spot_img
Homeਮਾਝਾਗੁਰਦਾਸਪੁਰਕਪੂਰਥਲਾ ਪੁਲਿਸ ਦੀ ਨਿਵੇਕਲੀ ਪਹਿਲ ਪੁਲਿਸ ਭਰਤੀ ਦੇ ਚਾਹਵਾਨਾਂ ਲਈ ਮੁਫਤ ਸਿਖਲਾਈ...

ਕਪੂਰਥਲਾ ਪੁਲਿਸ ਦੀ ਨਿਵੇਕਲੀ ਪਹਿਲ ਪੁਲਿਸ ਭਰਤੀ ਦੇ ਚਾਹਵਾਨਾਂ ਲਈ ਮੁਫਤ ਸਿਖਲਾਈ ਸ਼ੁਰੂ-ਐਸ.ਐਸ.ਪੀ ਨੇ ਲਿਆ ਸਿਖਲਾਈ ਪ੍ਰਕਿ੍ਆ ਦਾ ਜਾਇਜ਼ਾ

 

ਕਪੂੂਰਥਲਾ, 27 ਜੂਨ। ( ਮੀਨਾ ਗੋਗਨਾ )

ਕਪੂਰਥਲਾ ਪੁਲਿਸ ਵਲੋਂ ਪੰਜਾਬ ਪੁਲਿਸ ਵਿਚ ਭਰਤੀ ਲਈ ਚਾਹਵਾਨ ਲੜਕੇ ਤੇ ਲੜਕੀਆਂ ਦੀ ਸਹਾਇਤਾ ਲਈ ਨਿਵਕੇਲੀ ਪਹਿਲ ਕਰਦਿਆਂ ਮੁਫਤ ਸਰੀਰਕ ਸਿਖਲਾਈ ਸ਼ੁ
ਰੂ ਕੀਤੀ ਗਈ ਹੈ।
ਐਸ.ਐਸ.ਪੀ. ਕਪੂਰਥਲਾ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਖ ਦੀ ਅਗਵਾਈ ਹੇਠ ਅੱਜ ਪੁਲਿਸ ਲਾਇਨ ਕਪੂਰਥਲਾ ਵਿਖੇ ਸਿਖਲਾਈ ਲਈ ਪਹਿਲੇ ਬੈਚ ਦੀ ਸ਼ੁਰੂਆਤ ਕੀਤੀ ਗਈ , ਜਿਸ ਵਿਚ 50 ਲੜਕੇ -ਲੜਕੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ।
ਐਸ.ਐਸ.ਪੀ. ਸ੍ਰੀ ਖੱਖ ਵਲੋਂ ਅੱਜ ਪੁਲਿਸ ਲਾਇਨ ਵਿਖੇ ਐਸ.ਪੀ. ਜਸਬੀਰ ਸਿੰਘ, ਡੀ.ਐਸ.ਪੀ. ਸੰਦੀਪ ਸਿੰਘ ਮੰਡ, ਡੀ.ਐਸ.ਪੀ. ਸ਼ਹਿਬਾਜ ਸਿੰਘ ਤੇ ਹੋਰਨਾਂ ਅਧਿਕਾਰੀਆਂ ਸਮੇਤ ਸਿਖਲਾਈ ਪ੍ਰਕਿ੍ਆ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਜਿਲ੍ਹਾ ਪੁਲਿਸ ਕੇਡਰ ਵਿਚ 2016 ਅਤੇ ਪੰਜਾਬ ਆਰਮਡ ਪੁਲਿਸ ਵਿਚ 2346 ਪੋਸਟਾਂ (ਕੁੱਲ 4362) ਮਹਿਲਾ ਤੇ ਪੁਰਸ਼ ਸਿਪਾਹੀਆਂ ਦੀ ਭਰਤੀ ਕੀਤੀ ਜਾ ਰਹੀ ਹੈ, ਜਿਸ ਤਹਿਤ ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨੌਜਵਾਨਾਂ ਦੀ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ, ਤਾਂ ਜੋ ਉਹ ਭਰਤੀ ਮੁਕਾਬਲੇ ਦੌਰਾਨ ਚੰਗਾ ਪ੍ਰਦਰਸ਼ਨ ਕਰਕੇ ਸਫਲ ਹੋ ਸਕਣ।
ਉਨ੍ਹਾਂ ਨੌਜਵਾਨਾਂ ਤੇ ਵਿਸ਼ੇਸ਼ ਕਰਕੇ ਲੜਕੀਆਂ ਨੂੰ ਸੱਦਾ ਦਿੱਤਾ ਕਿ ਉਹ ਮੁਫਤ ਸਿਖਲਾਈ ਪ੍ਰਕਿ੍ਰਆ ਦਾ ਲਾਭ ਲੈ ਕੇ ਦੇਸ਼ ਸੇਵਾ ਲਈ ਪੁਲਿਸ ਫੋਰਸ ਵਿਚ ਸ਼ਾਮਿਲ ਹੋਣ। ਕੁੱਲ ਪੋਸਟਾਂ ਵਿਚੋਂ 33 ਫੀਸਦੀ ਲੜਕੀਆਂ ਲਈ ਰਾਖਵੀਆਂ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਲਾਇਨ ਵਿਚ ਸਵੇਰੇ ਤੇ ਸ਼ਾਮ ਨੂੰ ਮੁਫਤ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਸਿਖਲਾਈ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨਾਲ ਵੀ ਗੱਲਬਾਤ ਕੀਤੀ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਿਖਲਾਈ ਲੈਣ ਵਾਲਿਆਂ ਨੂੰ ਹਰ ਸੰਭਵ ਸਹੂਲਤ ਪ੍ਰਦਾਨ ਕਰਨ।
ਜ਼ਿਕਰਯੋਗ ਹੈ ਕਿ ਸਿਖਲਾਈ ਦੌਰਾਨ ਪੰਜਾਬ ਪੁਲਿਸ ਦੇ ਟਰੇਨਰਾਂ ਵਲੋਂ 1600 ਮੀਟਰ ਦੌੜ, ਹਾਈਜੰਪ, ਲੌਂਗ ਜੰਪ ਤੇ ਹੋਰ ਸਰੀਰਕ ਸਿਖਲਾਈ ਦਿੱਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਸਿਖਲਾਈ ਲੈਣ ਦੇ ਚਾਹਵਾਨਾਂ ਦੀ ਸਹੂਲਤ ਲਈ ਹੈਲਪਲਾਇਨ ਨੰਬਰ ਵੀ 98148-35465, 98140-22252,94635-41523 ਤੇ 97799-07910 ਜਾਰੀ ਕੀਤੇ ਗਏ ਹਨ।
ਇਸ ਮੌਕੇ ਇੰਸਪੈਕਟਰ ਮਨਜੀਤ ਸਿੰਘ, ਲਾਇਨ ਅਫਸਰ ਨਰਵਿੰਦਰ ਸਿੰਘ ਵੀ ਹਾਜ਼ਰ ਸਨ।

ਕੈਪਸ਼ਨ-ਕਪੂਰਥਲਾ ਪੁਲਿਸ ਲਾਇਨ ਵਿਖੇ ਪੰਜਾਬ ਪੁਲਿਸ ਦੀ ਭਰਤੀ ਲਈ ਚਾਹਵਾਨ ਨੌਜਵਾਨਾਂ ਨੂੰ ਮੁਫਤ ਸਿਖਲਾਈ ਦਿੱਤੀ ਜਾਣ ਦੀ ਤਸਵੀਰ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments