ਕਪੂਰਥਲਾ, 7 ਜੁਲਾਈ. (ਰਮੇਸ਼ ਬੈਮੋਤਰਾ )
ਨਗਰ ਨਿਗਮ ਕਪੂਰਥਲਾ ਵਲੋਂ ਜਲੰਧਰ-ਕਪੂਰਥਲਾ ਮੁੱਖ ਸੜਕ ਉੱਪਰ ਸੀਵਰੇਜ਼ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸਨੂੰ ਇਸ ਹਫਤੇ ਦੇ ਅੰਤ ਤੱਕ ਮੁਕੰਮਲ ਕਰ ਦਿੱਤਾ ਜਾਵੇਗਾ।
ਇਸ ਸਬੰਧੀ ਨਗਰ ਨਿਗਮ ਦੀ ਮੇਅਰ ਸ੍ਰੀਮਤੀ ਕੁਲਵੰਤ ਕੌਰ, ਨਗਰ ਨਿਗਮ ਦੇ ਕਾਰਜਸਾਧਕ ਅਫਸਰ ਸ਼੍ਰੀ ਆਦਰਸ਼ ਕੁਮਾਰ, ਡਿਪਟੀ ਮੇਅਰ ਮਾਸਟਰ ਵਿਨੋਦ ਸੂਦ ਤੇ ਕੌਂਸਲਰ ਵਿਕਾਸ ਸ਼ਰਮਾ ਵਲੋਂ ਅੱਜ ਕੰਮ ਵਾਲੇ ਸਥਾਨ ਦਾ ਦੌਰਾ ਕੀਤਾ ਗਿਆ।
ਆਦਰਸ਼ ਕੁਮਾਰ ਨੇ ਦੱਸਿਆ ਕਿ ਸੜਕ ਨੇੜੇ ਸੀਵਰੇਜ਼ ਧੱਸ ਗਿਆ ਸੀ, ਜਿਸ ਕਰਕੇ ਸੜਕ ਨੂੰ ਰੋਕਕੇ ਸੀਵਰੇਜ਼ ਦੀ ਪੁਟਾਈ ਕਰਕੇ ਉਸਦੀ ਹੌਦੀ ਨੂੰ ਦੁਬਾਰਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਇਸ ਉੱਪਰ ਤੇਜੀ ਨਾਲ ਕੰਮ ਜਾਰੀ ਹੈ, ਅਤੇ ਕੰਮ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਇਸਨੂੰ ਤੇਜੀ ਨਾਲ ਮੁਕੰਮਲ ਕਰਕੇ ਲੋਕਾਂ ਨੂੰ ਆ ਰਹੀ ਮੁਸ਼ਕਿਲ ਦਾ ਹੱਲ ਕੀਤਾ