ਕੇਂਦਰ ਸਰਕਾਰ ਵੱਲੋਂ ਫਿਰੋਜਪੁਰ ਤੋ ਦਿੱਲੀ ਸ਼ਤਾਬਦੀ ਅਤੇ ਫਿਰੋਜ਼ਪੁਰ ਤੋ ਮੁੰਬਈ ਜਨਤਾ ਐਕਸਪ੍ਰੈੱਸ ਬੰਦ ਕੀਤੇ ਜਾਣ ਨਾਲ ਆਮ ਜਨਤਾ ਨੂੰ ਪਵੇਗਾ ਬਹੁਤ ਵੱਡਾ ਘਾਟਾ : ਸੰਦੀਪ ਕੰਮੇਆਣਾ

ਕੋਟਕਪੂਰਾ, 9 ਜੁਲਾਈ (ਧਰਮ ਪ੍ਰਵਾਨਾਂ) :- ਅੱਜ ਪ੍ਰੈੱਸ ਕਾਨਫਰੰਸ ਦੌਰਾਨ ਸੰਦੀਪ ਸਿੰਘ ਕੰਮੇਆਣਾ ਬਲਾਕ ਪ੍ਰਧਾਨ ਕੋਟਕਪੂਰਾ ਦਿਹਾਤੀ ਆਮ ਆਦਮੀ ਪਾਰਟੀ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਰੜੇ ਹੱਥੀ ਲੈਦੇ ਹੋਏ ਦੱਸਿਆ ਕਿ ਸਰਕਾਰ ਨੇ ਫਿਰੋਜ਼ਪੁਰ ਤੋ ਦਿੱਲੀ ਅਤੇ ਮੁੰਬਈ ਜਾਣ ਵਾਲੀਆ ਰੇਲਗੱਡੀਆ ਨੂੰ ਹਮੇਸ਼ਾ ਲਈ ਬੰਦ ਕਰਨ ਦਾ ਫੈਸਲਾ ਲਿਆ ਹੈ, ਜਿਸਦਾ ਆਮ ਆਦਮੀ ਪਾਰਟੀ ਵਿਰੋਧ ਕਰਦੀ ਹੈ, ਕਿਉਕਿ ਇਹ ਰੇਲਗੱਡੀਆ ਫਿਰੋਜ਼ਪੁਰ ਤੋ ਫਰੀਦਕੋਟ, ਕੋਟਕਪੂਰਾ, ਬਠਿੰਡਾ ਹੁੰਦੇ ਹੋਏ ਯਾਤਰੀਆ ਨੂੰ ਦਿੱਲੀ ਤੇ ਮੁੰਬਈ ਨਾਲ ਜੋੜਦੀਆ ਸਨ,

ਇਸ ਦੇ ਨਾਲ ਆਮ ਵਰਗ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਕਿਉਕਿ ਡੀਜਲ ਪੈਟਰੌਲ ਦੀਆ ਵਧੀਆ ਕੀਮਤਾ ਕਾਰਨ ਆਪਣੇ ਵਹੀਕਲ ਜਾ ਬੱਸਾ ਦਾ ਕਿਰਾਇਆ ਭਰਨ ਤੋ ਮਹਿੰਗਾਈ ਦੇ ਜਮਾਨੇ ਵਿੱਚ ਲੋਕੀ ਅਸਮਰੱਥ ਹੋ ਚੁੱਕੇ ਹਨ। ਇਸਦੇ ਨਾਲ ਸੱਭ ਤੋ ਵੱਡਾ ਘਾਟਾ ਵਪਾਰੀ ਵਰਗ ਨੂੰ ਪਿਆ ਹੈ, ਕਿਉਕਿ ਉਹ ਬਿਨਾ ਕਿਸੇ ਖੱਜਲਖੁਆਰੀ ਤੋ ਜੋ ਆਪਣੇ ਕਾਰੋਬਾਰ ਲਈ ਮੁੰਬਈ ਜਾਦੇ ਸਨ, ਉਹਨਾ ਦਾ ਸੰਪਰਕ ਟੁੱਟ ਗਿਆ, ਇੱਕ ਪਾਸੇ ਕਰੋਨਾ ਮਹਾਮਾਰੀ ਦੇ ਚਲਦਿਆ ਹਰੇਕ ਵਰਗ ਨੂੰ ਘਾਟਾ ਚੱਲਣਾ ਪੈ ਰਿਹਾ ਹੈ ਤੇ ਲੋਕੀ ਦੋ ਡੰਗ ਦੀ ਰੋਟੀ ਖਾਣ ਤੋ ਵੀ ਅਸਮਰੱਥ ਹੋ ਚੁੱਕੇ ਹਨ

ਅਤੇ ਕੇਦਰ ਸਰਕਾਰ ਮਦਦ ਕਰਨ ਦੀ ਬਜਾਏ ਲੋਕਾ ਦੇ ਆਉਣ ਜਾਣ ਦੇ ਸਾਧਨ ਵੀ ਖੋਹ ਰਹੀ ਹੈ! ਉਹਨਾ ਇਹ ਵੀ ਦੱਸਿਆ ਕਿ ਇਸ ਸਮੱਸਿਆ ਬਾਰੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਅਤੇ ਉਹਨਾ ਰੇਲ ਮੰਤਰੀ ਨੂੰ ਇਸ ਸਬੰਧੀ ਪੱਤਰ ਵੀ ਭੇਜ ਦਿੱਤਾ ਹੈ ਅਤੇ ਉਹਨਾ ਨੂੰ ਦਿੱਲੀ ਜਾ ਕੇ ਮਿਲ ਕੇ ਇਸ ਸਮੱਸਿਆ ਤੋ ਹਲਕਾ ਨਿਵਾਸੀਆ ਨੂੰ ਨਿਜਾਤ ਦਿਵਾਉਣ ਬਾਰੇ ਵੀ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਉਹਨਾ ਦੇ ਨਾਲ ਜਸਪਾਲ ਸਿੰਘ ਢੁੱਡੀ, ਡਾ, ਮਨਜੀਤ ਗਿੱਲ, ਬੱਬੂ ਸਿੰਘ ਸੰਧੂ ਅਤੇ ਸਮੂਹ ਪਾਰਟੀ ਵਰਕਰ ਵੀ ਮੌਜੂਦ ਸਨ।

वेदकौर आर्य गर्ल्स सीनियर सेकेंडरी स्कूल में तीज का त्योहार बड़ी धूमधाम से मनाया गया

कादियां : स्थानीय वेदकौर आर्य गर्ल्स सीनियर सेकेंडरी स्कूल में पंजाबी सभ्याचार को दर्शाता तीज का त्योहार बड़ी धूमधाम से मनाया गया ।इस दौरान छात्राओं

ਦੇਸ਼ ਦੇ 75 ਵੇਂ ਅਜ਼ਾਦੀ ਦਿਵਸ ਨੂੰ ਸਮਰਪਿਤ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਵਿੱਖੇ ਰੰਗਾ ਰੰਗ ਪ੍ਰੋਗਾਮ ਦਾ ਆਯੋਜਨ

ਕਾਦੀਆਂ 12 ਅਗਸਤ (ਸਲਾਮ ਤਾਰੀ) ਦੇਸ਼ ਦੇ 75 ਵੇਂ ਅਜ਼ਾਦੀ ਦਿਵਸ ਨੂੰ ਮਨਾਉਣ ਲਈ ਜਿੱਥੇ ਪੂਰੇ ਦੇਸ਼ ਭਰ ਵਿਚ ਤਿਆਰੀਆਂ ਜੋਰਾਂ ਚ ਚੱਲ ਰਹੀਆਂ ਹੱਨ

ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਕੂਲ ਵਿੱਚ ਪੌਦੇ ਲਗਾਏ ਗਏ

*ਬਟਾਲਾ 12 ਅਗਸਤ (ਮੁਨੀਰਾ ਸਲਾਮ ਤਾਰੀ ) ਸਮਾਜ ਸੇਵਾ ਵਿੱਚ ਮੋਹਰੀ ਰਹਿਣ ਵਾਲੀ ਸੰਸਥਾ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਰਕਾਰੀ ਸੀਨੀਃ ਸੈਕੰਃ ਸਕੂਲ ਮਸਾਣੀਆਂ ਵਿਖੇ

ਸਰਕਾਰੀ ਪ੍ਰਇਮਰੀ ਸਮਾਰਟ ਸਕੂਲ ਭੰਗਵਾਂ ਵਿਖੇ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਪ੍ਰੋਗਰਾਮ ਆਯੋਜਿਤ

ਕਾਹਨੂੰਵਾਨ 12 ਅਗਸਤ ( ਮੁਨੀਰਾ ਸਲਾਮ ਤਾਰੀ) *ਅੱਜ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੰਗਵਾਂ ਬਲਾਕ ਕਾਹਨੂੰਵਾਨ

कादियां में धूमधाम से मनाया गया रक्षाबंधन का त्योहार

कादियां: रक्षा बंधन के पवित्र त्योहार के अवसर पर जहां उस लोगों द्वारा वीरवार को राखियां बांधी गई वहीं शुक्रवार को भी अधिकतर लोगों द्वारा 

ਨਾਕਾਬੰਦੀ ਦੌਰਾਨ ਪੁਲੀਸ ਮੁਲਾਜ਼ਮ ਤੇ ਚੜਾਈ ਕਾਰ, “ਤਲਾਸ਼ੀ ਲੈਣ ਤੇ 10 ਗ੍ਰਾਮ ਹੈਰੋਇਨ ਬਰਾਮਦ

ਕਾਦੀਆਂ 12 ਅਗਸਤ (ਮੁਨੀਰਾ ਸਲਾਮ ਤਾਰੀ) :- ਪੁਲਿਸ ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਬੱਲੋਵਾਲ ਵਿਚ ਘੁਮਾਣ ਪੁਲੀਸ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਚਿੱਟੇ ਰੰਗ ਦੀ