ਬੁਜ਼ੁਰਗ ਮਾਂ ਜਸਬੀਰ ਕੌਰ ਦੇ ਮਾਮਲੇ ਚ ਆਇਆ ਨਵਾਂ ਮੋੜ, ਮਹਿਲਾ ਕਮਿਸ਼ਨ ਖ਼ੁਦ ਕਾਦੀਆਂ ਆਕੇ ਕਰੇਗੀ ਜਾਂਚ

 

ਕਾਦੀਆਂ 23 ਜੂਨ(ਸਲਾਮ ਤਾਰੀ)
ਕਾਦੀਆਂ ਦੇ ਨੇੜਲੇ ਪਿੰਡ ਨਾਥਪੁਰ ਚ ਆਪਣੇ ਦੋਂਵੇ ਪੁੱਤਰਾਂ ਦੀ ਅਣਦੇਖੀ ਦੀ ਸ਼ਿਕਾਰ ਮਹਿਲਾ ਜਸਬੀਰ ਕੌਰ ਦੇ ਸੁਰਖ਼ੀਆਂ ਚ ਆਉਣ ਤੋਂ ਬਾਅਦ ਇੱਹ ਮਾਮਲਾ ਮਹਿਲਾ ਕਮੀਸ਼ਨ (ਚੰਡੀਗੜ) ਪੰਜਾਬ ਤੱਕ ਪੁੱਜਣ ਕਾਰਨ ਨਵਾਂ ਮੋੜ ਆ ਗਿਆ ਹੈ। ਸ਼੍ਰੀਮਤਿ ਮਨੀਸ਼ਾ ਗੁਲਾਟੀ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ ਨੇ ਇੱਸ ਮਾਮਲੇ ਚ ਬੁਜ਼ੁਰਗ ਮਹਿਲਾਂ ਨੂੰ ਆਪਣੇ ਦੋਂਵੇ ਪੁੱਤਰਾਂ ਨਾਲ ਚੰਡੀਗੜ ਡੀ ਐਸ ਪੀ ਕਾਦੀਆਂ ਨਾਲ ਪਹੁੰਚਣ ਦਾ ਆਦੇਸ਼ ਦਿੱਤਾ ਸੀ। ਪਰ ਬੁਜ਼ੁਰਗ ਮਹਿਲਾ ਨੇ ਪੁਲੀਸ ਨੂੰ ਇੱਹ ਕਹਿਕੇ ਚੰਡੀਗੜ ਜਾਣ ਤੋਂ ਇਨਕਾਰ ਕਰ ਦਿੱਤਾ ਕਿ ਉਸਦੇ ਪੁੱਤਰਾਂ ਨਾਲ ਸੁਲਾਹ ਹੋ ਗਈ ਹੈ। ਇੱਸ ਲਈ ਹੁਣ ਕਿਸੇ ਦੇ ਵਿਰੁੱਧ ਕਾਰਵਾਈ ਨਹੀਂ ਕਰਨਾ ਚਾਹੁੰਦੀ। ਜਿਸਤੇ ਮਹਿਲਾ ਕਮਿਸ਼ਨ ਪੰਜਾਬ ਨੇ ਜਸਬੀਰ ਕੋਰ ਦੇ ਦੋਂਵੇ ਪੁੱਤਰਾਂ ਅਤੇ ਡੀ ਐਸ ਪੀ ਚੰਡੀਗੜ ਸੱਦਕੇ ਮਾਮਲੇ ਦੀ ਜਾਂਚ ਕੀਤੀ। ਇੱਸ ਸਬੰਧ ਚ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਜੋ ਤੱਥ ਸਾਹਮਣੇ ਆਏ ਹਨ ਉਸਦੇ ਮੁਤਾਬਿਕ ਬੁਜ਼ੁਰਗ ਦੀਆਂ ਦੋ ਬੇਟਿਆਂ ਵੀ ਹਨ ਜਿਨ੍ਹਾਂ ਚ ਇੱਕ ਆਸਾਮ ਵੱਲ ਅਤੇ ਦੂਜੀ ਲੁਧਿਆਣਾ ਚ ਰਹਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਬੇਟਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਮਾਂ ਦੀ ਦੇਖਭਾਲ ਕਰਨ। ਉਨ੍ਹਾਂ ਬੇਟੀ ਨੂੰ ਵੀ ਤਲਬ ਕੀਤਾ ਹੈ। ਇਸੇ ਤਰ੍ਹਾਂ ਬੁਜ਼ੁਰਗ ਮਹਿਲਾ ਦੇ ਪੁੱਤਰਾਂ ਨੇ ਆਪਣੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਉਨ੍ਹਾਂ ਦੀ ਵਸੀਅਤ ਮੁਤਾਬਿਕ ਜ਼ਮੀਨ ਦੀ ਰਜਿਸਟਰੀ ਆਪਣੇ ਨਾਂ ਕਰਵਾ ਲਈ ਸੀ। ਇਨ੍ਹਾਂ ਗੱਲਾਂ ਨੂੰ ਮਦੇਨਜ਼ਰ ਰਖਦੇ ਹੋਏ ਮਾਮਲਾ ਪੈਂਡਿੰਗ ਚ ਪਾ ਦਿੱਤਾ ਹੈ। ਸ਼੍ਰੀਮਤਿ ਗੁਲਾਟੀ ਨੇ ਕਿਹਾ ਕਿ ਦੋਂਵੇ ਪੁੱਤਰ ਸਰਕਾਰੀ ਪੈਨਸ਼ਨਰ ਹਨ। ਅਤੇ ਇਨ੍ਹਾਂ ਦੀਆਂ ਬੇਟਿਆਂ ਡਾਕਟਰ ਅਤੇ ਟੀਚਰ ਹਨ। ਪਰ ਦੁੱਖ ਦੀ ਗੱਲ ਹੈ ਕਿ ਇਹ ਪਰਿਵਾਰ ਇੱਕ ਬੁਜ਼ੁਰਗ ਮਾਂ ਨੂੰ ਲਾਵਾਰਸ ਛੱਡਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਦੋਂਵੇ ਪੁੱਤਰਾਂ ਦੀ ਜਿਥੇ ਪੈਨਸ਼ਨ ਕੈਂਸਲ ਕਰਵਾ ਸਕਦੇ ਹਨ ਉਸੇ ਤਰ੍ਹਾਂ ਜਿਹੜੀ ਜ਼ਮੀਨ ਪੁਤਰਾਂ ਨੇ ਆਪਣੇ ਨਾਂ ਕਰਵਾ ਲਈ ਹੈ ਉਹ ਵੀ ਕੈਂਸਲ ਕਰਵਾਕੇ ਬੁਜ਼ੁਰਗ ਮਾਤਾ ਦੇ ਨਾਂ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਉਹ ਇੱਸ ਬਾਰੇ ਫ਼ੈਸਲਾ ਲੈਣਗੇ। ਉਹ ਛੇਤੀ ਹੀ ਬੁਜ਼ੁਰਗ ਨਾਲ ਮਿਲਣ ਲਈ ਆਪ ਕਾਦੀਆਂ ਆਕੇ ਮਾਮਲੇ ਦੀ ਜਾਣਕਾਰੀ ਹਾਸਿਲ ਕਰਣਗੇ।
ਫ਼ੋਟੋ: 1)ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ
2) ਬੁਜ਼ੁਰਗ ਮਾਤਾ ਜਸਬੀਰ ਕੌਰ

वेदकौर आर्य गर्ल्स सीनियर सेकेंडरी स्कूल में तीज का त्योहार बड़ी धूमधाम से मनाया गया

कादियां : स्थानीय वेदकौर आर्य गर्ल्स सीनियर सेकेंडरी स्कूल में पंजाबी सभ्याचार को दर्शाता तीज का त्योहार बड़ी धूमधाम से मनाया गया ।इस दौरान छात्राओं

ਦੇਸ਼ ਦੇ 75 ਵੇਂ ਅਜ਼ਾਦੀ ਦਿਵਸ ਨੂੰ ਸਮਰਪਿਤ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਵਿੱਖੇ ਰੰਗਾ ਰੰਗ ਪ੍ਰੋਗਾਮ ਦਾ ਆਯੋਜਨ

ਕਾਦੀਆਂ 12 ਅਗਸਤ (ਸਲਾਮ ਤਾਰੀ) ਦੇਸ਼ ਦੇ 75 ਵੇਂ ਅਜ਼ਾਦੀ ਦਿਵਸ ਨੂੰ ਮਨਾਉਣ ਲਈ ਜਿੱਥੇ ਪੂਰੇ ਦੇਸ਼ ਭਰ ਵਿਚ ਤਿਆਰੀਆਂ ਜੋਰਾਂ ਚ ਚੱਲ ਰਹੀਆਂ ਹੱਨ

ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਕੂਲ ਵਿੱਚ ਪੌਦੇ ਲਗਾਏ ਗਏ

*ਬਟਾਲਾ 12 ਅਗਸਤ (ਮੁਨੀਰਾ ਸਲਾਮ ਤਾਰੀ ) ਸਮਾਜ ਸੇਵਾ ਵਿੱਚ ਮੋਹਰੀ ਰਹਿਣ ਵਾਲੀ ਸੰਸਥਾ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਰਕਾਰੀ ਸੀਨੀਃ ਸੈਕੰਃ ਸਕੂਲ ਮਸਾਣੀਆਂ ਵਿਖੇ

ਸਰਕਾਰੀ ਪ੍ਰਇਮਰੀ ਸਮਾਰਟ ਸਕੂਲ ਭੰਗਵਾਂ ਵਿਖੇ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਪ੍ਰੋਗਰਾਮ ਆਯੋਜਿਤ

ਕਾਹਨੂੰਵਾਨ 12 ਅਗਸਤ ( ਮੁਨੀਰਾ ਸਲਾਮ ਤਾਰੀ) *ਅੱਜ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੰਗਵਾਂ ਬਲਾਕ ਕਾਹਨੂੰਵਾਨ

कादियां में धूमधाम से मनाया गया रक्षाबंधन का त्योहार

कादियां: रक्षा बंधन के पवित्र त्योहार के अवसर पर जहां उस लोगों द्वारा वीरवार को राखियां बांधी गई वहीं शुक्रवार को भी अधिकतर लोगों द्वारा 

ਨਾਕਾਬੰਦੀ ਦੌਰਾਨ ਪੁਲੀਸ ਮੁਲਾਜ਼ਮ ਤੇ ਚੜਾਈ ਕਾਰ, “ਤਲਾਸ਼ੀ ਲੈਣ ਤੇ 10 ਗ੍ਰਾਮ ਹੈਰੋਇਨ ਬਰਾਮਦ

ਕਾਦੀਆਂ 12 ਅਗਸਤ (ਮੁਨੀਰਾ ਸਲਾਮ ਤਾਰੀ) :- ਪੁਲਿਸ ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਬੱਲੋਵਾਲ ਵਿਚ ਘੁਮਾਣ ਪੁਲੀਸ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਚਿੱਟੇ ਰੰਗ ਦੀ