spot_img
Homeਮਾਝਾਗੁਰਦਾਸਪੁਰਸੰਗੀਤਕਾਰ ਅੰਮ੍ਰਿਤ ਧਾਰੀਵਾਲ ਜ਼ਿੰਦਗੀ ਦੀ ਜੰਗ ਹਾਰ ਗਿਆ

ਸੰਗੀਤਕਾਰ ਅੰਮ੍ਰਿਤ ਧਾਰੀਵਾਲ ਜ਼ਿੰਦਗੀ ਦੀ ਜੰਗ ਹਾਰ ਗਿਆ

ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 24 ਜੂਨ (ਰਵੀ ਭਗਤ)-ਸੰਗੀਤ ਦੀ ਦੁਨੀਆਂ ਦਾ ਚਮਕਦਾ ਸਿਤਾਰਾ ਅੰਮ੍ਰਿਤ ਧਾਰੀਵਾਲ(34)ਪੁੱਤਰ ਰਿਟਾ: ਏ.ਡੀ.ਓ ਤਰਲੋਕ ਲਾਲ ਵਾਸੀ ਫੱਜੂਪੁਰ ਬੀਤੇ ਕੁਝ ਦਿਨਾਂ ਤੋਂ ਗੰਭੀਰ ਬਿਮਾਰੀ ਦੇ ਚਲਦਿਆਂ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿੱਚ ਜ਼ਿੰਦਗੀ ਦੀ ਜੰਗ ਹਾਰ ਗਿਆ। ਇਹ ਖ਼ਬਰ ਮਿਲਦਿਆਂ ਹੀ ਜਿੱਥੇ ਸੰਗੀਤ ਜਗਤ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਉਥੇ ਮਾਪਿਆਂ ਦਾ ਇਕਲੌਤਾ ਪੁੱਤਰ ਹੋਣ ਦੇ ਨਾਤੇ ਵੀ ਪਰਿਵਾਰਕ ਮੈਂਬਰਾਂ ਨੂੰ ਗਹਿਰਾ ਸਦਮਾ ਪੁੱਜਾ ਹੈ। ਉਨ੍ਹਾਂ ਸਤਿਗੁਰੂ ਕਬੀਰ ਸਾਹਿਬ ਤੇ ਸੈਂਕੜੇ ਹੋਰਨਾਂ ਗੀਤਾਂ ਤੋਂ ਇਲਾਵਾ ਸੈਨਾ ਦਾ ਯਹੋਵਾਹ, ਜ਼ਖ਼ਮੀ ਮਸੀਹਾ, ਦੁਆਵਾਂ ਦਾ ਜਵਾਬ ਆਦਿ ਗੀਤਾਂ ਨੂੰ ਸ਼ਿੰਗਾਰ ਕੇ ਸੰਗੀਤ ਦੀ ਦੁਨੀਆਂ ‘ਚ’ ਮੋਹਰਲੀ ਕਤਾਰ ਵਿੱਚ ਚੱਲ ਰਿਹਾ ਸੀ। ਉਸ ਦੇ ਇਹ ਬੇ-ਵਕਤੀ ਵਿਛੋੜਾ ਦੇ ਜਾਣ ਤੇ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੇ.ਪੀ ਭਗਤ, ਅਕਾਲੀ ਦਲ ਦੇ ਜਥੇਬੰਧਕ ਸਕੱਤਰ ਗੁਰਇਕਬਾਲ ਸਿੰਘ ਮਾਹਲ, ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਵਿਕਟਰ ਮਸੀਹ, ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼ਵਨੀ ਦੁੱਗਲ, ਮੈਡਮ ਸੰਤੋਸ਼ ਭਗਤ ਪ੍ਰਧਾਨ ਲੋਕ ਸੇਵਾ ਸੁਸਾਇਟੀ, ਸਿਸਟਰ ਰਚਨਾ, ਮੈਡਮ ਰੀਟਾ ਪਤਨੀ ਸਵ: ਗਾਇਕ ਸਾਬਰਕੋਟੀ, ਸਤਿਗੁਰੂ ਕਬੀਰ ਮੰਦਿਰ ਪ੍ਰਬੰਧਕ ਕਮੇਟੀ ਫੱਜੂਪੁਰ ਦੇ ਪ੍ਰਧਾਨ ਅਸ਼ਵਨੀ ਫੱਜੂਪੁਰ, ਪੱਤਰਕਾਰ ਜੇਮਸ ਨਾਹਰ, ਐਡਵੋਕੇਟ ਵਿਕਰਮ, ਲਲਿਤ ਪ੍ਰਸਾਦ, ਜਤਿੰਦਰ ਭਗਤ ਦੀਨਪੁਰ, ਰਵਿੰਦਰਪਾਲ, ਸਰਪੰਚ ਸ਼ਹਿਨਸ਼ਾਹ ਲੇਹਲ, ਸਰਪੰਚ ਬਲਵਿੰਦਰ ਟਾਕ ਫੱਜੂਪੁਰ, ਅਕਾਲੀ ਕੌਂਸਲਰ ਇੰਦਰਿਆਸ ਹੰਸ, ਸਾਬਕਾ ਐਮ.ਸੀ ਵਿਲੀਅਮ ਹੀਰੋ, ਸਰਪੰਚ ਵਿਲਸਨ ਮਸੀਹ ਦੀਨਪੁਰ, ਜੌਨ ਰਣੀਆਂ, ਸਾਬਾ ਭੱਟੀ, ਲਵਲੀ ਰੰਧਾਵਾ, ਅਮਿਤ ਸਹੋਤਾ, ਗੁਰਬਚਨ ਸਿੰਘ ਜ਼ਿਲੇਦਾਰ, ਪ੍ਰੇਮਪਾਲ, ਡਾ. ਸੰਤੋਖ ਭਗਤ ਡਾਇਰੈਕਟਰ ਮਾਰਕੀਟ ਕਮੇਟੀ ਧਾਰੀਵਾਲ, ਡਾ. ਇੰਦਰਦੇਵ ਲੱਡਾ ਡਾ.ਨਰਿੰਦਰ ਨੰਦੀ, ਬਾਲਕ੍ਰਿਸ਼ਨ, ਕਿਸ਼ੋਰ ਕੁਮਾਰ, ਦੇਸ ਰਾਜ ਤੋਂ ਇਲਾਵਾ ਹੋਰ ਵੱਖ-ਵੱਖ ਜਥੇਬੰਦੀਆਂ ਨੇ ਪਰਿਵਾਰਿਕ ਮੈਂਬਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

RELATED ARTICLES
- Advertisment -spot_img

Most Popular

Recent Comments