ਨਵਾਂਸ਼ਹਰ , 16 ਜੂਨ(ਵਿਪਨ)
ਪੰਜਾਬ ਸਟੇਟ ਬੋਰਡ ਆੱਫ ਟੈਕਨੀਕਲ ਐਜੁਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿਗ ( ਪੀਐਸਬੀਟੀਈ ) ਦਾ ਕੇਸੀ ਪੋਲੀਟੈਕਨਿਕ ਕਾਲਜ ਦੇ ਮੈਕੇਨਿਕਲ ਇੰਜੀਨਿਅਰਿੰਗ ( ਐਮਈ ) ਵਿਭਾਗ ਦਾ ਨਵੰਬਰ ਦਸੰਬਰ 2020 ਦਾ ਤੀਸਰੇ ਅਤੇ ਪੰਜਵੇਂ ਸਮੈਸਟਰ ਦਾ ਘੋਸ਼ਿਤ ਨਤੀਜਾ ਸ਼ਾਨਦਾਰ ਰਿਹਾ ਹੈ । ਕਾਲਜ ਪਿ੍ਰੰਸੀਪਲ ਇੰਜ. ਰਾਜਿੰਦਰ ਮੂੰਮ ਨੇ ਦੱਸਿਆ ਕਿ ਤੀਸਰੇ ਸਮੈਸਟਰ ’ਚ ਅਜੈ ਕੁਮਾਰ ਨੇ 1000 ’ਚੋਂ 770 ਅੰਕ ਲੈ ਕੇ ਕਾਲਜ ’ਚ ਪਹਿਲਾ, ਅਰਬਾਜ ਆਲਮ ਨੇ 719 ਅੰਕ ਲੈ ਕੇ ਕਾਲਜ ’ਚ ਦੂਜਾ ਸਥਾਨ ਪਾਇਆ ਹੈ । ਉਥੇ ਹੀ ਪੰਜਵੇਂ ਸਮੈਸਟਰ ’ਚ ਨੀਰਜ ਕੁਮਾਰ ਸਿੰਘ ਨੇ 975 ’ਚੋਂ 684 ਅੰਕ ਲੈ ਕੇ ਕਾਲਜ ’ਚ ਪਹਿਲਾ, ਦੁਸ਼ਾਲ ਕੁਮਾਰ ਨੇ 651 ਅੰਕ ਲੈ ਕੇ ਦੂਜਾ ਅਤੇ ਅਮੋਦ ਕੁਮਾਰ ਯਾਦਵ ਨੇ 643 ਅੰਕ ਲੈ ਕੇ ਤੀਜਾ ਸਥਾਨ ਪਾਇਆ ਹੈ । ਇਹਨਾਂ ਸਾਰੇ ਹੋਣਹਾਰਾਂ ਨੂੰ ਕੇਸੀ ਗਰੁੱਪ ਦੇ ਵਾਇਸ ਚੇਅਰਮੈਨ ਹਿਤੇਸ਼ ਗਾਂਧੀ, ਕੈਂਪਸ ਡਾਇਰੇਕਟਰ ਡਾੱ. ਪ੍ਰਵੀਨ ਕੁਮਾਰ ਜੰਜੁਆ, ਪਿ੍ਰੰਸੀਪਲ ਇੰਜ ਰਾਜਿੰਦਰ ਮੂੰਮ, ਐਚਓਡੀ ਇੰਜ. ਪਰਵਿੰਦਰ ਕੁਮਾਰ ਅਤੇ ਇੰਜ. ਐਨਕੇ ਸੋਨੀ ਨੇ ਹਾਰਦਿਕ ਵਧਾਈ ਦਿੱਤੀ ਹੈ ।
–