spot_img
Homeਦੋਆਬਾਕਪੂਰਥਲਾ-ਫਗਵਾੜਾ18 ਸਾਲ ਤੋਂ ਉੱਪਰ ਸਾਰੇ ਵਰਗਾਂ ਦੀ ਵੈਕਸੀਨੇਸ਼ਨ ਸ਼ੁਰੂ

18 ਸਾਲ ਤੋਂ ਉੱਪਰ ਸਾਰੇ ਵਰਗਾਂ ਦੀ ਵੈਕਸੀਨੇਸ਼ਨ ਸ਼ੁਰੂ

 

ਕਪੂਰਥਲਾ, 21 ਜੂਨ ( ਮੀਨਾ ਗੋਗਨਾ )

ਸਿਹਤ ਵਿਭਾਗ ਵੱਲੋਂ ਅੱਜ ਤੋਂ 18 ਸਾਲ ਤੋਂ ੳੁੱਪਰ ਦੇ ਸਾਰੇ ਵਰਗ ਦਾ ਟੀਕਾਕਰਣ ਸ਼ੁਰੂ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਦੱਸਿਆ ਕਿ ਕੋਵਿਡ ਤੋਂ ਬਚਾਅ ਲਈ ਟੀਕਾਕਰਣ ਜਰੂਰੀ ਹੈ ਤਾਂ ਜੋ ਇਮਯੂਨਿਟੀ ਸਟ੍ਰਾਂਗ ਹੋ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਦੀ ਟੀਕਾਕਰਣ ਮੁਹਿੰਮ ਨੂੰ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਸਬ ਡਵੀਜਨਲ ਹਸਪਤਾਲ ਫਗਵਾੜਾ ਅਤੇ ਈਐਸਆਈ ਫਗਵਾੜਾ ਵੱਲੋਂ ਕੱਲ ਮਿਤੀ 20 ਜੂਨ ਨੂੰ ਇੱਕ ਦਿਨ ਵਿਚ ਹੀ 1500 ਟੀਕੇ ਲਗਾਏ ਗਏ ।
ਸਿਵਲ ਸਰਜਨ ਡਾ ਪਰਮਿੰਦਰ ਕੌਰ ਨੇ ਲੋਕਾਂ ਨੂੰ ਵੈਕਸੀਨੇਸ਼ਨ ਮੁਹਿੰਮ ਦਾ ਹਿੱਸਾ ਬਣਨ ਨੂੰ ਕਿਹਾ ਹੈ ਨਾਲ ਹੀ ਇਹ ਵੀ ਕਿਹਾ ਹੈ ਕਿ ਕੋਵੈਕਸੀਨ ਦੀ ਦੂਸਰੀ ਡੋਜ ਜਿਨ੍ਹਾਂ ਦੀ ਪੈਂਡਿੰਗ ਹੈ ਉਹ ਇਸ ਨੂੰ ਜਲਦ ਤੋਂ ਜਲਦ ਲਗਵਾ ਲੈਣ।ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਅਪੀਲ ਕੀਤੀ ਹੈ ਕਿ ਵੈਕਸੀਨੇਸ਼ਨ ਤੋਂ ਬਾਅਦ ਵੀ ਕੋਵਿਡ ਤੋਂ ਬਚਾਅ ਦੇ ਨਿਯਮਾਂ ਦਾ ਪਾਲਣ ਕੀਤਾ ਜਾਏ।
ਜਿਕਰਯੋਗ ਹੈ ਕਿ 18 ਤੋਂ 44 ਸਾਲ ਦੀ ਵੈਕਸੀਨੇਸ਼ਨ ਪਹਿਲਾਂ ਕੋਮੋਰਬਿਡ ਕੰਡੀਸ਼ਨ ਵਾਲੇ ਵਿਅਕਤੀਆਂ ਲਈ ਹੀ ਸੀ, ਪਰ ਅੱਜ ਤੋਂ 18 ਤੋਂ ਉੱਪਰ ਦੇ ਸਾਰੇ ਵਿਅਕਤੀ ਇਸ ਵੈਕਸੀਨ ਨੂੰ ਲਗਵਾਉਣ ਦੇ ਯੋਗ ਹੋਣਗੇ। ਜਿਲਾ ਟੀਕਾਕਰਨ ਅਫਸਰ ਡਾ.ਰਣਦੀਪ ਸਿੰਘ ਨੇ ਦੱਸਿਆ ਕਿ ਵੈਕਸੀਨ ਲਗਵਾਉਣ ਲਈ ਕੋਵਿਨ ਪੋਰਟਲ ਅਤੇ ਆਰੋਗੀਆ ਸੇਤੂ ਐਪ ਤੇ ਰਜਿਸਟਰ ਕੀਤਾ ਜਾ ਸਕਦਾ ਹੈ।

ਕੈਪਸ਼ਨ-ਪਿੰਡ ਫਿਰੋਜ਼ ਸੰਗੋਵਾਲ ਵਿਖੇ ਘਰ ਘਰ ਜਾ ਕੇ ਵੈਕਸੀਨ ਲਗਾਉਣ ਦੀ ਤਸਵੀਰ ।

RELATED ARTICLES
- Advertisment -spot_img

Most Popular

Recent Comments