spot_img
Homeਮਾਝਾਗੁਰਦਾਸਪੁਰਫ਼ਤਿਹਜੰਗ ਸਿੰਘ ਬਾਜਵਾ ਅਤੇ ਕੈਪਟਨ ਦਾ ਪੁੱਤਲਾ ਫ਼ੂਕਿਆ

ਫ਼ਤਿਹਜੰਗ ਸਿੰਘ ਬਾਜਵਾ ਅਤੇ ਕੈਪਟਨ ਦਾ ਪੁੱਤਲਾ ਫ਼ੂਕਿਆ

 

ਕਾਦੀਆਂ/20 ਜੂਨ(ਸਲਾਮ ਤਾਰੀ)
ਪਿਛਲੀ ਦਿਨੀਂ ਵਿਧਾਨ ਸਭਾ ਪੰਜਾਬ ਚ ਸਥਾਨਕ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੇ ਪੁੱਤਰ ਅਰਜੁਨ ਪ੍ਰਤਾਪ ਸਿੰਘ ਬਾਜਵਾ ਨੂੰ ਇੰਸਪੈਕਟਰ ਬਣਾਏ ਜਾਣ ਦੇ ਵਿਰੋਧ ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪੀ ਏ ਸੀ ਮੈਂਬਰ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਹੇਠ ਸਥਾਨਕ ਬਸ ਸਟੈਂਡ ਨੇੜੇ ਸੈਂਕੜੇ ਅਕਾਲੀ ਵਰਕਰਾਂ ਦੀ ਮੋਜੂਦਗੀ ਚ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦਾ ਪੁਤਲਾ ਫ਼ੂਕਿਆ। ਇੱਸ ਮੋਕੇ ਤੇ ਬੋਲਦੀਆਂ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਯਮਾਂ ਦੀ ਧੱਜਿਆਂ ਉਡਾਉਂਦੇ ਹੋਏ ਵਿਧਾਇਕ ਬਾਜਵਾ ਅਤੇ ਪਾਂਡੇ ਦੇ ਹੋਣਹਾਰ ਪੁੱਤਰਾਂ ਨੂੰ ਤਰਸ ਦੇ ਆਧਾਰ ਤੇ ਨੋਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਸਤਨਾਮ ਸਿੰਘ ਬਾਜਵਾ ਦਾ 1987 ਚ ਕਤਲ ਹੋਇਆ ਸੀ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਿਕ ਉਨ੍ਹਾਂ ਦੇ ਪੁੱਤਰ ਫ਼ਤਿਹਜੰਗ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਭਰਾ ਜੋਕਿ ਪਿਤਾ ਤੇ ਨਿਰਭਰ ਹੋਵੇ ਉਹ ਤਰਸ ਦੇ ਆਧਾਰ ਤੇ ਨੋਕਰੀ ਪਾਉਣ ਦਾ ਹੱਕਦਾਰ ਹੁੰਦਾ ਹੈ। ਪਰ ਇਨ੍ਹਾਂ ਵਿਧਾਇਕਾਂ ਦੇ ਪੁੱਤਰਾਂ ਨੂੰ ਨੋਕਰੀ ਦਿੱਤੇ ਜਾਣ ਦੇ ਮਾਮਲੇ ਚ ਪੰਜਾਬ ਸਰਕਾਰ ਨੇ ਅਨੁਚਿਤ ਤਰੀਕੇ ਨਾਲ ਦੂਜੀ ਪੀੜੀ ਦੇ ਅਰਜੁਨਪ੍ਰਤਾਪ ਸਿੰਘ ਬਾਜਵਾ ਨੂੰ ਨੋਕਰੀ ਦੇਕੇ ਸੁਪਰੀਮ ਕੋਰਟ ਦੇ ਨਿਯਮਾਂ ਦੀ ਧੱਜਿਆਂ ਉਡਾਇਆਂ ਹਨ। ਇੱਸ ਮੋਕੇ ਤੇ ਜਿਥੇ ਕੈਪਟਨ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਗਈ ਉਥੇ ਫ਼ਤਿਹਜੰਗ ਸਿੰਘ ਬਾਜਵਾ ਦਾ ਪੁਤਲਾ ਫ਼ੂਕਕੇ ਨੋਜਵਾਨਾਂ ਨੇ ਵਿਧਾਇਕ ਦੇ ਪ੍ਰਤਿ ਆਪਣ ਰੋਸ਼ ਪ੍ਰਕਟ ਕੀਤਾ। ਉਨ੍ਹਾਂ ਕਿਹਾ ਕਿ ਜਿਥੇ ਬੇਰੋਜ਼ਗਾਰ ਨੋਜਵਾਨ ਮੁੱਖ ਮੰਤਰੀ ਦੀ ਕੋਠੀ ਬਾਹਰ ਬੈਠੇ ਹੋਏ ਨ ਉਨ੍ਹਾਂ ਤੇ ਲਾਠਿਆਂ ਬਰਸਾਈ ਜਾ ਰਹੀਆਂ ਹਨ ਉਥੇ ਵਿਧਾਇਕਾਂ ਦੇ ਪੁੱਤਰਾਂ ਨੂੰ ਕੋਠਿਆਂ ਬੈਠੇ ਬਿਠਾਏ ਨੋਕਰੀਆਂ ਪਰੋਸੀ ਜਾ ਰਹੀਆਂ ਹਨ। ਉਨਾਂ੍ਹ ਕਿਹਾ ਕਿ 2022 ਚ ਪੰਜਾਬ ਚ ਅਕਾਲੀ ਦਲ (ਬਾਦਲ) ਦੀ ਸਰਕਾਰ ਆਉਣ ਤੇ ਇਨ੍ਹਾਂ ਦੋਂਵੇ ਵਿਧਾਇਕਾਂ ਦੇ ਪੁੱਤਰਾਂ ਦੀ ਨੋਕਰੀਆਂ ਰੱਦ ਕਰ ਦਿੱਤੀ ਜਾਣਗੀਆਂ।
ਫ਼ੋਟੋ: 1) ਕਾਦੀਆਂ ਚ ਅਕਾਲੀ ਦਲ (ਬਾਦਲ) ਦੇ ਵਰਕਰ ਰੋਸ਼ ਪ੍ਰਦਰਸ਼ਨ ਕਰਦੇ ਹੋਏ
2) ਗੁਰਇਕਬਾਲ ਸਿੰਘ ਮਾਹਲ ਸੰਬੋਧਣ ਕਰਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments