ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਟੈਸਟਿੰਗ ਤੇ ਵੈਕਸੀਨ ਬਹੁਤ ਜਰੂਰੀ – ਡਾ. ਹਰਪਾਲ ਸਿੰਘ

ਬਟਾਲਾ, 21 ਜੂਨ ( ਸਲਾਮ ਤਾਰੀ ) – ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਿਥੇ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ, ਉਸਦੇ ਨਾਲ ਹੀ ਕੋਰੋਨਾ ਟੈਸਟਿੰਗ ਅਤੇ ਵੈਕਸੀਨੇਸ਼ਨ ਵੀ ਬਹੁਤ ਜਰੂਰੀ ਹੈ। ਇਹ ਜਾਣਕਾਰੀ ਦਿੰਦਿਆਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਦੇ ਮੰਤਵ ਨਾਲ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਕੋਰੋਨਾ ਟੈਸਟਿੰਗ ਅਤੇ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਟੈਸਟ ਲਈ ਸਿਵਲ ਹਸਪਤਾਲ ਬਟਾਲਾ ਵਿੱਚ ਪੱਕਾ ਟੈਸਟਿੰਗ ਸੈਂਟਰ ਸਥਾਪਤ ਕੀਤਾ ਗਿਆ ਹੈ ਅਤੇ ਇਸਦੇ ਨਾਲ ਹੀ ਸ਼ਹਿਰ ਦੇ ਬਜ਼ਾਰਾਂ ਵਿੱਚ ਵੀ ਵਿਸ਼ੇਸ਼ ਟੈਸਟਿੰਗ ਕੈਂਪ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਹੁਣ ਤੱਕ ਦੀ ਖੋਜ਼ ਤੋਂ ਇਹ ਸਾਹਮਣੇ ਆਇਆ ਹੈ ਕਿ ਜਿਨੀਂ ਜਲਦੀ ਅਸੀਂ ਕੋਰੋਨਾ ਦੀ ਬਿਮਾਰੀ ਨੂੰ ਪਛਾਣ ਕੇ ਉਸਦਾ ਇਲਾਜ ਸ਼ੁਰੂ ਕਰ ਦੇਵਾਂਗੇ ਓਨੀਂ ਹੀ ਜਲਦੀ ਮਰੀਜ਼ ਠੀਕ ਹੋ ਜਾਂਦਾ ਹੈ। ਉਨਾਂ ਕਿਹਾ ਕਿ ਰੋਗ ਦਾ ਜਲਦ ਪਤਾ ਲੱਗਣ ’ਤੇ ਕੋਰੋਨਾ ਪ੍ਰਭਾਵਤ ਮਰੀਜ਼ ਨੂੰ ਏਕਾਂਤਵਾਸ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਉਸ ਤੋਂ ਅੱਗੇ ਵਾਇਰਸ ਨਹੀਂ ਫੈਲਦਾ।
ਡਾ. ਹਰਪਾਲ ਸਿੰਘ ਨੇ ਕਿਹਾ ਕਿ ਟੈਸਟਿੰਗ ਦੇ ਨਾਲ ਹੀ ਸ਼ਹਿਰ ਵਾਸੀਆਂ ਦੀ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਵੈਕਸੀਨ ਬਹੁਤ ਕਾਰਗਰ ਸਾਬਤ ਹੋ ਰਹੀ ਹੈ ਅਤੇ ਸਰਕਾਰ ਵੱਲੋਂ ਨਿਰਧਾਰਤ ਕੈਟਾਗਰੀਆਂ ਨੂੰ ਬਿਨਾਂ ਕਿਸੇ ਦੇਰੀ ਵੈਕਸੀਨ ਲਗਵਾਉਣੀ ਚਾਹੀਦੀ ਹੈ।
ਡਾ. ਹਰਪਾਲ ਸਿੰਘ ਨੇ ਕਿਹਾ ਕਿ ਕੋਰੋਨਾ ਪ੍ਰਤੀ ਕੋਈ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਅਤੇ ਜੇਕਰ ਕਿਸੇ ਨੂੰ ਲੱਛਣ ਜਿਵੇਂ ਬੁਖਾਰ, ਸਰੀਰ ਦਾ ਦਰਦ ਹੋਣਾ, ਸਾਹ ਲੈਣ ਵਿਚ ਤਕਲੀਫ, ਖੰਘ ਤੇ ਜੁਕਾਮ ਆਦਿ ਹੋਵੇੇ ਤਾਂ ਕੋੋਰੋਨਾ ਟੈਸਟ ਤੁਰੰਤ ਕਰਵਾਉਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਸਮੇਂ ਸਿਰ ਬਿਮਾਰੀ ਦਾ ਪਤਾ ਲੱਗ ਜਾਣ ਨਾਲ ਜਿਥੇ ਬਿਮਾਰੀ ਦਾ ਫੈਲਾਅ ਰੁਕੇਗਾ, ਉਸਦੇ ਨਾਲ ਕੀਮਤੀ ਜਾਨ ਵੀ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਮਾਸਕ ਲਾਜ਼ਮੀ ਤੌਰ ’ਤੇ ਲਗਾਇਆ ਜਾਵੇ। ਸ਼ੋਸਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ, ਹੱਥਾ ਨੂੰ ਵਾਰ-ਵਾਰ ਸਾਬੁਣ ਨਾਲ ਧੋਤਾ ਜਾਵੇ ਅਤੇ ਯੋਗ ਵਿਅਕਤੀ ਵੈਕਸੀਨ ਜਰੂਰ ਲਗਵਾਉਣ।

वेदकौर आर्य गर्ल्स सीनियर सेकेंडरी स्कूल में तीज का त्योहार बड़ी धूमधाम से मनाया गया

कादियां : स्थानीय वेदकौर आर्य गर्ल्स सीनियर सेकेंडरी स्कूल में पंजाबी सभ्याचार को दर्शाता तीज का त्योहार बड़ी धूमधाम से मनाया गया ।इस दौरान छात्राओं

ਦੇਸ਼ ਦੇ 75 ਵੇਂ ਅਜ਼ਾਦੀ ਦਿਵਸ ਨੂੰ ਸਮਰਪਿਤ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਵਿੱਖੇ ਰੰਗਾ ਰੰਗ ਪ੍ਰੋਗਾਮ ਦਾ ਆਯੋਜਨ

ਕਾਦੀਆਂ 12 ਅਗਸਤ (ਸਲਾਮ ਤਾਰੀ) ਦੇਸ਼ ਦੇ 75 ਵੇਂ ਅਜ਼ਾਦੀ ਦਿਵਸ ਨੂੰ ਮਨਾਉਣ ਲਈ ਜਿੱਥੇ ਪੂਰੇ ਦੇਸ਼ ਭਰ ਵਿਚ ਤਿਆਰੀਆਂ ਜੋਰਾਂ ਚ ਚੱਲ ਰਹੀਆਂ ਹੱਨ

ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਕੂਲ ਵਿੱਚ ਪੌਦੇ ਲਗਾਏ ਗਏ

*ਬਟਾਲਾ 12 ਅਗਸਤ (ਮੁਨੀਰਾ ਸਲਾਮ ਤਾਰੀ ) ਸਮਾਜ ਸੇਵਾ ਵਿੱਚ ਮੋਹਰੀ ਰਹਿਣ ਵਾਲੀ ਸੰਸਥਾ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਰਕਾਰੀ ਸੀਨੀਃ ਸੈਕੰਃ ਸਕੂਲ ਮਸਾਣੀਆਂ ਵਿਖੇ

ਸਰਕਾਰੀ ਪ੍ਰਇਮਰੀ ਸਮਾਰਟ ਸਕੂਲ ਭੰਗਵਾਂ ਵਿਖੇ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਪ੍ਰੋਗਰਾਮ ਆਯੋਜਿਤ

ਕਾਹਨੂੰਵਾਨ 12 ਅਗਸਤ ( ਮੁਨੀਰਾ ਸਲਾਮ ਤਾਰੀ) *ਅੱਜ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੰਗਵਾਂ ਬਲਾਕ ਕਾਹਨੂੰਵਾਨ

कादियां में धूमधाम से मनाया गया रक्षाबंधन का त्योहार

कादियां: रक्षा बंधन के पवित्र त्योहार के अवसर पर जहां उस लोगों द्वारा वीरवार को राखियां बांधी गई वहीं शुक्रवार को भी अधिकतर लोगों द्वारा 

ਨਾਕਾਬੰਦੀ ਦੌਰਾਨ ਪੁਲੀਸ ਮੁਲਾਜ਼ਮ ਤੇ ਚੜਾਈ ਕਾਰ, “ਤਲਾਸ਼ੀ ਲੈਣ ਤੇ 10 ਗ੍ਰਾਮ ਹੈਰੋਇਨ ਬਰਾਮਦ

ਕਾਦੀਆਂ 12 ਅਗਸਤ (ਮੁਨੀਰਾ ਸਲਾਮ ਤਾਰੀ) :- ਪੁਲਿਸ ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਬੱਲੋਵਾਲ ਵਿਚ ਘੁਮਾਣ ਪੁਲੀਸ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਚਿੱਟੇ ਰੰਗ ਦੀ