ਬੇਰੁਜਗਾਰ ਨੌਜਵਾਨ ਲੜਕੇ-ਲੜਕੀਆਂ ਰੁਜਗਾਰ ਪ੍ਰਾਪਤੀ ਲਈ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ ਆਪਣਾ ਨਾ ਦਰਜ ਕਰਵਾਉਣ : ਸੇਵ ਕੁਮਾਰੀ

ਗੁਰਦਾਸਪੁਰ : 11 ਜੂਨ (ਸਲਾਮ ਤਾਰੀ ) : – ਸੇਵ ਕੁਮਾਰੀ ਪੁੱਤਰੀ ਗਿਰਧਾਰੀ ਲਾਲ ਪਿੰਡ ਅਬਦਗੜ ਦੀ ਰਹਿਣ ਵਾਲੀ ਨੇ ਦੱਸਿਆ ਕਿ ਉਸ ਨੂੰ ਪੰਜਾਬ ਸਰਕਾਰ ਵੱਲੋ ਚਲਾਈ ਜਾ ਰਹੀ “ਘਰ ਘਰ ਰੋਜਗਾਰ ਸਕੀਮ “ ਬਾਰੇ ਪਤਾ ਲੱਗਾ ਤਾ ਮੈ ਆਪਣਾ ਨਾਮ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਦਰਜ ਕਰਵਾਇਆ । ਜਦੋ ਗੁਰਦਾਸਪੁਰ ਸਥਿਤ ਜਿਲ੍ਹਾ ਰੋਜਗਾਰ ਤੋ ਕਾਰੋਬਾਰ ਬਿਊਰੋ ਦਫਤਰ ਵਿੱਚ ਪਬਲਿਕ ਦੇ ਬੈਠਣ ਲਈ ਬੈਚ , ਪੀਣ ਲਈ ਆਰ . ਓ. ਦਾ ਪਾਣੀ , ਪਬਲਿਕ ਯੂਜ ਵਾਸਤੇ ਕੰਪਿਊਟਰ , ਵੈਕੰਸੀ ਬੋਰਡ ਦੇ ਹਰ ਤਰ੍ਹਾਂ ਦੀਆ ਅਸਾਮੀਆਂ ਦੀ ਜਾਣਕਾਰੀ ਲੱਗੀ ਹੋਈ ਹੈ , ਇਸ ਜਿਲ੍ਹਾ ਰੋਜਗਾਰ ਦਫਤਰ ਵਿਖੇ ਜਾ ਕੇ ਆਪਣਾ ਨਾਮ ਦਰਜ ਕਰਵਾਇਆ ਅਤੇ ਪੰਜਾਬ ਸਰਕਾਰ ਦੀ www.pgrkam.com ਦੀ ਵੈਬਸਾਇਟ ਤੇ ਵੀ ਆਪਣਾ ਨਾਮ ਦਰਜ ਕਰਵਾਇਆ ਦਫਤਰ ਦੇ ਸਟਾਫ ਵੱਲੋ ਮੈਨੂੰ ਪੂਰੀ ਜਾਣਕਾਰੀ ਦਿੱਤੀ ਗਈ । ਉਸ ਨੇ ਦੱਸਿਆ ਕਿ ਥੋੜੇ ਹੀ ਦਿਨਾਂ ਬਾਅਦ ਮੈਨੂੰ ਦਫਤਰ ਵੱਲੋ ਇੱਕ ਕਾਲ ਅਤੇ ਮੈਸੇਜ ਆਇਆ ਕਿ ਰੋਜਗਾਰ ਮੇਲੋ ਲਗਾਏ ਜਾ ਰਹੇ ਹਨ । ਮੈ ਦਫਤਰ ਵਿਖੇ ਇੰਟਰਵਿਊ ਦੇਣ ਲਈ ਆਈ ਇਥੇ ਮੈਨੂੰ ਇਥੋ 2 ਕੰਪਨੀਆਂ ਨੇ ਇਟਰਵਿਊ ਦੇਣ ਦੀ ਪੇਸਕਸ ਕੀਤੀ ਗਈ । ਮੈ Agile Company ਵੱਲੋ Senior Wellness Advisor ਵਜੋ ਸਲੈਕਸ਼ਨ ਕੀਤਕੀ ਗਈ ਅਤੇ ਮੈਨੂੰ 6000 ਰੁਪਏ ਪ੍ਰਤੀ ਮਹੀਨਾਂ ਤਨਖਾਹ ਦੇਣ ਦੀ ਪੇਸਕਸ਼ ਦਿੱਤੀ ਗਈ । ਉਸ ਨੇ ਰੋਜਗਾਰ ਮਿਲਣ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ , ਬੇਰੁਗਾਰ ਨੌਜਵਾਨ ਲੜਕੇ- ਲੜਕੀਆ ਨੂੰ ਰੋਜਗਾਰ ਮੁਹੱਈਆਂ ਕਰਵਾਉਣ ਲਈ ਬਹੁਤ ਵਧੀਆ ਉਪਰਾਲੇ ਕਰ ਰਿਹਾ ਹੈ, ਇਸ ਲਈ ਬੇਰੁਜਗਾਰ ਪ੍ਰਾਰਥੀਆਂ ਨੂੰ ਇਕ ਵਾਰ ਜਿਲ੍ਹਾ ਰੋਜਗਾਰ ਕਾਰਬਾਰ ਬਿਊਰੋ ਜੋ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਬਲਾਕ –ਏ , ਪਹਿਲੀ ਮੰਜਿਲ ਕਮਰਾ ਨੰ: 218-19 ਵਿੱਚ ਸਥਿਤ ਹੈ ਆ ਕੇ ਰੁਜਗਾਰ ਲੈਣ ਲਈ ਰਜਿਸਟਰੇਸ਼ਨ ਕਰਵਾਉਣ ਅਤੇ ਰੁਜਗਾਰ ਹਾਸਲ ਕਰਨ ।

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਕਾਦੀਆਂ ਵਿੱਚ ‘ਬਟਵਾਰੇ ਦੀ ਭਿਆਨਕਤਾ ਯਾਦ ਦਿਵਸ’ ਮਨਾਇਆ ਗਿਆ

ਕਾਦੀਆਂ 14 ਅਗਸਤ (ਸਲਾਮ ਤਾਰੀ ) – ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੰਨ 1947 ਦੇ ਭਾਰਤ-ਪਾਕਿਸਤਾਨ ਬਟਵਾਰੇ ਦੇ ਦੁਖਾਂਤ

ਗੁਰਪ੍ਰੀਤ ਸਿੰਘ ਕਾਦੀਆਂ ਬਣੇ ਆਲ ਇੰਡੀਆ ਯੋਧਾ ਸੰਘਰਸ਼ ਦਲ ਦੇ ਪੰਜਾਬ ਯੂਥ ਵਿੰਗ ਪ੍ਰਧਾਨ

ਕਾਦੀਆ 14 ਅਗੱਸਤ (ਸਲਾਮ ਤਾਰੀ) ਆਲ ਇੰਡੀਆ ਯੋਧਾ ਸੰਘਰਸ਼ ਦਲ ਦੇ ਕੌਮੀ ਪ੍ਰਧਾਨ ਸੁਖਵੰਤ ਸਿੰਘ ਭੋਮਾ ਦੇ ਵੱਲੋਂ ਅੱਜ ਪੰਜਾਬ ਦੇ ਅੰਦਰ ਨਵੀਆਂ ਨਿਯੁਕਤੀਆਂ ਕਰਦੇ

ਅਹਿਮਦੀਆ ਮੁਸਲਿਮ ਜਮਾਤ ਵਲੋਂ ਦੇਸ਼ ਵਾਸੀਆਂ ਨੂੰ ਅਜ਼ਾਦੀ ਦਿਵਸ ਦੀ ਲੱਖ ਲੱਖ ਵਧਾਈ

ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਬਹੁਤ ਬਹੁਤ ਮੁਬਾਰਕ ਹੋਵੇ । ਅਹਿਮਦੀਆ ਮੁਸਲਿਮ ਜਮਾਤ ਭਾਰਤ ਵੱਲੋਂ ਆਜ਼ਾਦੀ ਦਿਵਸ ਦੇ ਮੌਕੇ ਤੇ ਸਾਰੇ

ਵਤਨ ਨਾਲ ਮੁਹੱਬਤ ਅਤੇ ਵਫਾਦਾਰੀ ਹਰ ਮੁਸਲਮਾਨ ਦੇ ਈਮਾਨ ਦਾ ਹਿੱਸਾ ਹੈ । ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਬਹੁਤ ਬਹੁਤ ਮੁਬਾਰਕ ਹੋਵੇ ।

ਕਾਦੀਆ 14 ਅਗਸਤ (ਸਲਾਮ ਤਾਰੀ) ਅੱਜ ਸਾਡੇ ਦੇਸ਼ ਭਾਰਤ ਨੂੰ ਆਜ਼ਾਦ ਹੋਏ 75 ਸਾਲ ਹੋ ਚੁੱਕੇ ਹਨ। ਸਾਰੇ ਭਾਰਤਵਾਸੀ ਇਸ ਵਿਸ਼ੇਸ਼ ਦਿਨ ਨੂੰ ਆਜ਼ਾਦੀ ਦੇ

ਮਜਲਿਸ ਖ਼ੁਦਾਮ ਉਲ ਅਹਿਮਦੀਆ ਵੱਲੋਂ ਖੂਨਦਾਨ ਕੈਂਪ ਕੱਲ

ਕਾਦੀਆਂ 14 ਅਗਸਤ(ਸਲਾਮ ਤਾਰੀ) ਮੁਸਲਿਮ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ ਕਾਦੀਆਂ ਵਿਖੇ ਮੁਸਲਿਮ ਜਮਾਤ ਅਹਿਮਦੀਆ ਦੇ ਨੌਜਵਾਨਾਂ ਦੀ ਸੰਸਥਾ ਮਜਲਿਸ ਖ਼ੁਦਾਮ ਉਲ ਅਹਿਮਦੀਆ ਕਾਦੀਆਂ ਵੱਲੋਂ