਆਰਥੀਆਂ ਨੇ ਘਰ ’ਚ ਪੋਸਟਰ ਬਣਾ ਕੇ ਸਕੂਲ ’ਚ ਭਿਜਵਾਏ ਸਨ । ਜਿਨਾਂ ਦੀ ਜੱਜਮੈਂਟ ਕੇਸੀ ਬੀਐਡ ਕਾਲਜ ਦੀ ਪਿ੍ਰੰਸੀਪਲ ਡਾੱ. ਕੁਲਜਿੰਦਰ ਕੌਰ ਅਤੇ ਪ੍ਰੋਫੈਸਰ ਮੋਨਿਕਾ ਧੰਮ ਵਲੋ ਕੀਤੀ ਗਈ । ਇਸ ਮੁਕਾਬਲੇ ’ਚ ਹਰਦੀਪ ਭੋਗਲ ਨੇ ਪਹਿਲਾ, ਗੁਰਲੀਨ ਕੌਰ ਨੇ ਦੂਜਾ ਅਤੇ ਆਰਿਆਨ ਸਹਦੇਵ ਨੇ ਤੀਜਾ ਸਥਾਨ ਹਾਸਲ ਕੀਤਾ ਹੈ । ਸਾਰੇ ਜੇਤੂਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ । ਬੀਐਡ ਕਾਲਜ ਪਿ੍ਰੰਸੀਪਲ ਡਾੱ. ਕੁਲਜਿੰਦਰ ਕੌਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਬਚਾਊ ਲਈ ਸਾਰੇ 18 ਸਾਲ ਤੋਂ ਉਪਰ ਉਮਰ ਦੇ ਨਾਗਰਿਕ ਵੈਕਸੀਨੈਸ਼ਨ ਜਰੁਰ ਕਰਵਾਏ । ਕੋਰੋਨਾ ਤੋਂ ਬਚਾਉ ਲਈ ਮੁੰਹ ’ਤੇ ਮਾਸਕ ਲਗਾਓ , ਆਪਣੇ ਹੱਥ ਵਾਰ ਵਾਰ ਧੋਵੋ , ਸੋਸ਼ਲ ਡਿਸਟੈਂਸਿੰਗ ਬਣਾ ਕੇੇ ਰੱਖੇ ।

RELATED ARTICLES
- Advertisment -spot_img

Most Popular

Recent Comments