ਗੁਰਦਾਸਪੁਰ, 16 ਜੂਨ ( ਸਲਾਮ ਤਾਰੀ ) ਨਾਇਬ ਸੂਬੇਦਾਰ ਸ਼ਹੀਦ ਸਤਨਾਮ ਸਿੰਘ ਦੀ ਪਹਿਲੀ ਬਰਸੀ ਮੋਕੇ ਉਨਾਂ ਦੇ ਜੱਦੀ ਪਿੰਡ ਭੋਜਰਾਜ ਵਿਖੇ ਸ. ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ ਵਲੋਂ ਪਰਿਵਾਰ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਿਆਂ ਸ਼ਹੀਦ ਦੀ ਯਾਦ ਵਿਚ 10 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਯਾਦਗਾਰੀ ਗੇਟ ਨੂੰ ਲੋਕ ਅਰਪਨ ਕੀਤਾ ਗਿਆ

 ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਸਪੁੱਤਰ ਸ. ਊਦੈਵੀਰ ਸਿੰਘ ਰੰਧਾਵਾ ਨੇ ਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ ਦੀ ਪਹਿਲੀ ਬਰਸੀ ਮੌਕੇ ਕਰਵਾਏ ਸ਼ਰਧਾਂਜਲੀ ਸਮਾਗਮ ਤੋਂ ਪਹਿਲਾਂ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਦੀ ਹਾਜਰੀ ਵਿਚ ਪਹਿਲਾਂ, ਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ ਦੀ ਯਾਦ ਵਿਚ 21 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ, ਉਪਰੰਤ ਸ਼ਹੀਦ ਦੇ ਨਾਂਅ ਤੇ 10 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਯਾਦਗਾਰੀ ਗੇਟ ਦਾ ਉਦਘਾਟਨ ਕੀਤਾ

ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਸ਼ਹੀਦ ਦੀ ਸ਼ਹਾਦਤ ਦਾ ਮੁੱਲ ਨਹੀਂ ਤਾਰਿਆ ਜਾ ਸਕਦਾ ਹੈ ਪਰ ਸ਼ਹੀਦਾਂ ਨੂੰ ਯਾਦ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਉਨਾਂ ਅੱਗੇ ਕਿਹਾ ਕਿ ਜਲਦ ਹੀ ਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ ਦੀ ਯਾਦ ਵਿਚ ਫੁੱਟਬਾਲ ਟੂਰਨਾਂਮੈਂਟ ਕਰਵਾਇਆ ਜਾਵੇਗਾ, ਜਿਸ ਦਾ ਸਾਰਾ ਖਰਚਾ ਉਨਾਂ ਵਲੋਂ ਨਿੱਜੀ ਤੋਰ ਤੇ ਕੀਤਾ ਜਾਵੇਗਾ

ਸ. ਰੰਧਾਵਾ ਨੇ ਅੱਗੇ ਕਿਹਾ ਕਿ ਸ਼ਹੀਦ ਆਪਣੇ ਪਰਿਵਾਰ ਦੀ ਪਰਵਾਹ ਨਾ ਕਰਦਿਆਂ ਦੇਸ਼ ਦੀ ਖਾਤਰ ਜਾਨਾਂ ਨਿਛਵਾਰ ਕਰਦੇ ਹਨ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀ ਸ਼ਹੀਦਾਂ ਨੂੰ ਵੱਧ ਤੋਂ ਵੱਧ ਦਿਲਾਂ ਵਿਚ ਵਸਾ ਕੇ ਰੱਖੀਏ ਅਤੇ ਨਾ ਕੇਵਲ ਦੇਸ਼ ਦੀ ਖਾਤਰ ਸ਼ਹੀਦੀ ਜਾਮ ਪੀਣ ਵਾਲੇ ਸੂਰਬੀਰ ਯੋਧਿਆਂ ਬਲਕਿ ਦੇਸ਼ ਦੀ ਸੇਵਾ ਕਰ ਰਹੇ ਫੋਜ ਦੇ ਜਵਾਨਾਂ ਦਾ ਵੀ ਵੱਧ ਤੋਂ ਵੱਧ ਸਨਮਾਨ ਕਰੀਏ

ਇਸ ਮੌਕੇ ਸੂਬੇਦਾਰ ਸੁਖਚੈਨ ਸਿੰਘ, ਗੁਰਜੀਤ ਸਿੰਘ ਬੀ.ਡੀਪੀ.ਓ, ਗੁਰਵਿੰਦਰ ਸਿੰਘ, ਸੱਤਪਾਲ ਸਿੰਘ ਮੈਂਬਰ ਜਿਲਾ ਪ੍ਰੀਸ਼ਦ, ਅਮਰਜੀਤ ਕੋਰ ਸਰਪੰਚ ਆਦਿ ਮੋਜੂਦ ਸਨ

Leave a Reply

Your email address will not be published. Required fields are marked *