spot_img
Homeਦੋਆਬਾਕਪੂਰਥਲਾ-ਫਗਵਾੜਾਕੋਵਿਡ ਤੋਂ ਬਚਾਅ ਲਈ ਕਪੂਰਥਲਾ ਜਿਲ੍ਹੇ ਵਿਚ 20 ਹਜ਼ਾਰ ਤੋਂ  ਵੱਧ ਬੱਚਿਆਂ...

ਕੋਵਿਡ ਤੋਂ ਬਚਾਅ ਲਈ ਕਪੂਰਥਲਾ ਜਿਲ੍ਹੇ ਵਿਚ 20 ਹਜ਼ਾਰ ਤੋਂ  ਵੱਧ ਬੱਚਿਆਂ ਦੀ ਸਕਰੀਨਿੰਗ

 

ਕਪੂਰਥਲਾ, 19 ਜੂਨ ( ਅਸ਼ੋਕ ਸਡਾਨਾ /ਯੋਗੇਸ਼ ਕੁਮਾਰ )
ਕਪੂਰਥਲਾ ਜਿਲ੍ਹੇ ਵਿਚ ਕੋਵਿਡ ਦੀ ਤੀਜੀ ਲਹਿਰ ਦੀ ਪੇਸ਼ਨਗੋਈ ਦੇ ਮੱਦੇਨਜ਼ਰ ਅਗਾਊਂ ਬਚਾਅ ਕਦਮ ਚੁੱਕਦਿਆਂ ਜਿਲ੍ਹਾ ਪ੍ਰਸ਼ਾਸ਼ਨ ਵਲੋਂ 0 ਤੋਂ 18 ਸਾਲ ਦੇ ਬੱਚਿਆਂ ਦੀ ਸਿਹਤ ਸਕਰੀਨਿੰਗ ਮੁਹਿੰਮ ਤਹਿਤ 20000 ਬੱਚਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
ਮਿਸ਼ਨ ਫਤਹਿ-2 ਦੀ ਤਰਜ਼ ’ਤੇ ਹੀ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ-ਘਰ ਜਾ ਕੇ 0 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਵਿਚ ਕੋਵਿਡ ਟੈਸਟਿੰਗ ਤੋਂ ਇਲਾਵਾ ਅਨੀਮੀਆ, ਕਿਸੇ ਹੋਰ ਬਿਮਾਰੀ ਆਦਿ ਬਾਰੇ ਅੰਕੜੇ ਇਕੱਤਰ ਕਰਨ ਤੋਂ ਇਲਾਵਾ ਸਿਹਤ ਸੰਭਾਲ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਮਿਸ਼ਨ ਫਤਹਿ-2 ਤਹਿਤ ਲਗਭਗ 2. 50 ਲੱਖ ਲੋਕਾਂ ਦੀ ਸਕਰੀਨਿੰਗ ਕੀਤੀ ਗਈ ਸੀ, ਜਿਸ ਪਿੱਛੋਂ ਸਿਹਤ ਮਾਹਿਰਾਂ ਵਲੋਂ ਤੀਜੀ ਕੋਵਿਡ ਦੌਰਾਨ ਬੱਚਿਆਂ ਨੂੰ ਦਰਪੇਸ਼ ਖਤਰੇ ਕਾਰਨ ਜਿਲ੍ਹੇ ਦੇ ਸਾਰੇ ਘਰਾਂ ਅੰਦਰ ਜਾ ਕੇ ਬੱਚਿਆਂ ਦੀ ਸਿਹਤ ਜਾਂਚ ਦਾ ਫੈਸਲਾ ਲਿਆ ਗਿਆ।
17 ਜੂਨ ਤੋਂ ਹੁਣ ਤੱਕ 0 ਤੋਂ 5 ਸਾਲ ਉਮਰ ਵਰਗ ਦੇ 5460 ਅਤੇ 5 ਤੋਂ 18 ਸਾਲ ਉਮਰ ਵਰਗ ਦੇ 14243 ਬੱਚਿਆਂ ਦੀ ਸਕਰੀਨਿੰਗ ਕੀਤੀ ਗਈ ਹੈ। ਇਨ੍ਹਾਂ ਵਿਚੋਂ ਲੱਛਣਾਂ ਵਾਲੇ 128 ਬੱਚਿਆਂ ਦੇ ਰੈਟ ਟੈਸਟ ਵੀ ਕੀਤੇ ਗਏ, ਜਿਸ ਵਿਚੋਂ 4 ਕੇਸ ਪਾਜੀਟਿਵ ਵੀ ਆਏ ਹਨ। 224 ਬੱਚਿਆਂ ਅੰਦਰ ਖੂਨ ਦੀ ਕਮੀ ਵੀ ਪਾਈ ਗਈ ਹੈ, ਜਿਸ ਵਿਚੋਂ 81 ਲੜਕੇ ਅਤੇ 143 ਲੜਕੀਆਂ ਹਨ।
ਇਸ ਤੋਂ ਇਲਾਵਾ ਸਰੀਰਕ ਤੌਰ ’ਤੇ ਅਸਮਰੱਥ ਬੱਚਿਆਂ ਬਾਰੇ ਵੀ ਅੰਕੜੇ ਇਕੱਤਰ ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ  ਨੂੰ ਪੰਜਾਬ ਸਰਕਾਰ ਵਲੋਂ ਦਿੱਤੇ ਜਾਂਦੇ ਲਾਭਾਂ ਦਾ ਮਿਲਣਾ ਯਕੀਨੀ ਬਣਾਇਆ ਜਾ ਸਕੇ।

ਕੈਪਸ਼ਨ-ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ।

RELATED ARTICLES
- Advertisment -spot_img

Most Popular

Recent Comments