spot_img
Homeਦੋਆਬਾਕਪੂਰਥਲਾ-ਫਗਵਾੜਾਸਭ ਤੋਂ ਵੱਧ ਵੋਟਰ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕੈਂਪਸ ਅੰਬੈਸਡਰਾਂ ਨੂੰ ਮਿਲਣਗੇ ਐਵਾਰਡ

ਸਭ ਤੋਂ ਵੱਧ ਵੋਟਰ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕੈਂਪਸ ਅੰਬੈਸਡਰਾਂ ਨੂੰ ਮਿਲਣਗੇ ਐਵਾਰਡ

 

ਕਪੂਰਥਲਾ, 13 ਜੂਨ ( ਅਸ਼ੋਕ ਸਡਾਨਾ )
ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵਲੋਂ ਨੌਜਵਾਨ ਵਰਗ ਦੇ ਵੋਟਰਾਂ ਦੀ ਵੱਧ ਤੋਂ ਵੱਧ ਰਜਿਸ਼ਟੇ੍ਸ਼ਨ ਕਰਨ ਲਈ ਲਗਾਤਾਰ ਸੁਧਾਈ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ  ਕੋਈ ਵੀ ਯੋਗ ਨਾਗਰਿਕ ਜੋ ਮਿਤੀ ਪਹਿਲੀ ਜਨਵਰੀ 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੋ ਗਿਆ ਹੈ, ਉਹ ਆਪਣੀ ਵੋਟ ਬਣਾੳਣ ਲਈ ਫਾਰਮ ਨੰਬਰ 6 ਭਰ ਸਕਦਾ ਹੈ। ਉਹ ਜਿਲ੍ਹਾ ਕਪੂਰਥਲਾ ਦਾ ਵਸਨੀਕ ਹੋਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਕੋਵਿਡ-19 ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਵੋਟ ਬਨਾਉਣ ਲਈ ਆਨਲਾਈਨ ਫਾਰਮ ਨੰ: 6 ਭਰਨ ਲਈ ਭਾਰਤ ਚੋਣ ਕਮਿਸਨ ਦੀਆਂ ਵੈਬਸਾਈਟਾਂ voter helpline mobile app and https:#nvsp.in ਉੱਪਰ ਲਾਗ ਇਨ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਸਬੰਧ ਜਿਲ੍ਹਾ ਕਪੂਰਥਲਾ ਦੇ ਕਾਲਜਾਂ/ਬਹੁਤਕਨੀਕੀ ਸੰਸਥਾਵਾਂ ਵਿੱਚ ਨਿਯੁਕਤ ਕੀਤੇ ਗਏ ਕੈਂਪਸ ਅੰਬੈਸਡਰਜ ਨੂੰ ਉਤਸ਼ਾਹਿਤ ਕਰਨ ਲਈ ਹਰੇਕ ਮਹੀਨੇ ਸਭ ਤੋਂ ਵੱਧ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕੈਂਪਸ ਅੰਬੈਸਡਰ ਨੂੰ ‘ ਇਲੈਕਸ਼ਨ ਸਟਾਰ ਆਫ ਦਾ ਮੰਥ ’ ਦਾ ਖਿਤਾਬ ਅਤੇ ਪ੍ਰਮਾਣ ਪੱਤਰ ਵੀ  ਦਿੱਤਾ ਜਾਵੇਗਾ।
ਪਹਿਲੇ ਜੇਤੂ ਨੂੰ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਗਿਣਤੀ ਦੇ ਅਧਾਰ ਤੇ ਚੁਣਿਆ ਜਾਵੇਗਾ। ਇਸ ਲਈ ਕੈਂਪਸ ਅੰਬੈਸਡਰ ਨੂੰ 4 ਜੁਲਾਈ 2021 ਤੱਕ ਰਜਿਸਟਰਡ ਕਰਵਾਏ ਵੋਟਰਾਂ ਦੀ ਗਿਣਤੀ ਰਿਪੋਰਟ ਚੋਣ ਤਹਿਸੀਲਦਾਰ ਦੇ ਦਫਤਰ ਵਿਖੇ ਭੇਜਣੀ ਹੋਵੇਗੀ।
ਇਸ ਤਰ੍ਹਾਂ ਦਸੰਬਰ 2021 ਦੇ ਆਖੀਰ ਤੱਕ ਸਭ ਤੋਂ ਵੱਧ ਨਵੇਂ ਵੋਟਰਾਂ ਦੀ ਰਜਿਸਟ੍ਰੇਸਨ ਕਰਵਾਉਣ ਵਾਲੇ ਕੈਂਪਸ ਅੰਬੈਸਡਰਜ ਦਾ ਰਾਸ਼ਟਰੀ ਵੋਟਰ ਦਿਵਸ ਮੌਕੇ ’ਤੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਜਿਲ੍ਹਾ ਕਪੂਰਥਲਾ ਵਿਖੇ ਬਣਾਏ ਗਏ ਚੋਣ ਸਾਖਰਤਾ ਕਲੱਬ (ਸਕੂਲ) ਵਿੱਚ ਵੀ ਮੈਂਬਰਾਂ ਵੱਲੋਂ 18 ਸਾਲ ਦੇ ਨੌਜਵਾਨਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸਨ ਕਰਵਾਉਣ ਵਾਲੇ ਕਲੱਬ ਦੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਏਰੀਏ ਨਾਲ ਸਬੰਧਤ ਬੂਥ ਲੈਵਲ ਅਫਸਰ ਨੂੰ ਜਾਂ ਆਨਲਾਈਨ ਫਾਰਮ ਨੰ: 6 ਭਰ ਕੇ ਦਿੱਤਾ ਜਾਵੇ ਤਾਂ ਜੋ ਕੋਈ ਯੋਗ ਵਿਅਕਤੀ ਵੋਟ ਦੇ ਅਧਿਕਾਰ ਤੋਂ ਵਾਂਝੇ ਨਾ ਰਹਿ ਜਾਣ।

ਕੈਪਸ਼ਨ-ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ।

RELATED ARTICLES
- Advertisment -spot_img

Most Popular

Recent Comments