ਬਟਾਲਾ, 6 ਜੁਲਾਈ (ਸਲਾਮ ਤਾਰੀ ) – ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਮੁਹਿੰਮ ਤਹਿਤ ਮਿਤੀ 7 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ 7 ਵਜੇ ਤੋਂ ਬਟਾਲਾ ਸ਼ਹਿਰ ਅਤੇ ਸਬ ਡਵੀਜ਼ਨ ਦੇ ਪਿੰਡਾਂ ਵਿੱਚ ਵੈਕਸੀਨ ਦੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਨਾਂ ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਸਬ ਡਵੀਜ਼ਨ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਜਿਨਾਂ ਨੇ ਅਜੇ ਤੱਕ ਕੋਵਿਡ ਵੈਕਸੀਨ ਨਹੀਂ ਲਗਵਾਈ ਉਹ ਇਨਾਂ ਕੈਂਪਾਂ ਵਿੱਚ ਪਹੁੰਚ ਕੇ ਵੈਕਸੀਨ ਜਰੂਰ ਲਗਵਾ ਲੈਣ।
ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮਿਤੀ 7 ਜੁਲਾਈ ਨੂੰ ਬਟਾਲਾ ਸ਼ਹਿਰ ਦੇ ਜਿਨਾਂ ਵੱਖ-ਵੱਖ ਸਥਾਨਾਂ ’ਤੇ ਵੈਕਸੀਨੇਸ਼ਨ ਦੇ ਕੈਂਪ ਲਗਾਏ ਜਾ ਰਹੇ ਹਨ ਉਨਾਂ ਵਿੱਚ ਰਘੂਨਾਥ ਮੰਦਰ ਮਾਨ ਨਗਰ, ਗੁਰੂ ਨਾਨਕ ਕਾਲਜ, ਸੇਵਾ ਧਾਮ ਕਪੂਰੀ ਗੇਟ, ਬਾਵਾ ਲਾਲ ਜੀ ਹਸਪਤਾਲ, ਰਾਮ ਤਲਾਈ ਮੰਦਰ, ਅਰਬਨ ਅਸਟੇਟ ਗੁਰਦੁਆਰਾ ਸਾਹਿਬ, ਕੇ.ਡੀ. ਆਈ ਹਸਪਤਾਲ, ਹਾਥੀ ਗੇਟ ਅਨੀਸ ਅਗਰਵਾਲ ਦੇ ਦਫ਼ਤਰ, ਅੱਚਲੀ ਗੇਟ, ਰਵਿਦਾਸ ਮੰਦਰ ਭੰਡਾਰੀ ਗੇਟ, ਚੰਦਰ ਨਗਰ ਡਿਸਪੈਂਸਰੀ ਮੁਰਗੀ ਮੁਹੱਲਾ, ਸਾਨਨ ਜੰਝ ਘਰ ਬੇਦੀਆਂ ਮੁਹੱਲਾ, ਕਾਲਾ ਨੰਗਲ ਮੋੜ ਜੀ.ਟੀ. ਰੋਡ, ਜੰਝ ਘਰ ਮੁਲਤਾਨੀ ਮੁਹੱਲਾ, ਭੰਡਾਰੀਆਂ ਦਾ ਮੰਦਰ, ਬਰੋਡਵੇਅ ਇੰਡਸਟਰੀ ਬਾਈ ਪਾਸ, ਬਾਜਵਾ ਹਸਪਤਾਲ ਕਾਦੀਆਂ ਰੋਡ, ਨਿੱਜਰ ਹਸਪਤਾਲ, ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਧਰਮਪੁਰਾ ਕਲੋਨੀ, ਗਾਂਧੀ ਕੈਂਪ ਡਿਸਪੈਂਸਰੀ ਅਤੇ ਕੈਂਬਰਿਜ ਸਕੂਲ ਸ਼ਾਮਲ ਹਨ।
ਐੱਸ.ਡੀ.ਐੱਮ. ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਬਟਾਲਾ ਸ਼ਹਿਰ ਤੋਂ ਇਲਾਵਾ ਭੁੱਲਰ, ਫਤਹਿਗੜ੍ਹ ਚੂੜੀਆਂ, ਕਾਦੀਆਂ, ਭਾਮ, ਘੁਮਾਣ, ਸ੍ਰੀ ਹਰਗੋਬਿੰਦਪੁਰ ਦੇ ਹਸਪਤਾਲਾਂ ਦੇ ਅਧੀਨ ਪਿੰਡਾਂ ਤੇ ਸ਼ਹਿਰਾਂ ਵਿੱਚ ਵੀ 7 ਜੁਲਾਈ ਨੂੰ ਵਿਸ਼ੇਸ਼ ਵੈਕਸੀਨ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਅਪੀਲ ਕੀਤੀ ਹੈ ਕਿ ਜਿਨਾਂ ਵਿਅਕਤੀਆਂ ਨੇ ਅਜੇ ਤੱਕ ਵੈਕਸੀਨ ਨਹੀਂ ਲਗਵਾਈ ਉਹ ਇਨਾਂ ਕੈਂਪਾਂ ਵਿੱਚ ਪਹੁੰਚ ਕੇ ਵੈਕਸੀਨ ਜਰੂਰ ਲਗਵਾਉਣ। ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨ ਬਹੁਤ ਕਾਰਗਾਰ ਹੈ।