260 ਞੇਂ ਦਿਨ ਚ ਜਾਰੀ ਧਰਨੇ ਚ ਮੰਡੀਆਂ ਚ ਕਿਸਾਨਾਂ ਦੀ ਲੁੱਟ ਕਰਨ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ

ਜਗਰਾਉਂ 17 (ਰਛਪਾਲ ਸਿੰਘ ਸ਼ੇਰਪੁਰੀ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਸਥਾਨਕ ਰੇਲ ਪਾਰਕ ਮੋਰਚੇ  ਚ ਇਕੱਤਰ ਕਿਸਾਨਾਂ ਨੇ ਮੰਡੀਆਂ ਚ ਕਿਸਾਨਾਂ ਦੀ ਹੋ  ਰਹੀ ਲੁੱਟ ਖਸੁੱਟ ਖਿਲਾਫ ਜੋਰਦਾਰ ਆਵਾਜ ਬੁਲੰਦ ਕੀਤੀ।ਉਨਾਂ ਕਿਹਾ ਕਿ ਪਹਿਲਾਂ ਮੰਡੀਆਂ ਚ ਕਿਸਾਨਾਂ ਨੂੰ ਵਪਾਰੀਆਂ ਨੇ ਗਰੁੱਪ ਬਣਾ ਕੇ ਮਿਥੇ ਰੇਟ ਤੋ ਘਟ ਦੇ ਕੇ ਪ੍ਰਤੀ ਕੁਇੰਟਲ ਹਜਾਰ ਪੰਦਰਾ ਸੋ ਦਾ ਰਗੜਾ ਲਾਇਆ।ਫਿਰ ਬੀਤੇ ਦਿਨੀ ਇਲਾਕੇ ਦੇ ਕਈ ਪਿੰਡਾਂ ਚ ਹੋਈ ਗੜੇਮਾਰ ਕਾਰਣ ਅਨੇਕਾਂ ਕਿਸਾਨਾਂ ਦੀ ਮੂੰਗੀ ,ਮੱਕੀ ਤੇ ਪੁਦੀਨੇ ਦੀ ਫਸਲ ਤਬਾਹ ਹੋ ਗਈ। ਤੇ ਹੁਣ ਰਹਿੰਦੀ ਖੂਹੰਦੀ ਕਸਰ ਮੰਡੀਆਂ ਚ ਮੂੰਗੀ ਵਧ ਤੋਲ ਕੇ ਹੜਪੀ ਜਾ ਰਹੀ ਹੈ।ਅਜਿਹੇ ਲੁਟੇਰਿਆਂ ਨੂੰ ਨਾ ਤਾਂ ਕਾਨੂੰਨ ਦਾ ਡਰ ਹੈ ਤੇ ਨਾ ਹੀ ਇਨਸਾਨੀ ਭਾਈਚਾਰੇ ਦਾ। ਅਜਿਹੇ ਦੋਸ਼ੀਆਂ ਦਾ ਮੰਡੀ ਦੇ ਸੁਹਿਰਦ ਆੜਤੀਆਂ ਅਤੇ ਗੱਲਾ ਮਜਦੂਰ ਯੂਨੀਅਨ ਨੂੰ ਬਾਈਕਾਟ ਕਰਨਾ ਚਾਹੀਦਾ ਹੈ। ਜੇਕਰ ਅਜਿਹੇ ਦੋਸ਼ੀ ਨੰਗੇ ਨਾ ਕੀਤੇ ਗਏ ਤਾਂ ਚਲ ਰਹੇ ਪਵਿੱਤਰ ਕਿਸਾਨ ਮਜਦੂਰ ਸੰਘਰਸ਼ ਦੀ  ਸੱਚੀ ਸੂਚੀ ਭਾਵਨਾ ਨੂੰ ਵਡੀ ਸੱਟ ਵਜੇਗੀ। ਇਸ ਮਾਮਲੇ ਸਬੰਧੀ ਅਜ ਧਰਨੇ ਚ ਕਿਸਾਨ ਮੋਰਚੇ ਨੇ ਭਲਕੇ ਯੋਗ ਐਕਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਦਰਸ਼ਨ ਸਿੰਘ ਗਾਲਬ  ਅਤੇ ਲੋਕ ਆਗੂ ਕੰਵਲਜੀਤ ਖੰਨਾ ਨੇ 26 ਜੂਨ ਨੂੰ ਐਮਰਜੈਂਸੀ ਦੇ ਕਾਲੇ ਦਿਨ ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਬਚਾਓ ਲੋਕਤੰਤਰ ਬਚਾਓ ਦੇ ਨਾਰੇ ਹੇਠ ਸ਼ਹਿਰ ਚ  ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਦੇਸ਼ ਤੇ ਰਾਜ ਕਰਦੀ ਭਾਜਪਾ ਹਕੂਮਤ ਨੇ ਨੈਤਿਕਤਾ ਅਤੇ ਨਿਆਂ ਦੇ ਸਾਰੇ ਪੈਮਾਨੇ ਛਿੱਕੇ ਟੰਗ ਦਿਤੇ ਹਨ।ਇਸ ਲੋਕ ਵਿਰੋਧੀ ਹਕੂਮਤ ਦੀ ਸਿਆਸੀ ਮੋਤ ਬਹੁਤ ਨੇੜੇ ਹੈ ਤੇ ਕਿਸਾਨ ਸੰਘਰਸ਼  ਦੀ ਜਿੱਤ ਯਕੀਨੀ ਹੈ। ਇਸ ਸਮੇਂ ਦਿੱਲੀ ਕਿਂਸਾਨ ਸੰਘਰਸ਼ ਤੋਂ ਪਰਤੇ ਮਾਸਟਰ ਹਰਭਜਨ ਸਿੰਘ ਨੇ ਦਿੱਲੀ ਸਘੰਰਸ਼ ਦਾ ਅੱਖੀਂ ਡਿਠਾ ਹਾਲ ਸੁਣਾ ਕੇ ਧਰਨਾਕਾਰੀਆਂ ਦੇ ਹੌਂਸਲੇ ਬੁਲੰਦ ਕੀਤੇ।ਇਸ ਸਮੇ ਸਰਬਜੀਤ ਸਿੰਘ ਗਰੇਵਾਲ, ਇਕਬਾਲ ਸਿੰਘ ਬੁੱਟਰ ਆਦਿ ਹਾਜਰ ਸਨ। ਮੰਚ ਸੰਚਾਲਨ ਜਗਦੀਸ਼ ਸਿੰਘ  ਨੇ ਕੀਤਾ।

वेदकौर आर्य गर्ल्स सीनियर सेकेंडरी स्कूल में तीज का त्योहार बड़ी धूमधाम से मनाया गया

कादियां : स्थानीय वेदकौर आर्य गर्ल्स सीनियर सेकेंडरी स्कूल में पंजाबी सभ्याचार को दर्शाता तीज का त्योहार बड़ी धूमधाम से मनाया गया ।इस दौरान छात्राओं

ਦੇਸ਼ ਦੇ 75 ਵੇਂ ਅਜ਼ਾਦੀ ਦਿਵਸ ਨੂੰ ਸਮਰਪਿਤ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਵਿੱਖੇ ਰੰਗਾ ਰੰਗ ਪ੍ਰੋਗਾਮ ਦਾ ਆਯੋਜਨ

ਕਾਦੀਆਂ 12 ਅਗਸਤ (ਸਲਾਮ ਤਾਰੀ) ਦੇਸ਼ ਦੇ 75 ਵੇਂ ਅਜ਼ਾਦੀ ਦਿਵਸ ਨੂੰ ਮਨਾਉਣ ਲਈ ਜਿੱਥੇ ਪੂਰੇ ਦੇਸ਼ ਭਰ ਵਿਚ ਤਿਆਰੀਆਂ ਜੋਰਾਂ ਚ ਚੱਲ ਰਹੀਆਂ ਹੱਨ

ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਕੂਲ ਵਿੱਚ ਪੌਦੇ ਲਗਾਏ ਗਏ

*ਬਟਾਲਾ 12 ਅਗਸਤ (ਮੁਨੀਰਾ ਸਲਾਮ ਤਾਰੀ ) ਸਮਾਜ ਸੇਵਾ ਵਿੱਚ ਮੋਹਰੀ ਰਹਿਣ ਵਾਲੀ ਸੰਸਥਾ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਰਕਾਰੀ ਸੀਨੀਃ ਸੈਕੰਃ ਸਕੂਲ ਮਸਾਣੀਆਂ ਵਿਖੇ

ਸਰਕਾਰੀ ਪ੍ਰਇਮਰੀ ਸਮਾਰਟ ਸਕੂਲ ਭੰਗਵਾਂ ਵਿਖੇ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਪ੍ਰੋਗਰਾਮ ਆਯੋਜਿਤ

ਕਾਹਨੂੰਵਾਨ 12 ਅਗਸਤ ( ਮੁਨੀਰਾ ਸਲਾਮ ਤਾਰੀ) *ਅੱਜ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੰਗਵਾਂ ਬਲਾਕ ਕਾਹਨੂੰਵਾਨ

कादियां में धूमधाम से मनाया गया रक्षाबंधन का त्योहार

कादियां: रक्षा बंधन के पवित्र त्योहार के अवसर पर जहां उस लोगों द्वारा वीरवार को राखियां बांधी गई वहीं शुक्रवार को भी अधिकतर लोगों द्वारा 

ਨਾਕਾਬੰਦੀ ਦੌਰਾਨ ਪੁਲੀਸ ਮੁਲਾਜ਼ਮ ਤੇ ਚੜਾਈ ਕਾਰ, “ਤਲਾਸ਼ੀ ਲੈਣ ਤੇ 10 ਗ੍ਰਾਮ ਹੈਰੋਇਨ ਬਰਾਮਦ

ਕਾਦੀਆਂ 12 ਅਗਸਤ (ਮੁਨੀਰਾ ਸਲਾਮ ਤਾਰੀ) :- ਪੁਲਿਸ ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਬੱਲੋਵਾਲ ਵਿਚ ਘੁਮਾਣ ਪੁਲੀਸ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਚਿੱਟੇ ਰੰਗ ਦੀ