ਨੌਸ਼ਹਿਰਾ ਮੱਝਾ ਸਿੰਘ, 10 ਜੂਨ (ਰਵੀ ਭਗਤ)-ਸਿਵਲ ਸਰਜਨ ਡਾ. ਹਰਭਜਨ ਮਾਂਡੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਐਮ.ਓ ਡਾ. ਭੁਪਿੰਦਰ ਕੌਰ ਛੀਨਾ ਦੀ ਯੋਗ ਅਗੁਵਾਈ ਵਿਚ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਨੌਸ਼ਹਿਰਾ ਮੱਝਾ ਸਿੰਘ ਵਿਖੇ ਨੈਸ਼ਨਲ ਵੈਕਟਰ ਬੋਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ ਜੋ ਸਾਲ ਦੇ ਹਰ ਜੂਨ ਮਹੀਨੇ ਮਲੇਰੀਆ ਮੰਥ ਵਜੋਂ ਮਨਾਇਆ ਜਾਂਦਾ ਹੈ ਅਨੁਸਾਰ ਜ਼ੀਰੋ ਮਲੇਰੀਆ ਦੇ ਵਾਧਰੇ ਟੀਚੇ ਵੱਲ ਵਧਦੇ ਕਦਮ ਥੀਮ ਹੇਠ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਮੁੱਖ ਤੌਰ ਤੇ ਪਹੁੰਚੇ ਡਾ. ਪ੍ਰਭਜੋਤ ਕੌਰ ਕਲਸੀ ਜ਼ਿਲਾ ਐਮਪੀਡੈਮੀਆਲੋਜਿਸਟ ਗੁਰਦਾਸਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ ਮੱਛਰ ਦੇ ਕੱਟਣ ਕਾਰਨ ਹੁੰਦਾ ਹੈ ਅਤੇ ਇਹ ਮੱਛਰ ਰਾਤ ਤੇ ਸਵੇਰ ਵੇਲੇ ਹੀ ਕੱਟਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਮਰੀਜ਼ ਨੂੰ ਠੰਢ, ਤੇਜ਼ ਬੁਖਾਰ, ਤੇਜ਼ ਸਿਰ ਦਰਦ, ਥਕਾਵਟ ਜਾਂ ਕਮਜ਼ੋਰੀ ਮਹਿਸੂਸ ਹੋਵੇ ਤਾਂ ਉਹ ਤੁਰੰਤ ਡਾਕਟਰੀ ਸਲਾਹ ਲਵੇ ਅਤੇ ਇਸ ਮੱਛਰ ਤੋਂ ਬਚਾਅ ਲਈ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿਉ, ਰਾਤ ਨੂੰ ਸੌਣ ਲੱਗਿਆਂ ਪੂਰੇ ਕੱਪੜੇ ਪਹਿਨੋ, ਮੱਛਰਦਾਨੀਆਂ ਦਾ ਪ੍ਰਯੋਗ ਕਰੋ, ਹਰ ਹਫ਼ਤੇ ਕੂਲਰਾਂ ਦਾ ਪਾਣੀ ਬਦਲੀ ਕਰਨ ਤੋਂ ਇਲਾਵਾ ਛੱਪਡ਼ਾਂ ‘ਚ’ ਗੰਬੂਜ਼ੀਆਂ ਮੱਛੀਆਂ ਪਾਈਆਂ ਜਾਣ ਜਾਂ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ। ਇਸ ਦੌਰਾਨ ਐਸ.ਐਮ.ਓ ਡਾ. ਭੁਪਿੰਦਰ ਕੌਰ ਛੀਨਾ ਨੇ ਮਲੇਰੀਆ ਬੁਖਾਰ ਦੇ ਲੱਛਣ ਅਤੇ ਉਸ ਤੋਂ ਬਚਾਅ ਲਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਏ.ਐਮ.ਓ ਕੰਵਲਜੀਤ ਸਿੰਘ, ਡਾ. ਕੁਲਜੀਤ ਕੌਰ, ਡਾ. ਵਿਸ਼ਾਲਦੀਪ, ਡਾ. ਲਵ ਕੁਮਾਰ, ਡਾ. ਵਿਨੋਦ ਭਗਤ, ਹੈਲਥ ਇੰਸਪੈਕਟਰ ਅਸ਼ੋਕ ਕੁਮਾਰ, ਸੱਤਪਾਲ ਸਿੰਘ, ਅੰਮ੍ਰਿਤ ਚਮਕੌਰ ਸਿੰਘ, ਅਮਰਜੀਤ ਸਿੰਘ, ਜਤਿੰਦਰ ਸਿੰਘ, ਜਗਤਾਰ ਸਿੰਘ, ਅੰਗਰੇਜ ਸਿੰਘ, ਮਨਮੋਹਨ ਸਿੰਘ, ਹਰਿੰਦਰ ਸਿੰਘ ਤੋਂ ਇਲਾਵਾ ਹੋਰ ਸਟਾਫ ਹਾਜ਼ਰ ਸੀ।

ਪਿੰਡ ਛੀਨਾ ਰੇਤ ਵਾਲਾ ਵਿਖੇ ਅੰਡਰਗਰਾਊਂਡ ਸੀਵਰੇਜ ਦਾ ਨੀਂਹ ਪੱਥਰ ਰੱਖਿਆ
ਕਾਦੀਆਂ 7 ਅਗਸਤ( ਸਲਾਮ ਤਾਰੀ )ਅੱਜ ਪਿੰਡ ਛੀਨਾ ਰੇਤ ਵਾਲਾ ਵਿਖੇ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਜੀ ਨੇ