spot_img
Homeਮਾਝਾਗੁਰਦਾਸਪੁਰਕਾਦੀਅ ਚ ਤਿੰਨ ਵੱਡੇ ਨੇਤਾ ਹੋਣ ਦੇ ਬਾਵਜੂਦ ਗੰਦਗੀ: ਜਰਨੈਲ ਸਿੰਘ ਮਾਹਲ

ਕਾਦੀਅ ਚ ਤਿੰਨ ਵੱਡੇ ਨੇਤਾ ਹੋਣ ਦੇ ਬਾਵਜੂਦ ਗੰਦਗੀ: ਜਰਨੈਲ ਸਿੰਘ ਮਾਹਲ

ਕਾਦੀਆਂ/26 ਜੂਨ(ਸਲਾਮ ਤਾਰੀ) ਅੱਜ ਨਗਰ ਕੌਂਸਲ ਕਾਦੀਆਂ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਮਾਹਲ ਨੇ ਸਫ਼ਾਈ ਕਰਚਾਰੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਚ ਪਹੁੰਚਕੇ ਉਨ੍ਹਾਂ ਦਾ ਸਮਰਥਨ ਕੀਤਾ। ਉਨ੍ਹਾਂ ਕਾਂਗਰਸ ਦੇ ਤਿੰਨ ਵੱਡੇ ਨੇਤਾਂਵਾ ਨੂੰ ਜੋਕਿ ਕਾਦੀਆਂ ਚ ਰਹਿੰਦੇ ਹਨ ਨੂੰ ਆੜੀ ਹੱਥੀਂ ਲੈਂਦੇ ਹੋੇਏ ਕਿਹਾ ਕਿ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਜਿਨ੍ਹਾਂ ਦੀ ਆਪਣੀ ਪਾਰਟੀ ਦੀ ਸਰਕਾਰ ਹੈ ਇਨ੍ਹਾਂ ਕੁੱਝ ਹੋਣ ਦੇ ਬਾਵਜੂਦ ਕਾਦੀਆਂ ਦੀ ਸਫ਼ਾਈ ਦੀ ਬਹੁੱਤ ਹੀ ਮਾੜੀ ਹਾਲਤ ਹੋ ਗਈ ਹੈ। ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੇ ਚਲਦੇ ਸ਼ਹਿਰ ਚ ਥਾਂ ਥਾਂ ਗੰਦਗੀ ਦੇ ਢੇਰ ਲੱਗੇ ਪਏ ਹਨ। ਅਤੇ ਕੂੜਾਕਰਕਟ ਤੋਂ ਬਦਬੂ ਫ਼ੈਲਣੀ ਸ਼ੁਰੂ ਹੋ ਗਈ ਹੈ। ਕਰੋਨਾਮਹਾਮਾਰੀ ਦੇ ਇੱਸ ਦੌਰ ਚ ਗੰਦਗੀ ਦੇ ਢੇਰਾਂ ਤੋਂ ਇੱਕ ਦੂਜੀ ਮਹਾਮਾਰੀ ਦਸਤਕ ਦੇ ਸਕਦੀ ਹੈ। ਪਰ ਪੰਜਾਬ ਸਰਕਾਰ ਅੱਖਾਂ ਮੀਟੀ ਖ਼ਾਮੋਸ਼ ਤਮਾਸ਼ਾਈ ਬਣੀ ਬੈਠੀ ਹੈ। ਉਹ ਕਰਮਚਾਰੀਆਂ ਦੀ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਉਨ੍ਹਾਂ ਸਫ਼ਾਈ ਕਰਮਚਾਰੀਆਂ ਦੀ ਮੰਗਾਂ ਦਾ ਸਮਰਥਨ ਕਰਦੀਆਂ ਕਿਹਾ ਹੈ ਕਿ ਪੰਜਾਬ ਸਰਕਾਰ ਇਨ੍ਹਾਂ ਦੀ ਮਾਮੂਲੀ ਜਿਹੀ ਮੰਗਾਂ ਤੁਰੰਤ ਮਨਜ਼ੂਰ ਕਰੇ। ਉਨਾਂ੍ਹ ਕਿਹਾ ਕਿ ਅਕਾਲੀ ਦਲ (ਬਾਦਲ) ਦੇ ਰਾਜ ਚ ਸਭ ਕੁੱਝ ਬਿਹਤਰ ਚੱਲ ਰਿਹਾ ਸੀ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੱਚੇ ਕਰਮੀਆਂ ਨੂੰ ਪੱਕਾ ਕਰੇ। ਅਤੇ ਪੱਕੇ ਕਰਮਚਾਰੀਆਂ ਦੀ ਤਨਖ਼ਾਂਹਾ ਵਧਾਏ। ਉਨ੍ਹਾਂ ਸਫ਼ਾਈ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਜਦੋਂ ਅਕਾਲੀ ਦਲ (ਬਾਦਲ) ਦੀ ਸਰਕਾਰ ਸੱਤਾ ਚ ਆਵੇਗੀ ਤਾਂ ਸਫ਼ਾਈ ਕਰਮਚਾਰੀਆਂ ਦੀ ਸਾਰੀਆਂ ਮੰਗਾਂ ਨੂੰ ਤੁਰੰਤ ਮਨਜ਼ੂਰ ਕੀਤਾ ਜਾਵੇਗਾ। ਫ਼ੋਟੋ: ਜਰਨੈਲ ਸਿੰਘ ਮਾਹਲ ਸੰਬੋਧਣ ਕਰਦੇ ਹੋਏ 2) ਸਫ਼ਾਈ ਕਰਮਚਾਰੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments