spot_img
Homeਦੋਆਬਾਕਪੂਰਥਲਾ-ਫਗਵਾੜਾਡਿਪਟੀ ਕਮਿਸ਼ਨਰ ਵਲੋਂ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਰਹਿੰਦੇ ਪਰਿਵਾਰਾਂ ਨੂੰ ਜਲਦ...

ਡਿਪਟੀ ਕਮਿਸ਼ਨਰ ਵਲੋਂ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਰਹਿੰਦੇ ਪਰਿਵਾਰਾਂ ਨੂੰ ਜਲਦ ਕਵਰ ਕਰਨ ਦੇ ਨਿਰਦੇਸ਼

 

ਕਪੂਰਥਲਾ, 29 ਜੂਨ ( ਅਸ਼ੋਕ ਸਾਡਾਨਾ )

ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਬਣਾਏ ਜਾ ਰਹੇ ਈ-ਕਾਰਡਾਂ ਦੇ ਕੰਮ ਵਿਚ ਤੇਜ਼ੀ ਲਿਆਉਣ ਤਾਂ ਜੋ ਪੰਜਾਬ ਸਰਕਾਰ ਦੀ ਇਸ ਲੋਕ ਭਲਾਈ ਵਾਲੀ ਯੋਜਨਾ ਦਾ ਲਾਭ ਹਰੇਕ ਲਾਭਪਾਤਰੀ ਨੂੰ ਮਿਲਣਾ ਯਕੀਨੀ ਬਣਾਇਆ ਜਾ ਸਕੇ।
ਉਨਾਂ ਕਿਹਾ ਕਿ ਜ਼ਿਲ੍ਹੇ ਅੰਦਰ 109047 ਪਰਿਵਾਰਾਂ ਨੂੰ ਇਸਲ ਯੋਜਨਾ ਤਹਿਤ ਕਵਰ ਕੀਤਾ ਜਾਣਾ ਸੀ। ਜਿਸ ਵਿਚੋ ਹੁਣ ਤੱਕ 82082 ਪਰਿਵਾਰਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ ਜੋਕਿ 75.27 ਫੀਸਦੀ ਬਣਦਾ ਹੈ।
ਉਨਾਂ ਕਿਹਾ ਕਿ ਜੇ ਫਾਰਮ ਧਾਰਕ ਕਿਸਾਨ ਯੈਲੋ ਕਾਰਡ ਅਤੇ ਐਕਰੀਡੇਟਿਡ ਕਾਰਡ ਪੱਤਰਕਾਰ,ਰਜਿਸਟਰਡ ਛੋਟੇ ਵਪਾਰੀ ਅਤੇ ਪੰਜਾਬ ਕੰਸਟਰਕਸ਼ਨ ਬੋਰਡ ਕੋਲ ਰਜਿਸਟਰਡ ਉਸਾਰੀ ਕਾਮੇ ਅਤੇ ਨੀਲਾ ਰਾਸ਼ਨ ਕਾਰਡ ਧਾਰਕ ਲਾਭਪਾਤਰੀਆਂ ਨੂੰ ਇਸ ਯੋਜਨਾ ਤਹਿਤ ਕਵਰ ਕੀਤਾ ਜਾ ਰਿਹਾ ਹੈ ਜਿਸ ਤਹਿਤ ਉਹ ਅਤੇ ਉਨਾਂ ਦੇ ਪਰਿਵਾਰਕ ਮੈਂਬਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ 5 ਲੱਖ ਰੁਪਏ ਦੇ ਮੁਫਤ ਇਲਾਜ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ।
ਉਨਾਂ ਕਿਹਾ ਕਿ ਜਿਹੜੇ ਪਿੰਡਾਂ ਜਾਂ ਵਾਰਡਾਂ ਵਿੱਚ ਜ਼ਿਆਦਾ ਯੋਗ ਲਾਭਪਾਤਰੀ ਕਰਾਡ ਬਣਵਾਉਣ ਤੋਂ ਵਾਂਝੇ ਹਨ ਉਨਾਂ ਥਾਵਾਂ ਤੇ ਵਿਸ਼ੇਸ਼ ਕੈਂਪ ਲਗਾਏ ਜਾਣ ਤਾਂ ਜੋ ਰਹਿੰਦੇ ਲੋਕਾਂ ਨੂੰ ਵੀ ਇਸ ਯੋਜਨਾ ਦੇ ਘੇਰੇ ਵਿਚ ਲਿਆਂਦਾ ਜਾ ਸਕੇ।
ਉਨਾਂ ਪੇਂਡੂ ਵਿਕਾਸ ਵਿਭਾਗ ਦੇ ਬੀ.ਡੀ.ਪੀ ਓਜ਼ ,ਪੰਚਾਇਤ ਸਕੱਤਰਾਂ ,ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਕਰਾਂ, ਮੰਡੀ ਬੋਰਡ ਦੇ ਅਧਿਕਾਰੀਆਂ,ਕਿਰਤ ਕਮਿਸ਼ਨਰ ਤੋਂ ਇਲਾਵਾ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ ਆਪਣੇ ਕਾਰਡ ਜਲਦ ਬਣਵਾਉਣ ਲਈ ਪ੍ਰੇਰਿਤ ਕਰਨ ਤਾਂ ਜੋ 100 ਫੀਸਦੀ ਯੋਗ ਲਾਭਪਾਤਰੀ ਕਵਰ ਕੀਤੇ ਜਾ ਸਕਣ।

ਫੋਟੋ ਕੈਪਸ਼ਨ- ਪਿੰਡ ਕੂਕਾ ਵਿਖੇ ਕਾਰਡ ਬਣਾਉਣ ਲਈ ਲਗਾਏ ਕੈਂਪ ਦੀ ਤਸਵੀਰ।

RELATED ARTICLES
- Advertisment -spot_img

Most Popular

Recent Comments