ਪੰਜਾਬ ਯੂ-ਟੀ ਮੁਲਾਜਮ ਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਸੱਦੇ ਤੇ ਕਲਮ ਛੋੜ/ਟੂਲ ਡਾਊਨ ਦੌਰਾਨ ਮੁਲਾਜਮ ਤੇ ਪੈਨਸ਼ਨਰਾਂ ਨੇ ਘੇਰਿਆ ਮਿੰਨੀ ਸਕੱਤਰੇਤ*

ਫ਼ਰੀਦਕੋਟ 8 ਜੁਲਾਈ (ਧਰਮ ਪ੍ਰਵਾਨਾਂ ) ਪੰਜਾਬ ਯੂ-ਟੀ ਮੁਲਾਜਮ ਤੇ ਪੈਨਸ਼ਨਰਜ ਸਾਂਝਾ ਫਰੰਟ ਜਿਲਾ ਫ਼ਰੀਦਕੋਟ ਦੇ ਅਗਵਾਈ ਵਿੱਚ ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਦੀ ਪ੍ਰਾਪਤੀ ਲਈ ਤਹਿਸੀਲ ਦਫ਼ਤਰ ਫ਼ਰੀਦਕੋਟ ਦੇ ਸਾਹਮਣੇ ਰੋਸ ਭਰਪੂਰ ਗੇਟ ਰੈਲੀ ਸਾਂਝਾ ਫਰੰਟ ਦੇ ਆਗੂਆਂ ਜਤਿੰਦਰ ਕੁਮਾਰ ਸਟੇਟ ਆਗੂ ਪਸਸਫ, ਅਮਰੀਕ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ, ਦੇਸ ਰਾਜ ਗੁਰਜਰ ਜ਼ਿਲ੍ਹਾ ਵਿੱਤ ਸਕੱਤਰ ਪੀ.ਐੱਸ.ਐੱਮ.ਐੱਸ.ਯੂ, ਸੁਖਵਿੰਦਰ ਸਿੰਘ ਸੁੱਖੀ ਜ਼ਿਲ੍ਹਾ ਪ੍ਰਧਾਨ, ਗਗਨਦੀਪ ਪਾਹਵਾ ਜ਼ਿਲ੍ਹਾ ਜਨਰਲ ਸਕੱਤਰ, ਡੀ.ਟੀ.ਐਫ ਅਸ਼ੋਕ ਕੌਸ਼ਲ ਪੈਨਸ਼ਨਰਜ ਸਟੇਟ ਆਗੂ, ਇੰਦਰਜੀਤ ਸਿੰਘ ਖੀਵਾ ਜ਼ਿਲ੍ਹਾ ਪ੍ਰਧਾਨ ਸਿਵਲ ਪੈਨਸ਼ਨਰਜ ਐਸੋਸੀਏਸ਼ਨ, ਬਲਵਿੰਦਰ ਸ਼ਰਮਾ ਟੀ.ਐੱਸ.ਯੂ, ਵੀਰਇੰਦਰਜੀਤ ਸਿੰਘ ਪੁਰੀ ਸੂਬਾ ਪ੍ਰਧਾਨ ਮੰਡੀਕਰਨ ਬੋਰਡ, ਨਵਪ੍ਰੀਤ ਸਿੰਘ, ਬਲਬੀਰ ਸਿੰਘ ਡੀ.ਐੱਮ.ਐੱਫ ਦੀ ਅਗਵਾਈ ਵਿਚ ਵਿਸ਼ਾਲ ਧਰਨਾ ਦੇ ਕੇ ਤਿੱਖੀ ਨਾਹਰੇਬਾਜੀ ਕੀਤੀ ਗਈ। ਇਸ ਧਰਨੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਵੱਡੀ ਗਿਣਤੀ ਵਿੱਚ ਸਿਵਲ ਹਸਪਤਾਲ ਫਰੀਦਕੋਟ ਵਿਖੇ ਇਕੱਠੇ ਹੋ ਕੇ ਕੁਲਦੀਪ ਕੌਰ ਨਰਸਿੰਗ ਐਸੋਸੀਏਸ਼ਨ, ਡਾ ਚੰਦਰ ਸ਼ੇਖਰ ਪੀ.ਸੀ.ਐੱਮ.ਐੱਸ ਯੂਨੀਅਨ, ਸੁਖਵਿੰਦਰ ਸਿੰਘ ਦਰਜਾ ਚਾਰ ਯੂਨੀਅਨ, ਸੁਖਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ, ਬਿਕਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਜਨਰਲ ਸਕੱਤਰ, ਨਰੇਸ਼ ਕੁਮਾਰ ਫਾਰਮੇਸੀ ਅਫ਼ਸਰ, ਜਸਮੇਲ ਸਿੰਘ ਐਮ.ਪੀ.ਡਬਲਯੂ ਗੁਰਮੀਤ ਕੌਰ ਐਮ.ਪੀ.ਡਬਲਿਊ, ਐਨ.ਐਚ.ਐਮ ਯੂਨੀਅਨ, ਸ਼ਿਵਜੀਤ ਸਿੰਘ ਸੰਘਾ ਉੱਘੇ ਸਮਾਜ ਸੇਵੀ ਆਦਿ ਵੱਲੋਂ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਮੁਲਾਜਮਾਂ ਤੇ ਪੈਨਸ਼ਨਰਾਂ ਨਾਲ ਧ੍ਰੋਹ ਕਮਾਉਣ ਦਾ ਦੋਸ਼ ਲਗਾਉਂਦੇ ਕਿਹਾ ਗਿਆ ਕਿ ਪੇਅ ਕਮਿਸ਼ਨ ਦੀ ਰਿਪੋਰਟ ਜੋ ਕਿ ਸਰਾਸਰ ਧੋਖਾ ਹੈ, ਨੂੰ ਸਮੂਹ ਮੁਲਾਜਮ/ਪੈਨਸ਼ਨਰਜ ਵਰਗ ਮੁੱਢ ਤੋਂ ਹੀ ਰੱਦ ਕਰ ਰਹੇ ਹਨ। ਕਿਉਂਕਿ ਇਸ ਪੇਅ ਕਮਿਸ਼ਨ ਦੀ ਰਿਪੋਰਟ ਅਨੁਸਾਰ ਕਿਸੇ ਵੀ ਕੇਡਰ ਨੂੰ ਅੱਜ ਦੇ ਸਮੇਂ ਦੀ ਮਹਿੰਗਾਈ ਅਨੁਸਾਰ ਬਣਦਾ ਲਾਭ ਨਹੀਂ ਦਿੱਤਾ ਗਿਆ, ਸਗੋਂ ਸਰਕਾਰ ਵੱਲੋਂ ਇਹ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਮੁਲਾਜਮਾਂ ਤੇ ਪੈਨਸ਼ਨਰਾਂ ਕਾਰਨ ਖਜਾਨਾ ਖਾਲੀ ਹੋ ਰਿਹਾ ਹੈ, ਜਦਕਿ ਰਾਜਨੀਤਕ ਆਗੂ ਅਸਲ ਵਿੱਚ ਆਪ ਖਜਾਨੇ ਤੇ ਬੋਝ ਹਨ ਜੋ ਕਿ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰਨ ਤੋਂ ਵੀ ਮੁਨਕਰ ਹਨ ਅਤੇ ਸਮੂਹ ਵਰਗ ਅੱਜ ਇਸ ਧੱਕੇਸ਼ਾਹੀ ਦਾ ਵਿਰੋਧ ਕਰਨ ਲਈ ਸੜਕਾਂ ਦੇ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ, ਨਛੱਤਰ ਸਿੰਘ ਭਾਣਾ ਜ਼ਿਲਾ ਪ੍ਰਧਾਨ ਦੀ ਕਲਾਸ ਫੋਰ ਯੂਨੀਅਨ, ਸਰਬਜੀਤ ਕੌਰ ਆਸ਼ਾ ਵਰਕਰ, ਗੁਰਮੀਤ ਕੌਰ, ਬਲਵਿੰਦਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਅੱਜ ਮੁਕੰਮਲ ਕੰਮ ਠੱਪ ਰੱਖਦੇ ਹੋਏ ਤਹਿਸੀਲ ਦਫਤਰ, ਮਿੰਨੀ ਸਕੱਤਰੇਤ ਫ਼ਰੀਦਕੋਟ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਕੀਤੀ ਗਈ ਕੀਤੀ ਗਈ ਹੈ ਅਤੇ ਕੱਲ 9 ਜੁਲਾਈ ਨੂੰ ਭਾਰੀ ਗਿਣਤੀ ਵਿੱਚ ਮੁਲਾਜਮ ਪੈਨਸ਼ਨਰਜ ਜਥੇਬੰਦੀਆਂ ਬੱਸ ਸਟੈਂਡ ਫ਼ਰੀਦਕੋਟ ਦਾ ਘਿਰਾਓ ਕੀਤਾ ਜਾਵੇਗਾ, ਜਿਸਦੀ ਪੂਰੀ ਜੁੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ । ਸਾਂਝਾ ਫਰੰਟ ਦੀਆਂ ਮੁੱਖ ਮੰਗਾਂ ਪੇਅ ਕਮਿਸ਼ਨ ਦੀ ਰਿਪੋਰਟ ਸੋਧਕੇ ਜਾਰੀ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਪੈਂਡਿੰਗ ਕਿਸ਼ਤਾਂ ਤੁਰੰਤ ਰੀਲੀਜ ਕੀਤੀਆਂ ਜਾਣ, ਮੈਡੀਕਲ ਭੱਤੇ ਵਿੱਚ ਵਾਧਾ ਕੀਤਾ ਜਾਵੇ, 15 ਜਨਵਰੀ 2015 ਦਾ ਪੱਤਰ ਰੱਦ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖ਼ਾਹ ਦੇ ਸਿਧਾਂਤ ਨੂੰ ਲਾਗੂ ਕਰਨਾ, ਕੱਚੇ ਮੁਲਾਜਮਾਂ/ਆਊਟ ਸੋਰਸਿਜ਼ ਮੁਲਾਜ਼ਮਾ ਨੂੰ ਬਿਨਾਂ ਸ਼ਰਤ ਪੱਕੇ ਕੀਤਾ ਜਾਵੇ, 2015 ਤੋਂ ਬਾਅਦ ਭਰਤੀ ਮੁਲਾਜਮਾਂ ਨੂੰ ਏ.ਸੀ.ਪੀ ਸਕੀਮ ਦਾ ਲਾਭ ਦੇਣ ਬਾਰੇ ਪੱਤਰ ਜਰਨਲਾਈਜ ਕਰਨਾ, ਕੇਂਦਰ ਸਰਕਾਰ ਦੀ ਤਰਜ ਤੇ 2004 ਤੋਂ ਬਾਅਦ ਭਰਤੀ ਮੁਲਾਜਮਾਂ ਦੀ ਡਿਊਟੀ ਦੌਰਾਨ ਮੌਤ ਹੋਣ ਦੀ ਸੂਰਤ ਵਿੱਚ ਫੈਮਿਲੀ ਪੈਨਸ਼ਨ ਦਾ ਲਾਭ ਦੇਣਾ ਆਦਿ ਮੰਗ ਪੱਤਰ ਵਿੱਚ ਦਰਜ ਹਨ। ਸਿਹਤ ਵਿਭਾਗ ਦੇ ਕਾਮਿਆਂ ਵੱਲੋਂ ਸਿਵਲ ਸਰਜਨ ਦਫਤਰ ਵਿਖੇ ਵਿਸ਼ਾਲ ਰੋਸ ਰੈਲੀ ਕਰਨ ਉਪਰੰਤ ਪੈਦਲ ਮਾਰਚ ਕਰਕੇ ਜ਼ਿਲ੍ਹਾ ਪੱਧਰੀ ਰੋਸ ਰੈਲੀ ਵਿਚ ਸ਼ਮੂਲੀਅਤ ਕੀਤੀ ਗਈ। ਇਸ ਉਪਰੰਤ ਮਿੰਨੀ ਸਕੱਤਰੇਤ ਦੇ ਦੁਆਲੇ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਇਕੱਠੇ ਹੋ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਅੱਜ ਦੀ ਇਸ ਵਿਸ਼ਾਲ ਰੋਸ ਰੈਲੀ ਦੌਰਾਨ ਭਾਰੀ ਗਿਣਤੀ ਵਿੱਚ ਸਿਹਤ ਵਿਭਾਗ ਦੇ ਕਾਮੇ ਵੱਡੀ ਗਿਣਤੀ ਵਿੱਚ, ਜੂਨੀਅਰ ਇੰਜੀਨੀਅਰ, ਡਰਾਫਟਸਮੈਨ, ਮਨਿਸਟਰੀਅਲ ਕੇਡਰ, ਅਧਿਆਪਕ ਜਥੇਬੰਦੀਆਂ, ਦਰਜਾ-4, ਮੰਡੀਕਰਨ ਬੋਰਡ ਦੇ ਮੁਲਾਜ਼ਮ, ਬਿਜਲੀ ਬੋਰਡ ਦੇ ਮੁਲਾਜ਼ਮ, ਫੀਲਡ ਦੀਆਂ ਵੱਖ ਕੈਟਾਗਰੀਆਂ ਦੇ ਮੁਲਾਜਮ ਅਤੇ ਪੈਨਸ਼ਨਰਜ ਵੱਡੀ ਗਿਣਤੀ ਵਿੱਚ ਹਾਜਿਰ ਰਹੇ।

वेदकौर आर्य गर्ल्स सीनियर सेकेंडरी स्कूल में तीज का त्योहार बड़ी धूमधाम से मनाया गया

कादियां : स्थानीय वेदकौर आर्य गर्ल्स सीनियर सेकेंडरी स्कूल में पंजाबी सभ्याचार को दर्शाता तीज का त्योहार बड़ी धूमधाम से मनाया गया ।इस दौरान छात्राओं

ਦੇਸ਼ ਦੇ 75 ਵੇਂ ਅਜ਼ਾਦੀ ਦਿਵਸ ਨੂੰ ਸਮਰਪਿਤ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਵਿੱਖੇ ਰੰਗਾ ਰੰਗ ਪ੍ਰੋਗਾਮ ਦਾ ਆਯੋਜਨ

ਕਾਦੀਆਂ 12 ਅਗਸਤ (ਸਲਾਮ ਤਾਰੀ) ਦੇਸ਼ ਦੇ 75 ਵੇਂ ਅਜ਼ਾਦੀ ਦਿਵਸ ਨੂੰ ਮਨਾਉਣ ਲਈ ਜਿੱਥੇ ਪੂਰੇ ਦੇਸ਼ ਭਰ ਵਿਚ ਤਿਆਰੀਆਂ ਜੋਰਾਂ ਚ ਚੱਲ ਰਹੀਆਂ ਹੱਨ

ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਕੂਲ ਵਿੱਚ ਪੌਦੇ ਲਗਾਏ ਗਏ

*ਬਟਾਲਾ 12 ਅਗਸਤ (ਮੁਨੀਰਾ ਸਲਾਮ ਤਾਰੀ ) ਸਮਾਜ ਸੇਵਾ ਵਿੱਚ ਮੋਹਰੀ ਰਹਿਣ ਵਾਲੀ ਸੰਸਥਾ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਰਕਾਰੀ ਸੀਨੀਃ ਸੈਕੰਃ ਸਕੂਲ ਮਸਾਣੀਆਂ ਵਿਖੇ

ਸਰਕਾਰੀ ਪ੍ਰਇਮਰੀ ਸਮਾਰਟ ਸਕੂਲ ਭੰਗਵਾਂ ਵਿਖੇ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਪ੍ਰੋਗਰਾਮ ਆਯੋਜਿਤ

ਕਾਹਨੂੰਵਾਨ 12 ਅਗਸਤ ( ਮੁਨੀਰਾ ਸਲਾਮ ਤਾਰੀ) *ਅੱਜ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੰਗਵਾਂ ਬਲਾਕ ਕਾਹਨੂੰਵਾਨ

कादियां में धूमधाम से मनाया गया रक्षाबंधन का त्योहार

कादियां: रक्षा बंधन के पवित्र त्योहार के अवसर पर जहां उस लोगों द्वारा वीरवार को राखियां बांधी गई वहीं शुक्रवार को भी अधिकतर लोगों द्वारा 

ਨਾਕਾਬੰਦੀ ਦੌਰਾਨ ਪੁਲੀਸ ਮੁਲਾਜ਼ਮ ਤੇ ਚੜਾਈ ਕਾਰ, “ਤਲਾਸ਼ੀ ਲੈਣ ਤੇ 10 ਗ੍ਰਾਮ ਹੈਰੋਇਨ ਬਰਾਮਦ

ਕਾਦੀਆਂ 12 ਅਗਸਤ (ਮੁਨੀਰਾ ਸਲਾਮ ਤਾਰੀ) :- ਪੁਲਿਸ ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਬੱਲੋਵਾਲ ਵਿਚ ਘੁਮਾਣ ਪੁਲੀਸ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਚਿੱਟੇ ਰੰਗ ਦੀ