ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 18 ਜੂਨ (ਰਵੀ ਭਗਤ)- ਰੱਬੀ ਰੂਹ, ਕਬੀਰ ਪੰਥ ਦੇ ਪ੍ਰਚਾਰਕ, ਕ੍ਰਾਂਤੀਕਾਰੀ ਯੋਧੇ ਤੇ ਸਤਿਗੁਰੂ ਕਬੀਰ ਬੰਦੀਛੋੜ ਆਸ਼ਰਮ ਕਾਹਨੂੰਵਾਨ ਟਰੱਸਟ ਦੇ ਮੁੱਖੀ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਜੋ ਬੀਤੇ ਦਿਨ ਵਾਹਿਗੁਰੂ ਵੱਲੋਂ ਬਖਸ਼ੀ ਹੋਈ ਸੰਸਾਰਿਕ ਯਾਤਰਾ ਨੂੰ ਪੂਰਾ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਅੱਜ ਉਨ੍ਹਾਂ ਦੀ ਅੰਤਿਮ ਯਾਤਰਾ ਸਮੂਹ ਸੰਗਤਾ ਦੀ ਹਾਜ਼ਰੀ ਵਿੱਚ ਸਤਿਗੁਰੂ ਕਬੀਰ ਬੰਦੀਛੋੜ ਆਸ਼ਰਮ ਤੋਂ ਸੁਰੂ ਹੋ ਕੇ ਕਾਹਨੂੰਵਾਨ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦੇ ਹੋਏ ਆਰੰਭਕ ਸਥਾਨ ਤੇ ਪਹੁੰਚੀ। ਇਸ ਦੌਰਾਨ ਆਸ਼ਰਮ ਵਿੱਖੇ ਹੀ ਅੰਗੀਠਾ ਸਾਹਿਬ ਸਜਾ ਕੇ ਕੀਰਤਨ ਸਮਾਗਮ ਤੇ ਅਰਦਾਸ ਉਪਰੰਤ ਨਮਨ ਅੱਖਾਂ ਨਾਲ ਸੰਗਤਾਂ ਨੇ ਸੰਤ ਬਾਬਾ ਗੁਰਵਿੰਦਰ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਮੁੱਖ ਸੇਵਕ ਭਾਈ ਜਪਜੀਤ ਸਿੰਘ, ਸੁਸ਼ੀਲ ਰਿੰਕੂ ਵਿਧਾਇਕ ਹਲਕਾ ਦੱਖਣੀ ਜਲੰਧਰ, ਮਹਿੰਦਰ ਭਗਤ, ਡਾ. ਸ਼ਿਵਦਿਆਲ ਮਾਲੀ, ਅਕਾਲੀ ਦਲ ਦੇ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ, ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੇ.ਪੀ ਭਗਤ, ਕੋਆਰਡੀਨੇਟਰ ਧਰਮਪਾਲ ਭਗਤ, ਸੁੱਚਾ ਲਾਲ ਅੰਮ੍ਰਿਤਸਰ, ਸਤਿਗੁਰੂ ਕਬੀਰ ਮੰਦਿਰ ਕਮੇਟੀ ਦੇ ਪ੍ਰਧਾਨ ਮਾ: ਅਸ਼ਵਨੀ ਫੱਜੂਪੁਰ, ਗੁਰਬਚਨ ਸਿੰਘ ਜ਼ਿਲੇਦਾਰ, ਭਗਤ ਦੀਨਾਨਾਥ, ਕੀਮਤੀ ਭਗਤ, ਪ੍ਰੇਮ ਭਗਤ ਅਹਿਮਦਾਬਾਦ, ਬਾਬਾ ਤਰਸੇਮ ਸਿੰਘ ਦੀਨਪੁਰ, ਕ੍ਰਿਸ਼ਨ ਕੁਮਾਰ ਭਗਤ, ਏ.ਐਸ.ਆਈ ਵਿਜੇ ਕੁਮਾਰ, ਸਾਬਕਾ ਸਰਪੰਚ ਦਵਿੰਦਰ ਭਗਤਪੁਰਾ, ਚਿਮਨ ਲਾਲ ਕਾਹਨੂੰਵਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਪਿੰਡ ਛੀਨਾ ਰੇਤ ਵਾਲਾ ਵਿਖੇ ਅੰਡਰਗਰਾਊਂਡ ਸੀਵਰੇਜ ਦਾ ਨੀਂਹ ਪੱਥਰ ਰੱਖਿਆ
ਕਾਦੀਆਂ 7 ਅਗਸਤ( ਸਲਾਮ ਤਾਰੀ )ਅੱਜ ਪਿੰਡ ਛੀਨਾ ਰੇਤ ਵਾਲਾ ਵਿਖੇ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਜੀ ਨੇ