spot_img
Homeਮਾਝਾਗੁਰਦਾਸਪੁਰਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਐਨ.ਪੀ.ਐਸ ਮੁਲਾਜ਼ਮਾਂ ਨੇ ਕੈਪਟਨ ਸਰਕਾਰ...

ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਐਨ.ਪੀ.ਐਸ ਮੁਲਾਜ਼ਮਾਂ ਨੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ

ਨੌਸ਼ਹਿਰਾ ਮੱਝਾ ਸਿੰਘ, 8 ਜੁਲਾਈ (ਰਵੀ ਭਗਤ)-ਸਥਾਨਕ ਪਾਵਰਕੌਮ ਦੀ ਸਬ-ਡਿਵੀਜ਼ਨ ਨੌਸ਼ਹਿਰਾ ਮੱਝਾ ਸਿੰਘ ਵਿਖੇ ਐਨ.ਪੀ.ਐਸ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲਗਾਤਾਰ ਅਣਗੌਲਿਆਂ ਕੀਤੇ ਜਾਣ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਐਨ.ਪੀ.ਐਸ ਮੁਲਾਜ਼ਮਾਂ ਪ੍ਰਤੀ ਸਰਕਾਰ ਦਾ ਇਹ ਅੜੀਅਲ ਰਵੱਈਆ ਨਿੰਦਣਯੋਗ ਹੈ ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹ ਕਿ ਇੱਕੋ ਹੀ ਪੋਸਟ ਤੋਂ ਰਿਟਾਇਡ ਹੋਣ ਵਾਲੇ ਸਾਥੀ ਵੱਖ-ਵੱਖ ਪੈਂਂਨਸਨਾਂ ਲੈ ਰਹੇ ਹਨ ਤੇ ਇਹ ਪੈਂਨਸਨ ਜਿਥੇ ਇੱਕ ਕਰਮਚਾਰੀ ਲਗਭਗ ਤੀਹ ਹਜਾਰ ਲੈ ਰਿਹਾ ਉਥੇ ਐਨ.ਪੀ.ਐਸ ਅਧੀਨ ਬਰਾਬਰ ਦੀ ਪੋਸਟ ਤੋਂ ਰਿਟਾਇਡ ਹੋਣ ਵਾਲਾ ਕਰਮਚਾਰੀ ਸਿਰਫ ਦੋ ਹਜਾਰ ਰੂਪੈ ਪੈਨਸ਼ਨ ਵਜੋਂ ਲੈ ਰਹੇ ਹਨ ਜੋ ਕਿ ਇਹ ਵਿਤਕਰਾ ਅਤਿ ਨਿੰਦਣਯੋਗ ਹੈ। ਇਸ ਮੌਕੇ ਕਮਲਜੀਤ ਬਾਵਾ ਸਰਪ੍ਰਸਤ, ਸ਼ਿਵ ਸਿੰਘ ਪ੍ਰਧਾਨ, ਸੁਖਬੀਰ ਸਿੰਘ ਜੇ.ਈ, ਦਿਲਬਾਗ ਸਿੰਘ ਬਜੁਰਗਵਾਲ, ਲਖਵਿੰਦਰ ਸਿੰਘ, ਰਜਨੀਸ਼ ਕੁਮਾਰ ਕੈਸ਼ੀਅਰ, ਬਲਵਿੰਦਰ ਮਸੀਹ ਸੀ.ਸੀ, ਦਿਲਬਾਗ ਸਿੰਘ ਜਫਰਵਾਲ, ਸਤਨਾਮ ਸਿੰਘ, ਸੁਰਜੀਤ ਸਿੰਘ, ਜਸਦੀਪ ਸਿੰਘ ਆਦਿ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments