ਤੁਫਾਨ ਅਤੇ ਅਸਮਾਨੀ ਬਿਜਲੀ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਲਈ ਡਿਜ਼ਾਜਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਹਦਾਇਤਾਂ ਜਾਰੀ

ਬਟਾਲਾ, 8 ਜੁਲਾਈ (ਸਲਾਮ ਤਾਰੀ ) – ਡਿਜ਼ਾਜਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਭਵਿੱਖ ਵਿੱਚ ਸੰਭਾਵਿਤ ਤੁਫਾਨ ਅਤੇ ਅਸਮਾਨੀ ਬਿਜਲੀ ਨਾਲ ਲੋਕਾਂ, ਪਸ਼ੂਆਂ, ਫਸਲਾਂ ਅਤੇ ਹੋਰਾਂ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹਦਾਇਤਾਂ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਡਿਫੈਂਸ ਬਟਾਲਾ ਇਕਾਈ ਦੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਕਿਹਾ ਕਿ ਸਾਰਿਆਂ ਨੂੰ ਅਗਾਉਂ ਤੌਰ ’ਤੇ ਮੌਸਮ ਸਬੰਧੀ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਪਹਿਲਾਂ ਤੋਂ ਹੀ ਹੋਣ ਵਾਲੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ।

ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਕਿਹਾ ਕਿ ਜੇਕਰ ਤੁਸੀਂ ਘਰ ਤੋਂ ਬਾਹਰ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਘੱਟੋ ਘੱਟ ਪਹਿਲਾਂ ਮੌਸਮ ਦੀ ਜਾਣਕਾਰੀ ਹਾਸਲ ਕੀਤੀ ਜਾਵੇ, ਜੇ ਮੌਸਮ ਸਹੀ ਨਹੀਂ ਤਾਂ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ।ਉਨਾਂ ਕਿਹਾ ਕਿ ਖਰਾਬ ਮੌਸਮ ਵਿਚ ਖੇਤਾਂ ਵਿਚ ਕੰਮ ਕਰਨ, ਪਸ਼ੂਆਂ ਨੂੰ ਚਰਵਾਉਣ ਆਦਿ ਤੋਂ ਪਰਹੇਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਮੈਟਲ (ਧਾਤੂ) ਦੀ ਬਣੀ ਕਿਸੇ ਵੀ ਵਸਤੂ ਨੂੰ ਛੂਹਣ ਜਾਂ ਉਸਦੇ ਨੇੜੇ ਜਾਣ ਤੋਂ ਵੀ ਗੁਰੇਜ਼ ਕੀਤਾ ਜਾਵੇ।ਉਨਾਂ ਕਿਹਾ ਕਿ ਜੇਕਰ ਤੁਸੀਂ ਖਰਾਬ ਮੌਸਮ ਵਿਚ ਘਰ ਤੋਂ ਬਾਹਰ ਪਹਾੜਾਂ ਜਾਂ ਉੱਚੀਆਂ ਥਾਵਾਂ ’ਤੇ ਹੋ ਤਾਂ ਜਿੰਨਾ ਜਲਦੀ ਹੋ ਸਕੇ ਨੀਵੀਆਂ ਥਾਵਾਂ ’ਤੇ ਆ ਜਾਓ ਪਰ ਨੀਵੀ ਥਾਂ ਉਹ ਹੋਵੇ ਜਿਸ ’ਤੇ ਪਾਣੀ ਇਕਠਾ ਜਾਂ ਹੜ੍ਹ ਵਾਲੀ ਸਥਿਤੀ ਨਾ ਆ ਜਾਵੇ। ਇਸ ਤੋਂ ਇਲਾਵਾ ਜੇਕਰ ਤੁਹਾੜੇ ਗਰਦਨ ਦੇ ਕੋਲ ਵਾਲ ਖੜੇ ਹੋਣ ਜਾਂ ਝਰਾਹਟ ਪੈਦਾ ਹੋਵੇ ਤਾਂ ਇਹ ਵੀ ਖਤਰਾ ਹੋ ਸਕਦਾ ਹੈ ਜਲਦ ਕਿਸੇ ਸੁਰੱਖਿਅਤ ਥਾਂ ’ਤੇ ਜਾਇਆ ਜਾਵੇ।

ਉਨਾਂ ਕਿਹਾ ਕਿ ਛਪੜਾਂ, ਤਲਾਬਾਂ, ਝੀਲਾਂ ਅਤੇ ਹੋਰ ਪਾਣੀ ਵਾਲੀ ਸਰੋਤਾਂ ਤੋਂ ਦੂਰ ਰਿਹਾ ਜਾਵੇ।ਇਸ ਤੋਂ ਇਲਾਵਾ ਟੈਲੀਫੋਨ, ਬਿਜਲੀ, ਰੇਲਵੇ ਟਰੈਕ, ਬਾੜ ਵਾਲੀਆਂ ਤਾਰਾਂ ਤੋਂ ਵੀ ਪਾਸੇ ਰਿਹਾ ਜਾਵੇ। ਉਨਾਂ ਕਿਹਾ ਕਿ ਗਰੁੱਪ ਵਿਚ ਨਾ ਖੜਾ ਹੋਇਆ ਜਾਵੇ ਇਸ ਨਾਲ ਖਤਰਾ ਜਿਆਦਾ ਹੁੰਦਾ ਹੈ।ਉਨਾਂ ਕਿਹਾ ਕਿ ਖਰਾਬ ਮੌਸਮ ਸਮੇਂ ਵੱਡੇ ਰੁੱਖਾਂ ਦੀ ਥਾਂ ’ਤੇ ਛੋਟੇ ਰੁੱਖਾਂ ਦੇ ਹੇਠ ਖੜਿਆ ਜਾਵੇ। ਤੂਫਾਨ ਅਤੇ ਅਸਮਾਨੀ ਬਿਜਲੀ ਸਮੇਂ ਮੋਟਰਸਾਈਕਲ, ਬਿਜਲੀ, ਟੈਲੀਫੋਨ, ਮਸ਼ੀਨਾਂ, ਛੱਤਰੀ ਆਦਿ ਦੀ ਵਰਤੋਂ ਨਾ ਕੀਤੀ ਜਾਵੇ ਇਸ ਨਾਲ ਨੁਕਸਾਨ ਹੋ ਸਕਦਾ ਹੈ। ਜੇਕਰ ਤੁਸੀਂ ਬਾਹਰ ਹੋ ਅਤੇ ਕੋਈ ਸੁਰੱਖਿਅਤ ਥਾਂ ਨਹੀਂ ਮਿਲ ਰਹੀ ਤਾਂ ਆਪਣੇ ਆਪ ਨੂੰ ਬਾਲ ਦੀ ਤਰਾਂ ਇਕਠਾ ਕਰ ਲਓ ਤੇ ਆਪਣੇ ਕੰਨਾਂ ਨੂੰ ਹਥਾਂ ਨਾਲ ਪੂਰੀ ਤਰਾਂ ਢੱਕ ਲਵੋ।

ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਕਿਹਾ ਘਰ ਵਿਚ ਹੋਣ ਸਮੇਂ ਖਤਰੇ ਤੋਂ ਬਚਣ ਲਈ ਘਰ ਦੀਆਂ ਬਾਰੀਆਂ, ਬੂਹੇ ਬੰਦ ਰਖੋ ਅਤੇ ਕੋਈ ਵੀ ਬਿਜਲੀ ਵਾਲੀ ਵਸਤੂ ਨਾ ਛੁਈ ਜਾਵੇ।ਸਾਰੀਆਂ ਬਿਜਲੀ ਵਾਲੀਆਂ ਵਸਤਾਂ ਜਿਵੇਂ ਕੰਪਿਉਟਰ, ਲੈਪਟਾਪ, ਡਰਾਈਰ, ਵਾਸ਼ਿੰਗ ਮਸ਼ੀਨ ਆਦਿ ਦੇ ਪਲਗ ਕੱਢ ਦਿੱਤੇ ਜਾਣ ਤਾਂ ਜੋ ਬਿਜਲੀ ਨੂੰ ਸਪਲਾਈ ਨਾ ਮਿਲ ਸਕੇ।ਇਸ ਤੋਂ ਇਲਾਵਾ ਬੱਚਿਆਂ, ਬਜੁਰਗਾਂ ਅਤੇ ਪਸ਼ੁਆਂ ਨੂੰ ਅੰਦਰ ਰੱਖਿਆ ਜਾਵੇ। ਫੁਆਰਾ ਨਾ ਛੱਡਿਆ ਜਾਵੇ, ਪਾਣੀ ਚਲਣ ਵਾਲੀ ਕੋਈ ਗਤੀਵਿਧੀ ਨਾ ਕੀਤੀ ਜਾਵੇ ਜਿਸ ਨਾਲ ਬਿਜਲੀ ਪਾਈਪਾਂ ਰਾਹੀਂ ਆ ਜਾਵੇ ਤੇ ਨੁਕਸਾਨ ਕਰ ਦੇਵੇ।ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ’ਤੇ ਬਿਜਲੀ ਡਿੱਗ ਜਾਂਦੀ ਹੈ ਤਾਂ ਉਸਨੂੰ ਤੁਰੰਤ ਹਸਪਤਾਲ ਵਿਖੇ ਲਿਜਾਇਆ ਜਾਵੇ, ਬਿਜਲੀ ਡਿੱਗਣ ਵਾਲੇ ਵਿਅਕਤੀ ਅੰਦਰ ਕੋਈ ਕਰੰਟ ਨਹੀਂ ਹੁੰਦਾ ਸੋ ਤੁਰੰਤ ਉਸਦੀ ਸਹਾਇਤਾ ਕੀਤੀ ਜਾਵੇ। ਇਸ ਤੋਂ ਇਲਾਵਾ ਜੇਕਰ ਪੀੜਤ ਨੂੰ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ ਤਾਂ ਉਸਨੂੰ ਮੂੰਹ ਨਾਲ ਜਾਂ ਉਸਦੀ ਛਾਤੀ ਨੂੰ ਦਬਾ ਕੇ ਸਾਹ ਦਿੱਤਾ ਜਾਵੇ।

ਉਨਾਂ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 1078 ’ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵਿਅਕਤੀ ਆਪਣੇ ਮੋਬਾਈਲ ਦੇ ਪਲੇਅ ਸਟੋਰ ਵਿਖੇ ਜਾ ਕੇ ਇੰਗਲਿਸ਼ ਵਿਚ ਦਾਮਿਨੀ ਲਿਖ ਕੇ ਮੋਬਾਈਲ ਐਪ ਡਾਉਨਲੋਡ ਕਰ ਸਕਦੇ ਹਨ ਜਿਸ ਵਿਚ ਵਿਅਕਤੀ ਆਪਣੀ ਲੋਕੇਸ਼ਨ ਆਨ ਕਰਕੇ ਆਪਣੇ ਨੇੜੇ ਤੇੜੇ ਹੋਣ ਵਾਲੀ ਅਜਿਹੀ ਗਤੀਵਿਧੀਆਂ ਦਾ ਪਤਾ ਲਗਾ ਸਕਦਾ ਹੈ।

ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸ਼ਰੀਫ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ

ਕਾਹਨੂੰਵਾਨ 11 ਅਗਸਤ ( ਮੁਨੀਰਾ ਸਲਾਮ ਤਾਰੀ)ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸ਼ਰੀਫ ਬਲਾਕ ਕਾਹਨੂੰਵਾਨ 1 ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ , ਜਿਸ ਵਿੱਚ ਬਲਾਕ ਪ੍ਰਾਇਮਰੀ

ਆਜ਼ਾਦੀ ਦੀ 75 ਵੀਂ ਵਰਗੰਢ ਨੂੰ ਸਮਰਪਿਤ ਜ੍ਹਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਆਯੋਜਿਤ

ਕਾਦੀਆਂ  11  ਅਗਸਤ  (ਮੁਨੀਰਾ ਸਲਾਮ ਤਾਰੀ)ਅੱਜ ਆਜ਼ਾਦੀ ਦੀ 75 ਵੀਂ ਵਰਗੰਢ ਨੂੰ ਸਮਰਪਿਤ ਜ੍ਹਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਸਥਾਨਕ ਆਰ.ਡੀ.ਖੋਸਲਾ ਡੀ.ਈ.ਵੀ. ਮਾਡਲ ਸੀਨੀ: ਸੈਕੰਃ ਸਕੂਲ ਵਿਖੇ

ਭਾਰਤ ਮਾਤਾ ਦੀ ਜੈ* ਅਤੇ *ਵੰਦੇ ਮਾਤਰਮ* ਦੇ ਨਾਅਰਿਆਂ ਨਾਲ ਸ਼ੁਰੂ ਹੋਈ ਤਿਰੰਗਾ ਰੈਲੀ

ਕਾਦੀਆਂ  11  ਅਗਸਤ  (ਮੁਨੀਰਾ ਸਲਾਮ ਤਾਰੀ) ਭਾਰਤ ਵਿਕਾਸ ਪ੍ਰੀਸ਼ਦ ਦੇ ਵਲੰਟੀਅਰਾਂ ਵੱਲੋਂ ਅੰਮ੍ਰਿਤ ਮਹੋਤਸਵ ਮੌਕੇ ਪੈਦਲ ਮਾਰਚ ਕਰਨ ਉਪਰੰਤ ਵੀਰਵਾਰ ਸਵੇਰੇ 9 ਵਜੇ ਭਾਵਿਪ ਦਫ਼ਤਰ

बबीता खोसला ने आज कदियां की मुटियारोंं के संग अपने घर में तीयों का त्यौहार मनाया

कादियां आम आदमी पार्टी की स्टेट जाईट सचिव बबीता खोसला ने आज कदियां की मुटियारोंं के संग अपने घर में तीयों का त्यौहार मनाया इस

ਸਿਹਤ ਵਿਭਾਗ ਦੀ ਟੀਮ ਨੇ ਜਨਤਕ ਥਾਵਾਂ ‘ਤੇ ਤੰਬਾਕੂ ਵੇਚਣ ‘ਤੇ 14 ਵਿਅਕਤੀਆਂ ਨੂੰ ਜੁਰਮਾਨਾ ਕੀਤਾ

ਕਾਦੀਆਂ 10 ਅਗਸਤ (ਮੁਨੀਰਾ ਸਲਾਮ ਤਾਰੀ) :- ਸਿਹਤ ਵਿਭਾਗ ਦੀ ਟੀਮ ਵੱਲੋਂ ਖੁੱਲੇ ਵਿੱਚ ਜਨਤਕ ਥਾਵਾਂ ਤੇ ਤੰਬਾਕੂ ਦੀ ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ

सरकारी आईटीआई कादियां में एल्बेंडाजोल की 200 गोलियां बांटी गई की गई

कादियां : सिविल सर्जन गुरदासपुर हरभजन राम मांडी के दिशा निर्देशों तथा एस एम ओ कादियां मनोहर लाल की देखरेख में हैल्थ इंस्पैक्टर कुलबीर सिंह