ਕਪੂਰਥਲਾ, 27 ਜੂਨ। ( ਮੀਨਾ ਗੋਗਨਾ )
ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਅੰਬੇਦਕਰ ਭਵਨ ਕਪੂਰਥਲਾ ਵਿਖੇ 2 ਦਿਨਾ ਪਲੈਸਮੈਂਟ ਕੈਂਪ 28 ਜੂਨ ਦਿਨ ਸੋਮਵਾਰ ਤੋਂ ਲਗਾਇਆ ਜਾ ਰਿਹਾ ਹੈ।
ਜਿਲ੍ਹਾ ਰੋਜ਼ਗਾਰ ਬਿਊਰੋ ਦੀ ਮੁੱਖ ਅਧਿਕਾਰੀ ਸ੍ਰੀਮਤੀ ਨੀਲਮ ਮਹੇ ਨੇ ਦੱਸਿਆ ਕਿ ਕੈਂਪ ਦੇ ਪਹਿਲੇ ਦਿਨ 28 ਜੂਨ ਨੂੰ ਗ੍ਰੈਜੂਏਸ਼ਨ ਪਾਸ ਉਮੀਦਵਾਰਾਂ ਦੀ ਵੱਖ-ਵੱਖ ਕੰਪਨੀਆਂ ਵਲੋਂ ਇੰਟਰਵਿਊ ਕੀਤੀ ਜਾਵੇਗੀ। ਭਾਗ ਲੈਣ ਵਾਲੇ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਮੌਕੇ ਉੱਪਰ ਹੀ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਉਮੀਦਵਾਰ ਬਿਊਰੋ ਦੇ ਹੈਲਪਲਾਇਨ ਨੰਬਰ 98882-19247 ’ਤੇ ਸੰਪਰਕ ਕਰ ਸਕਦੇ ਹਨ।