ਜਗਰਾਉਂ 1 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਅੱਜ ਧਰਨਾਕਾਰੀਆਂ ਨੇ ਕਿਂਸਾਨ ਸੰਘਰਸ਼ ਚ ਸ਼ੁਰੂ ਤੋਂ ਹੀ ਯੋਗਦਾਨ ਪਾਉਣ ਵਾਲੇ ਪਿੰਡ ਗਾਲਬ ਕਲਾਂ ਦੇ ਬਜੁਰਗ ਕਿਸਾਨ ਬਲਬੀਰ ਸਿੰਘ ਗਾਲਬ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਸਮੇਂ ਕਿਸਾਨ ਆਗੂ ਦਰਸ਼ਨ ਸਿੰਘ ਗਾਲਬ ਨੇ ਦੱਸਿਆ ਕਿ ਬਲਬੀਰ ਸਿੰਘ ਕਿਸਾਨ ਅੰਦੋਲਨ ਚ ਕਈ ਵੇਰ ਦਿੱਲੀ ਸਘੰਰਸ਼ ਚ ਜਾ ਕੇ ਆਏ ਅਤੇ ਜਗਰਾਂਓ ਸੰਘਰਸ਼ ਮੋਰਚੇ ਚ ਲਗਾਤਾਰ ਹਾਜਰੀ ਲਗਾਉਂਦੇ ਰਹੇ। ਉਹ ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਪਿੰਡ ਦੀ ਯੂਨੀਅਨ ਇਕਾਈ ਨੇ ਅੱਜ ਅੰਤਮ ਯਾਤਰਾ ਸਮੇਂ ਉਨਾਂ ਦੀ ਦੇਹ ਤੇ ਜਥੇਬੰਦੀ ਦਾ ਝੰਡਾ ਅਰਪਿਤ ਕੀਤਾ।ਅੱਜ ਦੇ ਇਸ ਧਰਨੇ ਚ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਤੇ ਕੇਂਦਰ ਦੇ ਖੇਤੀ ਮੰਤਰੀ ਤੋਮਰ ਦੋਹੇਂ ਗੋਬਲਜ ਦੇ ਚੇਲੇ ਹਨ ਜਿਸ ਦਾ ਕਥਨ ਸੀ ਕਿ ਕਿਸੇ ਝੂਠ ਨੂੰ ਵਾਰ ਵਾਰ ਬੋਲਿਆ ਜਾਵੇ ਤਾਂ ਇਕ ਸਮੇਂ ਉਹ ਜਨਤਾ ਨੂੰ ਸੱਚ ਜਾਪਣ ਲਗਦਾ ਹੈ।ਇਹੀ ਵਜਾ ਹੈ ਕਿ ਇਹ ਦੋਹੇਂ ਮੰਤਰੀ ਵਾਰ ਵਾਰ ਖੇਤੀ ਕਨੂੰਨ ਸਹੀ ਹਨ ਦਾ ਰਟਣ ਮੰਤਰ ਜਪ ਰਹੇ ਹਨ। ਸੱਤਾ ਦੇ ਨਸ਼ੇ ਚ ਚੂਰ ਇਨਾਂ ਹੁਕਮਰਾਨਾਂ ਨੂੰ ਵੀ ਪਤਾ ਹੈ ਕਿ ਇਹ ਕਨੂੰਨ ਪੂਰੀ ਤਰਾਂ ਖੇਤੀ ਦੇ ,ਕਿਸਾਨਾਂ ਦੇ ਵਿਰੁੱਧ ਹਨ ਪਰ ਜਾਣਬੁੱਝ ਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੀ ਇਸ ਗਿਣੀ ਮਿੱਥੀ ਸਾਜਿਸ਼ ਰਾਹੀ ਗੋਬਲਜ ਨੂੰ ਵੀ ਮਾਤ ਪਾਇਆ ਜਾ ਰਿਹਾ ਹੈ। ਅੱਜ ਦੇ ਧਰਨੇ ਚ ਗਾਜੀਪੁਰ ਬਾਰਡਰ ਧਰਨੇ ਚ ਆਰ ਐਸ ਐਸ ਦੇ ਗੁੰਡਿਆਂ ਵਲੋਂ ਕਿਸਾਨਾਂ ਤੇ ਹਮਲਾ ਕਰਨ ਤੇ ਸਟੇਜ ਤੇ ਕਬਜਾ ਕਰਨ ਦੀ ਘਟਨਾ ਦੀ ਪੁਰਜੋਰ ਨਿੰਦਾ ਕਰਦਿਆਂ ਬੀ ਜੇ ਪੀ ਤੇ ਆਰ ਐਸ ਐਸ ਖਿਲਾਫ ਜੋਰਦਾਰ ਨਾਅਰੇ ਲਗਾਏ ਗਏ। ਇਸ ਸਮੇਂ ਇਕ ਮਤੇ ਰਾਹੀਂ ਹਰਿਆਣਾ ਦੇ ਫਰੀਦਾਬਾਦ ਜਿਲੇ ਦੇ ਪਿੰਡ ਖੋਰੀ ਦੇ ਵਸਨੀਕਾਂ ਦੀ ਹਰਿਆਣਾ ਪੁਲਸ ਵਲੋ ਕੁਟਮਾਰ ਕਰਨ ਤੇ ਪਿੰਡ ਚੋਂ ਬਿਨਾਂ ਬਦਲਵਾਂ ਪ੍ਰਬੰਧ ਦੇ ਉਜਾੜਣ ਦੀ ਸਖਤ ਨਿੰਦਿਆ ਕਰਦਿਆਂ ਗ੍ਰਿਫਤਾਰ ਲੋਕ ਰਿਹਾ ਕਰਨ ਦੀ ਮੰਗ ਕੀਤੀ ਹੈ। ਅੱਜ ਲਖਵੀਰ ਸਿੰਘ ਸਿੱਧੂ, ਕਰਮਜੀਤ ਸਿੰਘ ਧੰਜਲ ਡੱਲਾ ਨੇ ਗੀਤਾਂ ਨਾਲ ਹਾਜਰੀ ਲਵਾਈ।

बबीता खोसला ने आज कदियां की मुटियारोंं के संग अपने घर में तीयों का त्यौहार मनाया
कादियां आम आदमी पार्टी की स्टेट जाईट सचिव बबीता खोसला ने आज कदियां की मुटियारोंं के संग अपने घर में तीयों का त्यौहार मनाया इस