ਸਾਰੀਆਂ ਦੁਕਾਨਾਂ ਸੋਮਵਾਰ ਤੋਂ ਸਨਿਚਰਵਾਰ ਤਕ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਖੁੱਲਣਗੀਆਂ

ਗੁਰਦਾਸਪੁਰ, 16 ਜੂਨ ( ਸਲਾਮ ਤਾਰੀ ) ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਧੀਕ ਮੁੱਖ ਸਕੱਤਰ (ਗ੍ਰਹਿ), ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵਲੋਂ 15 ਜੂਨ 2021 ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ 16 ਜੂਨ 2021 ਤਕ ਤਹਿਤ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਰੋਕਾਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

            ਇਸ ਲਈ ਜਿਲਾ ਮੈਜਿਸਟੇਟ ਗੁਰਦਾਸਪੁਰ ਵਲੋਂ 1973 ਦੀ ਧਾਰਾ 144 ਸੀ.ਆਰ.ਪੀ.ਸੀ ਅਤੇ ਡਿਜਾਸਟਰ ਮੈਨਜੇਮੈਂਟ ਐਕਟ 2005 ਤਹਿਤ ਜ਼ਿਲ੍ਹੇ ਦੀ ਹਦੂਦ ਅੰਦਰ ਹੇਠ ਲਿਖੇ ਹੁਕਮ ਜਾਰੀ ਕੀਤੇ ਗਏ ਹਨ।

1.        ਜਿਲੇ ਅੰਦਰ ਕੋਵਿਡ-19 ਨੂੰ ਕੰਟਰੋਲ ਅਤੇ ਮੈਨੇਜ ਕਰਨ ਲਈ ਐਪੀਡੈਮਿਕ ਡਿਸੀਜ਼ ਐਕਟ, 1897 ਦੇ ਸੈਕਸ਼ਨ 2 ਅਤੇ ਡਿਜਾਸਟਰ ਮੈਨਜੇਮੈਂਟ ਐਕਟ 2005 ਤਹਿਤ ਜਿਲੇ ਵਿਚ ਹੇਠ ਲਿਖੀਆਂ ਰੋਕਾਂ ਸਖਤੀ ਨਾਲ ਲਾਗੂ ਕੀਤੀਆਂ ਜਾਂਦੀਆਂ ਹਨ :

1.        ਜਿਲੇ ਅੰਦਰ ਰਾਤ ਦਾ ਕਰਫਿਊ ਰੋਜਾਨਾ ਸ਼ਾਮ 8 ਵਜੇ ਤੋਂ ਸਵੇਰੇ 5 ਵਜੇ ਤਕ ਲੱਗੇਗਾ ਅਤੇ ਐਤਵਾਰ ( ਸਨਿਚਵਾਰ ਰਾਤ 8 ਵਜੇ ਤੋਂ ਸੋਮਵਾਰ 5 ਵਜੇ) ਤਕ ਲਾਗੂ ਰਹੇਗਾ। ਪਰ ਜਰੂਰੀ ਗਤੀਵਿਧੀਆਂ ’ਤੇ ਕਰਫਿਊ ਲਾਗੂ ਨਹੀਂ ਹੋਵੇਗਾ।

2.        ਸਾਰੇ ਰੈਸਟੋਰੈਂਟ (ਸਮੇਤ ਹੋਟਲਾਂ ਵਿਚ), ਕੈਫੇ, ਕਾਫੀ ਸ਼ਾਪਜ਼, ਫਾਸ ਫਡ ਤੇ ਢਾਬੇ ਆਦਿ, ਸਿਨੇਮਾ, ਜਿੰਮ, ਮਿਊਜੀਅਮ 50 ਫੀਸਦ ਕਪੈਸਟੀ ਨਾਲ ਖੁੱਲ੍ਹ ਸਕਣਗੇ ਅਤੇ ਸਾਰਿਆਂ ਕਰਮਚਾਰੀਆਂ ਦੇ ਘੱਟੋ ਘੱਟ ਇਕ ਕੋਵਿਡ ਵਿਰੋਧੀ ਵੈਕਸੀਨ ਜਰੂਰ ਲੱਗੀ ਹੋਵੇ।

3.        ਬਾਰ, ਪੱਬਜ਼ ਅਤੇ ਆਹਾਤੇ ਬੰਦ ਰਹਿਣਗੇ।

4.        ਸਾਰੀਆਂ ਸਿੱਖਿਆ ਸੰਸਥਾਵਾਂ ਜਿਵੇਂ ਸਕੂਲ ਤੇ ਕਾਲਜ ਆਦਿ ਬੰਦ ਰਹਿਣਗੇ।

5.        50 ਤੋਂ ਵੱਧ ਲੋਕਾਂ ਦੀ ਇਕੱਤਰਤਾ ਨਹੀਂ ਹੇਵੇਗੀ, ਵਿਆਹ ਅਤੇ ਸੰਸਕਾਰ ਮੋਕੇ ਵੀ 50 ਲੋਕਾਂ ਦਾ ਇਕੱਠ ਹੋ ਸਕੇਗਾ।

6.        ਨਾਨ-ਏਸੀ ਬੱਸਾਂ ਫੁੱਲ ਕਪੈਸਟੀ (ਸੀਟਾਂ) ਨਾਲ ਚੱਲ ਸਕਣਗੀਆਂ ਪਰ ਸਵਾਰੀ ਖੜ੍ਹੀ ਨਹੀਂ ਹੋਣੀ ਚਾਹੀਦੀ। ਏ.ਸੀ ਬੱਸਾਂ 50 ਫੀਸਦ ਕਪੈਸਟੀ ਨਾਲ ਚੱਲਣਗੀਆਂ।

ਛੋਟਾਂ  :

1.        ਸਵਾਰੀਆਂ ਦੇ ਆਵਾਜਾਈ, ਹਵਾਈ, ਰੇਲਗੱਡੀਆਂ ਅਤੇ ਬੱਸਾਂ ਦੇ ਦਸਤਾਵੇਜਾਂ ਰਾਹੀਂ ਕੀਤੀ ਜਾ ਸਕੇਗੀ। ਇੰਟਰ ਅਤੇ ਇੰਟਰ ਸਟੇਟ ਵਿਚ ਜਰੂਰੀ ਅਤੇ ਗੈਰ ਜਰੂਰੀ ਵਸਤਾਂ ਦੀ ਢੋਆ ਢੁਆਈ।

2.        ਸਾਰੀਆਂ ਜਰੂਰੀ ਵਸਤਾਂ ਜਿਵੇਂ ਖਾਣਾ, ਦਵਾਈਆਂ, ਮੈਡੀਕਲ ਯੰਤਰ ਆਦਿ ਈ-ਕਾਮਰਸ।

3.        ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਕੰਸ਼ਟਰੱਕਸ਼ਨ ਦਾ ਕੰਮ

4.        ਖੇਤੀਬਾੜੀ ਜਿਵੇਂ ਖਰੀਦ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਟਰਨਰੀ ਸੇਵਾਵਾਂ।

5.        ਕੈਂਪਾਂ ਰਾਹੀ ਵੈਕਸ਼ੀਨੇਸ਼ਨ

6.        ਮੈਨੂਫੇਕਚਰਿੰਗ ਇੰਡਸਟਰੀ, ਕਮਰਸ਼ੀਅਲ ਐਂਡ ਪ੍ਰਾਈਵੇਟ ਐਸਟੈਬਲਿਸ਼ਮੈਂਟ ਅਤੇ ਸੇਵਾਵਾਂ, ਕਮਰਚਾਰੀਆਂ/ਵਰਕਰਾਂ ਦੀ ਆਵਾਜਾਈ, ਸਮਾਨ ਢੋਣ ਵਾਲੇ ਵਾਹਨ ਆਦਿ :

1.        ਟੈਲੀਕਮਿਊਨੀਕੇਸ਼ਨ, ਇੰਟਰਨੈੱਟ ਸਰਵਿਸ, ਬਰਾਡਕਾਸਟਿੰਗ ਐਂਡ ਕੇਬਲ ਸਰਵਿਸ, ਆਈ.ਟੀ ਅਤੇ ਆਈ.ਟੀ ਨਾਲ ਸਬੰਧਤ ਸੇਵਾਵਾਂ।

2.        ਜਰੂਰੀ ਚੀਜਾਂ ਦੀ ਡਿਲਵਰੀ ਜਿਵੇਂ ਖਾਣਾ, ਦਵਾਈਆਂ, ਮੈਡੀਕਲ ਯੰਤਰ ਆਦਿ ਈ-ਕਾਮਰਸ।

3.        ਪੈਟਰੋਲ ਪੰਪਜ਼ ਅਤੇ ਪੈਟਰੋਲੀਅਮ ਪ੍ਰੋਡਕਟਸ, ਐਲਪੀਜੀ, ਪੈਟਰੋਲੀਅਮ ਅਤੇ ਗੈਸ ਰਿਟੇਲ ਅਤੇ ਸਟੋਰਜ਼, ਕੋਲਾ, ਫਾਇਰਵੁੱਡ ਅਤੇ ਹੋਰ ਫਿਊਲ।

4.        ਪਾਵਰ ਜਨਰੇਸ਼ਨ, ਟਰਾਂਸ਼ਮਿਸ਼ਨ ਅਤੇ ਯੂਨਿਟ ਅਤੇ ਸਰਵਿਸ ਵੰਡ।

5.        ਕੋਲਡ ਸਟੋਰਜ਼ ਅਤੇ ਵੇਅਰਹਾਊਜ ਸੇਵਾਵਾਂ।

6.        ਪ੍ਰਾਈਵੇਟ ਸਕਿਊਰਿਟੀ ਸੇਵਾਵਾਂ.

7.        ਖੇਤਾਂ ਵਿਚ ਕਿਸਾਨਾਂ ਅਤੇ ਫਾਰਮ ਵਰਕਰਾਂ ਵਲੋਂ ਫਾਰਮਿੰਗ ਆਪਰੇਸ਼ਨਜ਼।

8.        ਸਾਰੇ ਬੈਂਕ/ਆਰਬੀਆਈ ਸੇਵਾਵਾਂ, ਏਟੀਐਮਜ਼, ਕੈਸ਼ ਵੈਨ ਅਤੇ ਕੇਸ਼ ਹੈਂਡਲਿੰਗ/ਵੰਡ ਸੇਵਾਵਾਂ।

2.        ਉਪਰੋਤ ਹੁਕਮਾਂ ਤੋਂ ਇਲਾਵਾ ਐਸਟੇਬਲਿਸ਼ਮੈਂਟ(5stablishment)/ਦੁਕਾਨਾਂ ਸਮੇਤ ਮਾਲਜ਼ ਅਤੇ ਮਲਟੀਪਲੈਕਸ ਆਦਿ ਜਿਲੇ ਦੀ ਹਦੂਦ ਅੰਦਰ ਖੋਲ੍ਹਣ ਦੇ ਦਿਨ ਅਤੇ ਸਮਾਂ ਹੇਠ ਲਿਖੇ ਅਨੁਸਾਰ ਹੋਵੇਗਾ :

ਲੜੀ ਨੰਬਰ          ਆਈਟਮ         ਦਿਨ   ਸਮਾਂ

1.                    ਹਸਪਤਾਲ ਅਤੇ ਮੈਡੀਕਲ ਐਸਟੇਬਲਿਸ਼ਮੈਂਟ  (5stablishment), ਮੈਨੂਫੈਕਚਕਿੰਗ ਅਤੇ ਡਿਸਟਰੀਬਿਊਸ਼ਨ ਯੂਨਿਟ, ਦੋਵੇ ਪ੍ਰਾਈਵੇਟ ਅਤੇ ਸਰਕਾਰੀ ਸੈਕਟਰ, ਡਿਸਪੈਂਸਰੀ, ਕੈਮਿਸਟ ਅਤੇ ਮੈਡੀਕਲ ਯੰਤਰ ਵਾਲੀਆਂ ਦੁਕਾਨਾਂ, ਲੈਬਾਰਟੀਜ਼, ਕਲੀਨਿਕਸ, ਨਰਸਿੰਗ ਹੋਮ, ਐਬੂਲੰਸ ਆਦਿ। ਮੈਡੀਕਲ ਪਰਸਨਲ, ਨਰਸਾਂ, ਪੈਰਾ-ਮੈਡੀਕਲ ਸਟਾਫ ਲਈ ਟਰਾਂਸਪੋਰਟ ਅਤੇ ਹੋਰ ਹਸਪਤਾਲ ਦੀ ਮਦਦ ਲਈ ਸੇਵਾਵਾਂ ਸ਼ਾਮਿਲ ਹਨ।   ਹਫਤੇ ਦੇ ਸੱਤ ਦਿਨ

 (ਸੋਮਵਾਰ ਤੋਂ ਐਤਵਾਰ)            24 ਘੰਟੇ, ਸੱਤ ਦਿਨ

2.                    ਦੁੱਧ ਅਤੇ ਡੇਅਰੀ ਪ੍ਰੋਡਕਟਸ, ਮੀਟ ਅਤੇ ਪੋਲਟਰੀ /ਪੋਲਟਰੀ ਪ੍ਰੋਡਕਟਸ ਦੁਕਾਨਾਂ, ਮੀਟ, ਮੱਛੀ ਅਤੇ ਫਿਸ਼ ਸੀਡਜ਼ ਦੀ ਸਪਲਾਈ।   ਸੋਮਵਾਰ ਤੋਂ ਐਤਵਾਰ    ਸਵੇਰੇ 7 ਤੋਂ ਸ਼ਾਮ 7 ਵਜੇ ਤਕ

3.                    ਫਲ, ਸਬਜ਼ੀਆਂ ਵਾਲੀਆਂ ਦੁਕਾਨਾਂ ਤੇ ਰੇਹੜੀਆਂ

(ਰੇਹੜੀਆਂ ਵਾਲੇ ਭੀੜ ਤੋਂ ਬਚਣ ਲਈ ਆਪਸ ਵਿਚ ਤਿੰਨ ਫੁੱਟ ਦੀ ਦੂਰੀ ਰੱਖਣਗੇ)।         ਸੋਮਵਾਰ ਤੋਂ ਐਤਵਾਰ    ਸਵੇਰੇ 7 ਤੋਂ ਸ਼ਾਮ 7 ਵਜੇ ਤਕ

   4       ਬਾਕੀ ਸਾਰੀਆਂ ਦੁਕਾਨਾਂ           ਸੋਮਵਾਰ ਤੋਂ ਸ਼ਨਿਚਰਵਾਰ ਸਵੇਰੇ 7 ਤੋਂ ਸ਼ਾਮ 7 ਵਜੇ ਤਕ

   5       ਸਾਰੇ ਰੈਸਟੋਰੈਂਟ (ਸਮੇਤ ਹੋਟਲਾਂ ਵਿਚ), ਕੈਫੇ, ਕਾਫੀ ਸ਼ਾਪਜ਼, ਫਾਸ ਫਡ ਤੇ ਢਾਬੇ ਆਦਿ, ਸਿਨੇਮਾ, ਜਿੰਮ, ਮਿਊੀਜ਼ਮ 50 ਫੀਸਦ ਕਪੈਸਟੀ ਨਾਲ ਖੁੱਲ੍ਹ ਸਕਣਗੇ

ਸੋਮਵਾਰ ਤੋਂ ਐਤਵਾਰ, 50 ਫੀਸਦ ਕਪੈਸਟੀ ਨਾਲ ਖੁੱਲ੍ਹ ਸਕਣਗੇ ਅਤੇ ਸਾਰਿਆਂ ਕਰਮਚਾਰੀਆਂ ਦੇ ਘੱਟੋ ਘੱਟ ਇਕ ਕੋਵਿਡ ਵਿਰੋਧੀ ਵੈਕਸੀਨ ਜਰੂਰ ਲੱਗੀ ਹੋਵੇ        (ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ (ਹੋਟਲ ਵਿਚ ਬੈਠ ਕੇ) ਅਤੇ (ਹੋਮ ਡਿਲਵਰੀ ਰਾਤ 9 ਵਜੇ ਤਕ)।

   6       ਪ੍ਰਚੂਨ ਅਤੇ ਹੋਲਸੇਲਰ ਸ਼ਰਾਬ ਦੇ ਠੇਕੇ

 (ਪਰ ਆਹਾਤੇ ਨਹੀਂ ਖੁੱਲ੍ਹਣਗੇ)। ਸੋਮਵਾਰ ਤੋਂ ਸ਼ਨਿਚਰਵਾਰ         ਸਵੇਰੇ 7 ਤੋਂ ਸ਼ਾਮ 7 ਵਜੇ ਤਕ

   7       ਪੈਟਰੋਲ ਪੰਪ ਅਤੇ ਐਲ ਪੀ ਜੀ  ਸਾਰੇ ਕੰਮ ਵਾਲੇ ਦਿਨ                ਨਿਯਮਾਂ ਅਨੁਸਾਰ

   8           ਬੈਂਕ

(ਨਿਯਮਾਂ ਅਨੁਸਾਰ)      ਸਾਰੇ ਕੰਮ ਵਾਲੇ ਦਿਨ                ਨਿਯਮਾਂ ਅਨੁਸਾਰ

ਪੁਲਿਸ ਅਥਾਰਟੀ, ਮਨਿਸਟਰੀ ਆਫਸ ਹੋਮ ਅਫੇਅਰਜ਼/ਰਾਜ ਸਰਕਾਰ ਵਲੋਂ ਕੋਵਿਡ-19 ਵਿਰੁੱਧ ਜਾਰੀ ਗਾਈਡਲਾਈਨਜ਼ ਅਤੇ ਸ਼ੋਸਲ ਡਿਸਟੈਸਿੰਗ, ਮਾਸਕ ਪਹਿਨਣ ਆਦਿ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪਾਬੰਦ ਹੋਵੇਗੀ।

Penal provisions

ਅਗਰ ਕੋਈ ਵਿਅਕਤੀ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ “he disaster management act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

   ਇਹ ਹੁਕਮ 16 ਜੂਨ 2021 ਤੋਂ ਲਾਗੂ ਹੋਵੇਗਾ ਤੇ 25 ਜੂਨ 2021 ਤਕ ਲਾਗੂ ਰਹੇਗਾ।

Share on facebook
Share on twitter
Share on email
Share on whatsapp
Share on telegram

ਪਿੰਡ ਛੀਨਾ ਰੇਤ ਵਾਲਾ ਵਿਖੇ ਅੰਡਰਗਰਾਊਂਡ ਸੀਵਰੇਜ ਦਾ ਨੀਂਹ ਪੱਥਰ ਰੱਖਿਆ

ਕਾਦੀਆਂ 7 ਅਗਸਤ( ਸਲਾਮ ਤਾਰੀ )ਅੱਜ ਪਿੰਡ ਛੀਨਾ ਰੇਤ ਵਾਲਾ ਵਿਖੇ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਜੀ ਨੇ

ਡੀਏਵੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਵਿਦਿਆਰਥਣਾ ਨੇ ਮਨਾਇਆ ਤੀਆਂ ਦਾ ਤਿਉਹਾਰ

ਕਾਦੀਆਂ 7 ਅਗਸਤ (ਮੁਨੀਰਾ ਸਲਾਮ ਤਾਰੀ) ਡੀਏਵੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਸਕੂਲੀ ਵਿਦਿਆਰਥਣਾਂ ਵੱਲੋਂ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ

ਸਬਸਿਡੀ ’ਤੇ ਖੇਤੀ ਮਸ਼ੀਨਰੀ ਲੈਣ ਲਈ ਕਿਸਾਨ 15 ਅਗਸਤ ਤੱਕ ਆਨਲਾਈਨ ਵਿਧੀ ਰਾਹੀਂ ਦੇ ਸਕਦੇ ਹਨ ਅਰਜ਼ੀਆਂ – ਜਗਰੂਪ ਸੇਖਵਾਂ

ਕਾਦੀਆਂ 7 ਅਗਸਤ (ਮੁਨੀਰਾ ਸਲਾਮ ਤਾਰੀ) :- ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ

13 ਤੋਂ 15 ਅਗਸਤ ਤੱਕ ਸਮੂਹ ਦੇਸ਼ ਵਾਸੀ ਆਪਣੇ ਘਰਾਂ ਉੱਤੇ ਤਿਰੰਗਾ ਝੰਡਾ ਲਹਿਰਾਉਣ – ਕੁਲਵਿੰਦਰ ਕੌਰ ਗੁਰਾਇਆ

ਕਾਦੀਆਂ 7 ਅਗਸਤ (ਮੁਨੀਰਾ ਸਲਾਮ ਤਾਰੀ) :- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਮਹਿਲਾ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਕੁਲਵਿੰਦਰ ਕੌਰ ਗੁਰਾਇਆ ਨੇ ਸਮੂਹ ਦੇਸ਼ ਵਾਸੀਆਂ ਨੂੰ

2 ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਮੌਜੂਦਾ ਕੌਂਸਲਰ ਰੀਟਾ ਭਾਟੀਆ ਦਾ ਪਰਸ ਖੋਹ ਕੇ ਰਫੂਚੱਕਰ

ਕਾਦੀਆਂ 7 ਅਗਸਤ (ਮੁਨੀਰਾ ਸਲਾਮ ਤਾਰੀ ) :- ਕਾਦੀਆਂ ਸ਼ਹਿਰ ਅੰਦਰ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਲੁਟੇਰੇ ਸ਼ਹਿਰ ਅੰਦਰ

ਸਰਕਾਰੀ ਪ੍ਰਾਇਮਰੀ ਸਕੂਲ ਦਾਰਾਪੁਰ ਵਿਖੇ ਅਜਾਦੀ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ ਕਰਵਾਇਆ*

  *ਗੁਰਦਾਸਪੁਰ 07 ਅਗਸਤ ( ਸਲਾਮ ਤਾਰੀ ) * * ਜਿਲ੍ਹਾ ਸਿੱਖਿਆ ਅਫ਼ਸਰ (ਐਲੀ) ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਡਿਪਟੀ ਡੀ.ਈ.ਓ. ਐਲੀ: ਬਲਬੀਰ ਸਿੰਘ