ਧਰਨਾਕਾਰੀਆਂ ਨੇ ਮੋਦੀ ਸਰਕਾਰ ਤੋਂ ਬੇਲਗਾਮ ਮਹਿੰਗਾਈ ਨੂੰ ਨੱਥ ਪਾਉਣ ਦੀ ਮੰਗ ਕਰਦਿਆਂ ਜੋਰਦਾਰ ਨਾਅਰੇਬਾਜੀ ਕੀਤੀ.

ਜਗਰਾਉਂ 15 ਜੂਨ (  ਰਛਪਾਲ ਸਿੰਘ ਸ਼ੇਰਪੁਰੀ)   ਅੱਜ ਦੇ ਧਰਨੇ ਚ ਪਿੰਡ ਭਮਾਲ ਤੇ ਹਠੂਰ ਦੇ    258 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਚ ਚੱਲ ਰਹੇ ਸੰਘਰਸ਼ ਮੋਰਚੇ ਚ ਤੇਲ ਡੀਜਲ , ਸਰੋਂ ਦੇ ਤੇਲ, ਰਿਫਾਇੰਡ, ਅਤੇ ਆਮ ਵਸਤਾਂ ਦੀਆਂ ਕੀਮਤਾਂ ਚ ਅੰਨਾ ਵਾਧੇ ਖਿਲਾਫ ਤਿੱਖੇ ਰੋਸ ਦਾ ਇਜ਼ਹਾਰ ਕੀਤਾ। ਇਸ ਸਮੇਂ ਕਿਸਾਨਾਂ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸਾਬਕਾ ਜਿਲਾ ਪ੍ਰਧਾਨ ਨਿਰਮਲ ਸਿੰਘ ਭਮਾਲ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੇ ਨਵੇਂ ਫਰਮਾਨ ਕਿ ਜਿਹੜਾ ਸੂਬਾ ਖੇਤੀ ਸਬਸਿਡੀਆਂ ਖਤਮ ਕਰੇਗਾ ਉਸ ਨੂੰ ਵਧ ਤੋਂ ਵਧ ਕੇਂਦਰ ਸਰਕਾਰ ਵਲੋਂ ਵਧ ਤੋਂ ਵਧ ਕਰਜਾ ਦਿਤਾ ਜਾਵੇਗਾ, ਇਕ ਨਵੀਂ ਚਾਲ ਹੈ।ਉਨਾਂ ਕਿਹਾ ਕਿ ਇਹ ਫਰਮਾਨ ਅਸਲ ਚ ਕਾਲੇ ਕਨੂੰਨ ਲਾਗੂ ਕਰਨ ਦਾ ਅਮਲ ਹੈ। ਉਨਾਂ ਦਸਿਆ ਕਿ ਅਜ ਲੁਧਿਆਣਾ ਜਿਲੇ ਚੋਂ ਔਰਤਾਂ ਦੇ ਅਨੇਕਾਂ  ਜਥੇ ਟਿਕਰੀ ਬਾਰਡਰ ਵਲ ਨੂੰ ਕੂਚ ਕੀਤੇ ਹਨ। ਇਸ ਸਮੇਂ ਬੋਲਦਿਆਂ ਕਿਸਾਨ ਆਗੂ ਲਾਡੀ ਹਠੂਰ ਨੇ ਕਿਹਾ ਕਿ ਦਿੱਲੀ ਧਰਨੇ ਦੇ 200 ਦਿਨ ਪੂਰੇ ਹੋਣ ਤੇ ,ਐਮਰਜੈਂਸੀ ਜਿਹੇ ਫਾਸ਼ੀ ਹੱਲੇ ਦੀ ਵਰੇਗੰਢ ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਪੂਰੇ ਦੇਸ਼ ਚ ਗਵਰਨਰਾਂ ਦੇ ਘਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ ,ਜਿਸ ਲਈ ਆਪਾਂ ਜੋਰ ਨਾਲ ਪਿੰਡਾਂ ਚ ਤਿਆਰੀ ਸ਼ੁਰੂ ਕਰੀਏ। ਇਸ ਸਮੇਂ ਧਰਨਾਕਾਰੀਆਂ ਨੇ ਮੋਦੀ ਸਰਕਾਰ ਤੋਂ ਬੇਲਗਾਮ ਮਹਿੰਗਾਈ ਨੂੰ ਨੱਥ ਪਾਉਣ ਦੀ ਮੰਗ ਕਰਦਿਆਂ ਜੋਰਦਾਰ ਨਾਅਰੇਬਾਜੀ ਕੀਤੀ। ਅੱਜ ਦੇ ਧਰਨੇ ਚ ਪਿੰਡ ਭਮਾਲ ਤੇ ਹਠੂਰ ਦੇ ਕਿਸਾਨਾਂ ਤੇ ਮਜਦੂਰਾਂ ਨੇ ਭਾਗ ਲਿਆ। ਅਜ ਦੇ ਧਰਨੇ ਚ ਧਰਮ ਸਿੰਘ ਸੂਜਾਪੁਰ , ਹਰਬੰਸ ਸਿੰਘ ਬਾਰਦੇਕੇ, ਬਲਦੇਵ ਸਿੰਘ ਫੌਜੀ,ਜਗਜੀਤ ਸਿੰਘ ਮਲਕ,ਮਦਨ ਸਿੰਘ ਹਾਜ਼ਰ ਸਨ।

Share on facebook
Share on twitter
Share on email
Share on whatsapp
Share on telegram

ਪਿੰਡ ਛੀਨਾ ਰੇਤ ਵਾਲਾ ਵਿਖੇ ਅੰਡਰਗਰਾਊਂਡ ਸੀਵਰੇਜ ਦਾ ਨੀਂਹ ਪੱਥਰ ਰੱਖਿਆ

ਕਾਦੀਆਂ 7 ਅਗਸਤ( ਸਲਾਮ ਤਾਰੀ )ਅੱਜ ਪਿੰਡ ਛੀਨਾ ਰੇਤ ਵਾਲਾ ਵਿਖੇ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਜੀ ਨੇ

ਡੀਏਵੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਵਿਦਿਆਰਥਣਾ ਨੇ ਮਨਾਇਆ ਤੀਆਂ ਦਾ ਤਿਉਹਾਰ

ਕਾਦੀਆਂ 7 ਅਗਸਤ (ਮੁਨੀਰਾ ਸਲਾਮ ਤਾਰੀ) ਡੀਏਵੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਸਕੂਲੀ ਵਿਦਿਆਰਥਣਾਂ ਵੱਲੋਂ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ

ਸਬਸਿਡੀ ’ਤੇ ਖੇਤੀ ਮਸ਼ੀਨਰੀ ਲੈਣ ਲਈ ਕਿਸਾਨ 15 ਅਗਸਤ ਤੱਕ ਆਨਲਾਈਨ ਵਿਧੀ ਰਾਹੀਂ ਦੇ ਸਕਦੇ ਹਨ ਅਰਜ਼ੀਆਂ – ਜਗਰੂਪ ਸੇਖਵਾਂ

ਕਾਦੀਆਂ 7 ਅਗਸਤ (ਮੁਨੀਰਾ ਸਲਾਮ ਤਾਰੀ) :- ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ

13 ਤੋਂ 15 ਅਗਸਤ ਤੱਕ ਸਮੂਹ ਦੇਸ਼ ਵਾਸੀ ਆਪਣੇ ਘਰਾਂ ਉੱਤੇ ਤਿਰੰਗਾ ਝੰਡਾ ਲਹਿਰਾਉਣ – ਕੁਲਵਿੰਦਰ ਕੌਰ ਗੁਰਾਇਆ

ਕਾਦੀਆਂ 7 ਅਗਸਤ (ਮੁਨੀਰਾ ਸਲਾਮ ਤਾਰੀ) :- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਮਹਿਲਾ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਕੁਲਵਿੰਦਰ ਕੌਰ ਗੁਰਾਇਆ ਨੇ ਸਮੂਹ ਦੇਸ਼ ਵਾਸੀਆਂ ਨੂੰ

2 ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਮੌਜੂਦਾ ਕੌਂਸਲਰ ਰੀਟਾ ਭਾਟੀਆ ਦਾ ਪਰਸ ਖੋਹ ਕੇ ਰਫੂਚੱਕਰ

ਕਾਦੀਆਂ 7 ਅਗਸਤ (ਮੁਨੀਰਾ ਸਲਾਮ ਤਾਰੀ ) :- ਕਾਦੀਆਂ ਸ਼ਹਿਰ ਅੰਦਰ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਲੁਟੇਰੇ ਸ਼ਹਿਰ ਅੰਦਰ

ਸਰਕਾਰੀ ਪ੍ਰਾਇਮਰੀ ਸਕੂਲ ਦਾਰਾਪੁਰ ਵਿਖੇ ਅਜਾਦੀ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ ਕਰਵਾਇਆ*

  *ਗੁਰਦਾਸਪੁਰ 07 ਅਗਸਤ ( ਸਲਾਮ ਤਾਰੀ ) * * ਜਿਲ੍ਹਾ ਸਿੱਖਿਆ ਅਫ਼ਸਰ (ਐਲੀ) ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਡਿਪਟੀ ਡੀ.ਈ.ਓ. ਐਲੀ: ਬਲਬੀਰ ਸਿੰਘ