ਕਾਦੀਆਂ 19 ਜੂਨ(ਸਲਾਮ ਤਾਰੀ)
ਪੰਜਾਬ ਚ ਠੇਕੇ ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਵੱਖ ਵੱਖ ਜਥੇਬੰਦਿਆਂ ਨੇ ਅੱਜ ਕਾਦੀਆਂ ਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਦਾ ਘੇਰਾਉ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਧਰਨਾ ਦਿੱਤਾ। 28 ਜੱਥੇਬੰਦੀਆਂ ਦੇ ਠੇਕਾ ਕਰਮਚਾਰੀ ਜੋ ਪੰਜਾਬ ਦੇ ਵੱਖ ਵੱਖ ਥਾਂਵਾ ਤੋਂ ਸਬੰਧਿਤ ਸਨ ਆਪਣੇ ਪਰਿਵਾਰਾਂ ਨਾਲ ਇੱਸ ਪ੍ਰਦਰਸ਼ਨ ਚ ਸ਼ਾਮਿਲ ਹੋੋਏ ਹਨ। ਇੱਹ ਧਰਨਾ ਅਤੇ ਰੋਸ਼ ਪ੍ਰਦਰਸ਼ਨ 24 ਘੰਟੇ ਜਾਰੀ ਰਹੇਗਾ। ਇੱਸ ਮੋਕੇ ਤੇ ਪ੍ਰਦਰਸ਼ਨਕਾਰੀ ਕਰਮਚਾਰੀ ਸਵਰਣ ਸਿੰਘ, ਅਮਿਤਾ, ਸੇਵਾ ਸਿੰਘ ਅਤੇ ਦਵਿੰਦਰ ਸਿੰਘ ਨੇ ਆਪਣੀਆਂ ਮੰਗਾ ਬਾਰੇ ਦੱਸਿਆ ਕਿ ਠੇਕੇ ਤੇ ਰੱਖੇ ਮੁਲਾਜ਼ਮਾਂ ਦੀ ਛਟਨੀ ਬੰਦ ਕੀਤੀ ਜਾਵੇ, ਜਲ ਸਪਲਾਈ ਵਿਭਾਗ ਚ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਜਲ ਸਪਲਾਈ ਵਿਭਾਗ ਦੀ ਮੈਨੇਜਮੈਂਟ ਵੱਲੋਂ ਲਏ ਗਏ ਫ਼ੈਸਲੇ ਲਾਗੂ ਕੀਤੇ ਜਾਣ। ਕਰਮਚਾਰੀਆਂ ਨੂੰ 2 ਤਨਖ਼ਾਂਹਾਂ 2215 ਹੈਡ ਵਿੱਚ ਤਨਖ਼ਾਹ ਦਿੱਤੀ ਜਾਵੇ। ਪੇਂਡੂ ਜਲ ਘਰਾਂ ਦਾ ਪੰਚਾਇਤੀਕਰਨ, ਨਿਜੀਕਰਨ ਬੰਦ ਹੋਵੇ। ਸਰਕਾਰ ਲੋਕਾਂ ਨੂੰ ਪੀਣ ਦੇ ਪਾਣੀ ਦਾ ਆਪ ਪ੍ਰਬੰਧ ਕਰੇ ਜਦਕਿ ਸਾਡੀ ਕਈ ਮੰਗਾਂ ਸਰਕਾਰ ਮੰਨ ਚੁੱਕੀ ਹੈ ਪਰ ਲਾਗੂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਅਤ ਖੋਟੀ ਹੈ ਜੋ ਆਪਣੇ ਹਿਤਾਂ ਦੇ ਲਈ ਸਾਡਾ ਸੋਸ਼ਨ ਕਰ ਰਹੀ ਹੈ। ਜੋ ਕਿਸੇ ਵੀ ਹਾਲਤ ਚ ਸਹਿਨ ਨਹੀਂ ਕੀਤਾ ਜਾਵੇਗਾ। ਜੇ ਠੇਕਾ ਕਰਮਚਾਰੀਆਂ ਨੂੰ ਹੱਟਾ ਦਿੱਤਾ ਜਾਂਦਾ ਹੈ ਤਾਂ ਪੰਜਾਬ ਚ ਬੇਰੋਜ਼ਗਾਰੀ ਹੋਰ ਵੱਧੇਗੀ। ਝਥੇਬੰਦੀਆਂ ਦਾ ਸੰਘਰਸ਼ ਮੰਗਾਂ ਪੂਰੀਆਂ ਨਾ ਹੋਣ ਤੱਕ ਜਾਰੀ ਰਹੇਗਾ। ਇੱਸ ਮੋਕੇ ਤੇ ਭਾਰੀ ਪੁਲੀਸ ਫ਼ੋਰਸ ਨੂੰ ਤੈਨਾਤ ਕੀਤਾ ਗਿਆ ਸੀ।
ਫ਼ੋਟੋ: ਠੇਕਾ ਕਰਮਚਾਰੀ ਤ੍ਰਿਪਤ ਬਾਜਵਾ ਦੀ ਕੋਠੀ ਦਾ ਘੇਰਾਉ ਕਰਦੇ ਹੋਏ

ਪਿੰਡ ਛੀਨਾ ਰੇਤ ਵਾਲਾ ਵਿਖੇ ਅੰਡਰਗਰਾਊਂਡ ਸੀਵਰੇਜ ਦਾ ਨੀਂਹ ਪੱਥਰ ਰੱਖਿਆ
ਕਾਦੀਆਂ 7 ਅਗਸਤ( ਸਲਾਮ ਤਾਰੀ )ਅੱਜ ਪਿੰਡ ਛੀਨਾ ਰੇਤ ਵਾਲਾ ਵਿਖੇ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਜੀ ਨੇ